07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2025

ਸੁਸਾਇਟੀਆਂ 'ਚ ਯੂਰੀਆ ਦੀ ਘਾਟ ਤੁਰੰਤ ਪੂਰੀ ਕੀਤੀ ਜਾਵੇ-ਭਾਕਿਯੂ ਬਹਿਰਾਮ ਕੇ

ਅਜੀਤ ਡੈਸਕ 21-06-2025
•ਸੜੇ ਟਰਾਂਸਫ਼ਾਰਮਰਾਂ ਦੇ ਪੈਸੇ ਲੈਣੇ ਬੰਦ ਕਰਨ ਪਾਵਰ ਅਧਿਕਾਰੀ-ਬਹਿਰਾਮ ਕੇ
ਕੋਟ ਈਸੇ ਖਾਂ, 20 ਜੂਨ (ਨਿਰਮਲ ਸਿੰਘ ਕਾਲੜਾ)-ਸਥਾਨਕ ਸ਼ਹਿਰ ਦੇ ਗੁਰਦੁਆਰਾ ਕਲਗ਼ੀਧਰ ਸਾਹਿਬ ਕੋਟ ਈਸੇ ਖਾਂ ਵਿਖੇ ਭਾਰਤੀ ਕਿਸਾਨ ਯੂਨੀਅਨ ਬਹਿਰਾਮ ਕੇ ਦੀ ਮਹੀਨਾਵਾਰ ਮੀਟਿੰਗ ਦੀ ਪ੍ਰਧਾਨਗੀ ਸਵਰਨ ਸਿੰਘ ਬਲਾਕ ਪ੍ਰਧਾਨ ਨੇ ਕੀਤੀ | ਜਿਸ ਵਿਚ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸੂਬਾ ਪ੍ਰਧਾਨ ਬਲਵੰਤ ਸਿੰਘ ਬਹਿਰਾਮ ਕੇ, ਬਾਜ ਸਿੰਘ ਸੰਗਲਾ ਐਗਜ਼ੈਕਟਿਵ ਮੈਂਬਰ ਪੰਜਾਬ, ਗੁਰਮੇਲ ਸਿੰਘ ਗਿੱਲ ਸ਼ਹਿਰੀ ਪ੍ਰਧਾਨ ਧਰਮਕੋਟ, ਜੰਗੀਰ ਸਿੰਘ ਫ਼ੌਜੀ ਹੈੱਡ ਕੈਸ਼ੀਅਰ, ਜਸਵੰਤ ਸਿੰਘ ਰੰਡਿਆਲਾ, ਭੁਪਿੰਦਰ ਸਿੰਘ ਤੂਰ ਭਿੰਡਰ ਕਲਾਂ, ਕੁਲਦੀਪ ਸਿੰਘ ਬਘੇਲੇ ਵਾਲਾ ਜੋਨ ਪ੍ਰਧਾਨ ਵਿਸ਼ੇਸ਼ ਤੌਰ ਤੇ ਪਹੁੰਚੇ | ਬੁਲਾਰਿਆਂ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਤੋ ਮਿਲੀ ਜਾਣਕਾਰੀ ਅਨੁਸਾਰ ਧਰਮਕੋਟ ਹਲਕੇ ਦੀਆਂ ਸੁਸਾਇਟੀਆਂ 'ਚ ਯੂਰੀਆ ਖਾਦ ਦੀ ਬਹੁਤ ਵੱਡੀ ਕਿੱਲਤ ਹੈ, ਡਿਮਾਂਡ ਅਨੁਸਾਰ ਖਾਦ ਘੱਟ ਮਿਲੀ ਹੈ ਜੋ ਕਿ ਬਾਕੀ ਦੀ ਖਾਦ ਅਜੇ ਤੱਕ ਨਹੀ ਮਿਲੀ ਇਸ ਪਾਰੋ ਡੀ.ਆਰ. ਮੋਗਾ ਤੇ ਮੁੱਖ ਖੇਤੀਬਾੜੀ ਅਫ਼ਸਰ ਮੋਗਾ ਤੋ ਪੁਰਜ਼ੋਰ ਮੰਗ ਕਰਦੇ ਹਾਂ ਕਿ ਇਹ ਯੂਰੀਆ ਖਾਦ ਦੀ ਘਾਟ ਤੁਰੰਤ ਪੂਰੀ ਕੀਤੀ ਗਈ ਜਾਵੇ ਤੇ ਪ੍ਰਾਈਵੇਟ ਖਾਦ ਵਿਕਰੇਤਾ ਜੋ ਕਿਸਾਨਾਂ ਨੂੰ ਖਾਦ ਦੇ ਨਾਲ ਵਾਧੂ-ਘਾਟੂ ਸਮਾਨ ਦਿੰਦੇ ਇਹ ਵੀ ਬੰਦ ਕਰਵਾਇਆ ਜਾਵੇ | ਦੂਜੇ ਪਾਸੇ ਭਰੋਸੇਯੋਗ ਸੂਤਰਾਂ ਤੋ ਪੱਕੀ ਜਾਣਕਾਰੀ ਮਿਲੀ ਕਿ ਪੈਡੀ ਸੀਜ਼ਨ ਦੌਰਾਨ ਜੋ ਖੇਤਾਂ ਵਿਚ ਲਗੇ ਟਰਾਂਸਫ਼ਾਰਮਰ ਸੜ ਜਾਦੇ ਹਨ, ਨਵਾਂ ਟਰਾਂਸਫ਼ਾਰਮਰ ਕਢਵਾਉਣ ਦੇ ਬਿਜਲੀ ਅਧਿਕਾਰੀ ਕਿਸਾਨਾਂ ਕੋਲੋਂ ਰਿਸ਼ਵਤ ਦੀ ਮੰਗ ਕਰਦੇ ਹਨ ਤੇ ਰਿਸ਼ਵਤ ਲੈਦੇ ਵੀ ਹਨ | ਜਦ ਕਿ ਦੂਜੇ ਪਾਸੇ ਪੰਜਾਬ ਸਰਕਾਰ ਕਹਿ ਰਹੀ ਹੈ ਕਿ ਰਿਸ਼ਵਤ ਬੰਦ ਹੋ ਗਈ ਹੈ | ਉਨ੍ਹਾਂ ਕਿਹਾ ਕਿ ਜੇਕਰ ਬਿਜਲੀ ਅਧਿਕਾਰੀ ਕਿਸਾਨਾਂ ਤੋਂ ਰਿਸ਼ਵਤ ਲੈਣੀ ਬੰਦ ਨਾ ਕੀਤੀ ਤਾਂ ਬੀਕੇਯੂ ਬਹਿਰਾਮ ਕੇ ਵੱਡਾ ਐਕਸ਼ਨ ਕਰੇਗੀ ਜਿਸ ਦੀ ਜ਼ਿੰਮੇਵਾਰੀ ਪਾਵਰ ਕਾਮ ਤੇ ਵੱਡੇ ਅਧਿਕਾਰੀਆਂ ਦੀ ਹੋਵੇਗੀ | ਬਹਿਰਾਮ ਕੇ ਨੇ ਕਿਹਾ ਕਿ ਤਹਿਸੀਲਾਂ ਵਿਚ ਪੈਡਿੰਗ ਪਏ ਇੰਤਕਾਲ ਤੁਰੰਤ ਕੀਤੇ ਜਾਣ, ਨਾ ਕਰਨ ਦੀ ਸੂਰਤ ਵਿਚ ਅਣਮਿਥੇ ਸਮੇਂ ਲਈ ਧਰਨਾ ਦਿੱਤਾ ਜਾਵੇਗਾ | ਇਸ ਮੌਕੇ ਬਲਜਿੰਦਰ ਸਿੰਘ ਕਾਲਾ, ਜਸਵੰਤ ਸਿੰਘ, ਭੁਪਿੰਦਰ ਸਿੰਘ ਮਸੀਤਾਂ, ਹਾਕਮ ਸਿੰਘ ਸਾਬਕਾ ਫ਼ੌਜੀ, ਗੁਰਦੇਵ ਸਿੰਘ ਲੌਂਗੀਵਿੰਡ, ਪਿ੍ਥੀ ਸਿੰਘ, ਕਰਤਾਰ ਸਿੰਘ, ਰਾਜੂ ਕਲੇਰ, ਸੂਬਾ ਸਿੰਘ ਕੋਟ ਮੁਹੰਮਦ ਖਾਂ, ਦਰਸਨ ਸਿੰਘ ਪ੍ਰਧਾਨ ਰੌਸ਼ਨ ਵਾਲਾ, ਜੀਤ ਸਿੰਘ, ਨਿਰਮਲ ਸਿੰਘ, ਬਲਦੇਵ ਸਿੰਘ ਅਮੀਵਾਲਾ, ਰਛਪਾਲ ਸਿੰਘ ਸ਼ਾਹ ਵਾਲਾ, ਤਰਸੇਮ ਸਿੰਘ ਸੰਗਲਾ, ਕੁਲਜਿੰਦਰ ਸਿੰਘ ਸਿੱਧੂ, ਸੁਖਵਿੰਦਰ ਸਿੰਘ ਥਾਣੇਦਾਰ ਭਿੰਡਰ ਕਲਾਂ, ਜਸਵਿੰਦਰ ਸਿੰਘ ਮੰਝਲੀ, ਆਦਿ ਕਿਸਾਨ ਆਗੂ ਤੇ ਵਰਕਰ ਹਾਜ਼ਰ ਸਨ |
ਪਿਛਲੀ ਖ਼ਬਰ ਬਾਬੇ ਕੇ ਕਾਲਜ ਆਫ਼ ਐਜੂਕੇਸ਼ਨ ਦੌਧਰ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਨਵੀਂ ਪੀੜ੍ਹੀ ਲਈ ਪ੍ਰੇਰਨਾ ਸਰੋਤ ਹੈ 107 ਵਰਿ੍ਹਆਂ ਦੀ ਮਾਤਾ ਜਗੀਰ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।