26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਵਿਧਾਨ ਸਭਾ ਚੋਣਾਂ 'ਚ ਕਾਦੀਆਨੀਆਂ ਦੇ ਜਲਸੇ 'ਚ ਜਾਣ ਵਾਲਿਆਂ ਦਾ ਹੋਵੇਗਾ ਬਾਈਕਾਟ-ਸ਼ਾਹੀ ਇਮਾਮ <br/>

ਅਜੀਤ ਡੈਸਕ 28-12-2025
ਲੁਧਿਆਣਾ, 27 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਅੱਜ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਇਹ ਫਤਵਾ ਜਾਰੀ ਕੀਤਾ ਕਿ ਕਾਦੀਆਨੀ ਜਮਾਤ ਦੇ ਜਲਸੇ ਵਿਚ ਜਾਣ ਵਾਲੀਆਂ ਸਿਆਸੀ ਜਮਾਤਾਂ ਦੇ ਲੀਡਰਾਂ ਦਾ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਬਾਈਕਾਟ ਕੀਤਾ ਜਾਵੇਗਾ | ਸ਼ਾਹੀ ਇਮਾਮ ਨੇ ਕਿਹਾ ਕਿ ਇਹ ਗੱਲ ਜੱਗ ਜ਼ਾਹਿਰ ਹੈ ਕਿ ਅੰਗਰੇਜ਼ ਸਮਰਾਜ ਦੇ ਸਮੇਂ ਭਾਰਤ ਦੇ ਸਵਤੰਤਰਤਾ ਸੰਗਰਾਮ ਵਿਚ ਮੁਸਲਮਾਨਾਂ ਨੂੰ ਆਜ਼ਾਦੀ ਦੀ ਲੜਾਈ ਤੋਂ ਰੋਕਣ ਦੀ ਸਾਜ਼ਿਸ਼ ਦੇ ਤਹਿਤ ਅੰਗਰੇਜ਼ਾਂ ਨੇ ਮਿਰਜ਼ਾ ਗੁਲਾਮ ਕਾਦੀਆਨੀ ਦੇ ਜਰੀਏ ਇਹ ਜਮਾਤ ਸ਼ੁਰੂ ਕਰਵਾਈ ਸੀ | ਮਿਰਜਾ ਕਾਦੀਆਨੀ ਨੇ ਹਜਰਤ ਮੁਹੰਮਦ ਸਲੱਲਾਹੁ ਅਲੈਹੀ ਵਸੱਲਮ ਦੀ ਜਗ੍ਹਾ ਆਪਣੇ ਆਪ ਨੂੰ ਨਬੀ ਦੱਸਿਆ ਸੀ, ਜਿਸ ਨੂੰ ਮੁਸਲਮਾਨ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕਰ ਸਕਦੇ | ਸ਼ਾਹੀ ਇਮਾਮ ਨੇ ਕਿਹਾ ਕਿ ਕਾਦੀਆਨੀ ਜਮਾਤ ਦੇ ਸਾਲਾਨਾ ਜਲਸੇ ਵਿਚ ਕਾਂਗਰਸ ਅਤੇ ਹੋਰ ਕੁਝ ਸਿਆਸੀ ਜਮਾਤਾਂ ਦੇ ਲੀਡਰ ਸ਼ਾਮਿਲ ਹੋ ਚੁੱਕੇ ਹਨ | ਇਨ੍ਹਾਂ ਲੀਡਰਾਂ ਨੇ ਸਮੇਂ-ਸਮੇਂ 'ਤੇ ਕਦੀਆਨੀਆਂ ਦਾ ਸਾਥ ਦੇ ਕੇ ਮੁਸਲਮਾਨਾ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ | ਇਸ ਲਈ ਜੋ ਵੀ ਸਿਆਸੀ ਜਮਾਤ ਦੇ ਲੋਕ ਕਾਦੀਆਨੀ ਜਮਾਤ ਦਾ ਸਾਥ ਦੇਵੇਗਾ, ਉਨ੍ਹਾਂ ਖ਼ਿਲਾਫ਼ ਵੀ ਵਿਧਾਨ ਸਭਾ ਚੋਣਾਂ ਵਿਚ ਮੁਹਿੰਮ ਚਲਾਈ ਜਾਵੇਗੀ |

ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਸ਼ਰਧਾ ਤੇ ਸਨਮਾਨ ਭੇਟ ਕਰਦੇ ਹਾਂ-ਪੇਮਾ ਖਾਂਡੂ ਅਗਲੀ ਖ਼ਬਰ ਪਾਕਿਸਤਾਨੀ ਲੜਕੀ ਦੇ ਪਿਆਰ 'ਚ ਬਿਨਾਂ ਵੀਜ਼ਾ ਪਾਕਿ ਪਹੁੰਚੇ ਭਾਰਤੀ ਨੌਜਵਾਨ ਦੀ ਸਜ਼ਾ ਹੋਈ ਖ਼ਤਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।