18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸੱਤਵੀਂ ਜਮਾਤ 'ਚ ਪੜ੍ਹਦੇ ਬੱਚੇ ਦੀ ਖਾਲੀ ਪਏ ਮਕਾਨ 'ਚੋਂ ਲਾਸ਼ ਮਿਲੀ <br/>

ਅਜੀਤ ਡੈਸਕ 26-12-2025

ਝਬਾਲ (ਤਰਨ ਤਾਰਨ), 25 ਦਸੰਬਰ (ਸੁਖਦੇਵ ਸਿੰਘ)-ਥਾਣਾ ਝਬਾਲ ਅਧੀਨ ਆਉਂਦੇ ਪਿੰਡ ਜਗਤਪੁਰਾ ਵਿਖੇ ਕੱਲ੍ਹ ਸ਼ਾਮ ਤੋਂ ਲਾਪਤਾ ਹੋਏ ਇਕ ਨਰਸਰੀ ਕਲਾਸ 'ਚ ਪੜ੍ਹਦੇ ਬੱਚੇ ਮਨਰਾਜ ਸਿੰਘ ਪੁੱਤਰ ਸਤਨਾਮ ਸਿੰਘ ਦੀ ਪਿੰਡ ਵਿਚ ਹੀ ਖਾਲੀ ਪਏ ਇਕ ਮਕਾਨ ਦੇ ਕਮਰੇ 'ਚੋਂ ਲਾਸ਼ ਮਿਲੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਮਿ੍ਤਕ ਬੱਚੇ ਮਨਰਾਜ ਸਿੰਘ (7 ਸਾਲ) ਪੁੱਤਰ ਸਤਨਾਮ ਸਿੰਘ ਵਾਸੀ ਜਗਤਪੁਰਾ ਦੀ ਭੂਆ ਰਮਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਭਤੀਜਾ ਮਨਰਾਜ ਸਿੰਘ ਕੱਲ੍ਹ ਲਗਭਗ ਤਿੰਨ ਕੁ ਵਜੇ ਆਪਣੇ ਕੋਠੇ 'ਤੇ ਪਤੰਗ ਉਡਾ ਰਿਹਾ ਸੀ, ਇਸ ਦੌਰਾਨ ਉਨ੍ਹਾਂ ਦੇ ਰਿਸ਼ਤੇ 'ਚੋਂ ਲੱਗਦੇ ਚਾਚੇ ਦਾ ਲੜਕਾ ਉਸ ਨੂੰ ਕੋਠੇ ਤੋਂ ਆਪਣੇ ਨਾਲ ਲੈ ਗਿਆ ਪਰ ਜਦੋਂ ਸ਼ਾਮ ਤੱਕ ਬੱਚਾ ਘਰ ਵਾਪਸ ਨਾ ਪਰਤਿਆ ਤਾਂ ਸਾਰੇ ਪਰਿਵਾਰ ਨੇ ਪਿੰਡ ਵਿਚ ਬੱਚੇ ਦੀ ਭਾਲ ਸ਼ੂਰੂ ਕਰ ਦਿੱਤੀ ਪਰ ਉਨ੍ਹਾਂ ਨੂੰ ਮਨਰਾਜ ਕਿਤੋਂ ਵੀ ਨਾ ਮਿਲਿਆ | ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਭਾਲ ਕਰਦਿਆਂ ਜਦੋਂ ਉਨ੍ਹਾਂ ਨੇ ਇਕ ਖਾਲੀ ਪਏ ਮਕਾਨ ਵਿਚ ਜਾ ਕੇ ਵੇਖਿਆ ਤਾਂ ਕਮਰੇ ਵਿਚ ਤੂੜੀ ਉਪਰ ਬੱਚੇ ਦੀ ਲਾਸ਼ ਪਈ ਹੋਈ ਸੀ | ਜਦੋਂਕਿ ਬੱਚੇ ਦੀਆਂ ਚੱਪਲਾਂ ਨੇੜੇ ਹੀ ਕਮਰੇ 'ਚ ਬਣੀ ਅੰਗੀਠੀ ਉੱਪਰ ਪਈਆਂ ਹੋਈਆਂ ਸਨ | ਘਟਨਾ ਦੀ ਖ਼ਬਰ ਮਿਲਦਿਆ ਮੌਕੇ 'ਤੇ ਪੁੱਜੀ ਪੁਲਿਸ ਪਾਰਟੀ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ | ਇਸ ਸੰਬੰਧੀ ਜਦੋਂ ਥਾਣਾ ਮੁਖੀ ਇੰਸਪੈਕਟਰ ਹਰਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਦੱਸਿਆਂ ਕਿ ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿਚ ਲੈ ਕੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਇਸ ਦਾ ਪਤਾ ਲਗਾ ਲਿਆ ਜਾਵੇਗਾ |

ਪਿਛਲੀ ਖ਼ਬਰ ਬਾਸਮਤੀ ਦੇ ਭਾਅ ਨੇ ਰਫ਼ਤਾਰ ਫੜੀ-ਇਕ ਮਹੀਨੇ 'ਚ 35 ਫ਼ੀਸਦੀ ਤੱਕ ਭਾਅ ਵਧੇ-ਕੇਵਲ ਸਿੰਗਲਾ ਅਗਲੀ ਖ਼ਬਰ ਅੰਮਿ੍ਤਸਰ 'ਚ ਨਾਬਾਲਗ ਲੜਕੀ ਦਾ ਮਤਰੇਏ ਪਿਓ ਵਲੋਂ ਕਤਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।