04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-12-2025

ਕੇਸਰੀ ਦਸਤਾਰ-ਕੇਸਰੀ ਨਿਸ਼ਾਨ ਮਾਰਚ ਅੱਜ

ਅਜੀਤ ਡੈਸਕ 25-12-2025
ਫ਼ਰੀਦਕੋਟ, 24 ਦਸੰਬਰ (ਸਤੀਸ਼ ਬਾਗ਼ੀ)-ਚਾਰ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਕੇਸਰੀ ਦਸਤਾਰ-ਕੇਸਰੀ ਨਿਸ਼ਾਨ ਮਾਰਚ 25 ਦਸੰਬਰ ਦਿਨ ਵੀਰਵਾਰ ਨੂੰ ਸਵੇਰੇ 10 ਵਜੇ ਗੁਰਦੁਆਰਾ ਖਾਲਸਾ ਦੀਵਾਨ, ਹੁੱਕੀ ਚੌਂਕ ਫ਼ਰੀਦਕੋਟ ਤੋਂ ਰਵਾਨਾ ਹੋਵੇਗਾ | ਗੁਰਦੁਆਰਾ ਖਾਲਸਾ ਦੀਵਾਨ ਦੇ ਪ੍ਰਬੰਧਕ ਸਰਬਜੋਤ ਸਿੰਘ ਸਾਹਨੀ ਨੇ ਦੱਸਿਆ ਕਿ ਇਹ ਮਾਰਚ ਗੁਰਦੁਆਰਾ ਸਾਹਿਬ ਖਾਲਸਾ ਦੀਵਾਨ ਤੋਂ ਭਾਈ ਘਨੱ੍ਹਈਆ ਚੌਂਕ, ਸਰਕੂਲਰ ਰੋਡ, ਜੁਬਲੀ ਸਿਨੇਮਾ ਚੌਂਕ, ਸੇਠੀ ਡੇਅਰੀ ਤੇ ਅਕਾਲੀ ਫ਼ੂਲਾ ਸਿੰਘ ਚੌਂਕ ਵਿਖੇ ਪੁੱਜੇਗਾ ਜਿੱਥੇ ਗਤਕਾ ਟੀਮਾਂ ਗਤਕੇ ਦੇ ਜੌਹਰ ਪ੍ਰਦਰਸ਼ਨ ਕਰਨਗੀਆਂ | ਇਸ ਉਪਰੰਤ ਕੰਮੇਆਣਾ ਗੇਟ ਵੱਲ ਰਵਾਨਗੀ ਹੋਵੇਗੀ ਤੇ ਇਹ ਮਾਰਚ ਟਿੱਲਾ ਬਾਬਾ ਫ਼ਰੀਦ ਜੀ ਵਿਖੇ ਸਮਾਪਤ ਹੋਵੇਗਾ |
ਪਿਛਲੀ ਖ਼ਬਰ ਬਾਬਾ ਫ਼ਰੀਦ ਪਬਲਿਕ ਸਕੂਲ ਵਿਖੇ ਲੇਖਕ ਮੁਖਤਿਆਰ ਸਿੰਘ ਵੰਗੜ ਵਲੋਂ ਕਿਤਾਬਾਂ ਭੇਟ ਅਗਲੀ ਖ਼ਬਰ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ 'ਚ ਐਨ.ਐਸ.ਐਸ. ਕੈਂਪ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।