26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਪ੍ਰਕਾਸ਼ ਪੁਰਬ ਮੌਕੇ ਸ਼ਰਧਾ ਤੇ ਸਨਮਾਨ ਭੇਟ ਕਰਦੇ ਹਾਂ-ਪੇਮਾ ਖਾਂਡੂ

ਅਜੀਤ ਡੈਸਕ 28-12-2025
ਈਟਾਨਗਰ, 27 ਦਸੰਬਰ (ਏਜੰਸੀ)-ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਅਤੇ ਉਨ੍ਹਾਂ ਦੇ ਡਿਪਟੀ ਚਾਓਨਾ ਮੇਨ ਨੇ ਪ੍ਰਕਾਸ਼ ਪੁਰਬ ਮੌਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਉਨ੍ਹਾਂ ਨੂੰ ਸਾਹਸ, ਦਇਆ ਅਤੇ ਸਰਵਉੱਚ ਕੁਰਬਾਨੀ ਦੇ ਸਦੀਵੀਂ ਪ੍ਰਤੀਕ ਵਜੋਂ ਯਾਦ ਕੀਤਾ | 'ਐਕਸ' 'ਤੇ ਇਕ ਪੋਸਟ 'ਚ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਅਸੀਂ ਆਪਣੀ ਡੂੰਘੀ ਸ਼ਰਧਾ ਅਤੇ ਸਨਮਾਨ ਭੇਟ ਕਰਦੇ ਹਾਂ | ਉਨ੍ਹਾਂ ਕਿਹਾ ਕਿ ਬਹਾਦਰੀ, ਦਇਆ ਅਤੇ ਸਰਵਉੱਚ ਕੁਰਬਾਨੀ ਦੇ ਪ੍ਰਤੀਕ ਗੁਰੂ ਜੀ ਦੀਆਂ ਸਿੱਖਿਆਵਾਂ ਲੋਕਾਂ ਨੂੰ ਸੱਚਾਈ, ਨਿਆਂ ਅਤੇ ਧਾਰਮਿਕਤਾ ਨੂੰ ਕਾਇਮ ਰੱਖਣ ਅਤੇ ਹਰੇਕ ਵਿਅਕਤੀ ਦੀ ਸ਼ਾਨ ਦੀ ਰੱਖਿਆ ਕਰਨ ਦੀ ਤਾਕੀਦ ਕਰਦੀਆਂ ਹਨ | ਉਪ ਮੁੱਖ ਮੰਤਰੀ ਨੇ ਇਕ ਪੋਸਟ 'ਚ ਕਿਹਾ ਕਿ ਮੁਸੀਬਤਾਂ ਦੇ ਬਾਵਜੂਦ ਗੁਰੂ ਜੀ ਨੇ ਮਨੁੱਖਤਾ ਨੂੰ ਸੱਚ, ਨਿਆਂ ਅਤੇ ਧਾਰਮਿਕਤਾ ਲਈ ਖੜ੍ਹੇ ਹੋਣ ਦਾ ਅਸਲ ਅਰਥ ਦਿਖਾਇਆ |

ਪਿਛਲੀ ਖ਼ਬਰ ਸੰਤ ਬਾਬਾ ਬਲਵੀਰ ਸਿੰਘ ਸੀਚੇਵਾਲ ਲਲਤੋਂ ਖੁਰਦ ਸੁਨਹਿਰੀ ਪੰਨੇ ਕਿਤਾਬ ਦੀ ਕੱਲ੍ਹ ਕਰਨਗੇ ਘੁੰਡ ਚੁਕਾਈ ਅਗਲੀ ਖ਼ਬਰ ਵਿਧਾਨ ਸਭਾ ਚੋਣਾਂ 'ਚ ਕਾਦੀਆਨੀਆਂ ਦੇ ਜਲਸੇ 'ਚ ਜਾਣ ਵਾਲਿਆਂ ਦਾ ਹੋਵੇਗਾ ਬਾਈਕਾਟ-ਸ਼ਾਹੀ ਇਮਾਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।