30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਦਿੜ੍ਹਬਾ ਹਲਕੇ ਦੇ ਕਾਂਗਰਸੀ ਵਰਕਰਾਂ ਦੀ ਮੀਟਿੰਗ ਹੋਈ <br/>

ਅਜੀਤ ਡੈਸਕ 22-09-2025
ਛਾਜਲੀ, 21 ਸਤੰਬਰ (ਅਜਾਇਬ ਸਿੰਘ ਨੀਲੋਵਾਲ)-ਦਿੜ੍ਹਬਾ ਹਲਕੇ ਦੇ ਪਿੰਡ ਛਾਜਲੀ ਵਿਚ ਹਲਕੇ ਦੇ ਕਾਂਗਰਸੀ ਵਰਕਰਾਂ ਦੀ ਇੱਕ ਮਹੱਤਵਪੂਰਨ ਮੀਟਿੰਗ ਹੋਈ ਜਿਸ ਦੇ ਮੁੱਖ ਬੁਲਾਰੇ ਪੰਜਾਬ ਕਾਂਗਰਸ ਕਮੇਟੀ ਵਲੋਂ ਨਿਯੁਕਤ ਅਬਜ਼ਰਵਰ ਜਗਦੀਸ਼ ਚੰਦਰ ਜਾਂਗੜ ਸਨ, ਸ੍ਰੀ ਜਾਂਗੜ ਨੇ ਕਿਹਾ ਕਿ ਇਹ ਮੀਟਿੰਗ ਸਰਕਾਰ ਗਿਰਾਉਣ ਜਾਂ ਬਣਾਉਣ ਲਈ ਨਹੀਂ, ਸਗੋਂ ਵਰਕਰਾਂ ਦੇ ਵਿਚਾਰ ਜਾਨਣ ਅਤੇ ਸੰਗਠਨ ਹਾਲਾਤਾਂ ਦੀ ਸਮੀਖਿਆ ਕਰਨ ਲਈ ਹੈ | ਉਨ੍ਹਾਂ ਕਿਹਾ ਕਿ ਪਿਛਲੇ 25-30 ਸਾਲਾਂ ਵਿੱਚ ਕਾਂਗਰਸ ਨੇ ਚੰਗੇ ਤੇ ਮੰਦੇ ਦੋਵੇਂ ਦੌਰ ਵੇਖੇ ਹਨ | ਹਰ ਵਾਰ ਸਰਕਾਰ ਬਣਾਉਣ ਦੇ ਬਾਵਜੂਦ ਸੰਗਠਨ ਪੱਖ ਮਜ਼ਬੂਤ ਨਾ ਹੋਣ ਕਾਰਨ ਵਿਰੋਧੀ ਧਿਰਾਂ ਨੇ ਲਾਭ ਚੁੱਕਿਆ | ਵਰਕਰਾਂ ਦਾ ਡਿਮੋਰਲਾਈਜ਼ ਹੋਣਾ ਕੁਦਰਤੀ ਹੈ ਪਰ ਕਾਂਗਰਸ ਨੂੰ ਫਿਰ ਖੜ੍ਹਾ ਕਰਨ ਲਈ ਬੂਥ ਤੋਂ ਲੈ ਕੇ ਜ਼ਿਲ੍ਹਾ ਪੱਧਰ ਤੱਕ ਸੰਗਠਨ ਮਜ਼ਬੂਤੀ ਸਭ ਤੋਂ ਵੱਡੀ ਲੋੜ ਹੈ | ਉਨ੍ਹਾਂ ਨੇ ਭਰੋਸਾ ਦਵਾਇਆ ਕਿ ਵਰਕਰਾਂ ਦੀ ਰਾਇ ਸਿੱਧੀ ਹਾਈ ਕਮਾਂਡ ਤੱਕ ਪਹੁੰਚਾਈ ਜਾਵੇਗੀ | ਇਸ ਮੌਕੇ ਸੁਰਿੰਦਰ ਸਿੰਘ ਸੀਬੀਆ ਨੇ ਕਿਹਾ ਕਿ ਹਾਲਾਂਕਿ ਮੁੱਖ ਮੰਤਰੀ ਦਾ ਪਿੰਡ ਵੀ ਦਿੜ੍ਹਬਾ ਹਲਕੇ ਵਿੱਚ ਪੈਂਦਾ ਹੈ, ਫਿਰ ਵੀ ਇੱਥੇ ਹੜ੍ਹ ਪੀੜਤ ਮਜ਼ਦੂਰਾਂ ਨੂੰ ਆਪਣੀ ਗੱਲ ਰੱਖਣ ਦਾ ਮੌਕਾ ਨਹੀਂ ਮਿਲਦਾ | ਹਲਕਾ ਇੰਚਾਰਜ ਜਗਦੇਵ ਸਿੰਘ ਗਾਗਾ ਨੇ ਵੀ ਵਰਕਰਾਂ ਨੂੰ ਸੰਬੋਧਨ ਕਰਦੇ ਕਿਹਾ ਕਿ 2027 ਦੀਆਂ ਚੋਣਾਂ ਲਈ ਇੱਕਜੁੱਟਤਾ ਤੇ ਹੌਸਲੇ ਨਾਲ ਅੱਗੇ ਵਧਣਾ ਲਾਜ਼ਮੀ ਹੈ | ਇਸ ਮੀਟਿੰਗ ਦੌਰਾਨ ਰੁਪਿੰਦਰ ਰੂਬੀ, ਬਲਾਕ ਪ੍ਰਧਾਨ ਸਤਨਾਮ ਸਿੰਘ ਸੱਤਾ, ਜਗਦੇਵ ਸਿੰਘ ਗਾਗਾ, ਸਨਮੀਕ ਹੈਨਰੀ ਨੇ ਮੀਟਿੰਗ ਨੂੰ ਕਾਮਯਾਬ ਬਣਾਉਣ ਲਈ ਹੀ ਧੰਨਵਾਦ ਕੀਤਾ | ਇਸ ਮੀਟਿੰਗ ਮੌਕੇ ਸਾਬਕਾ ਬਲਾਕ ਸੰਮਤੀ ਦਿੜ੍ਹਬਾ ਚੇਅਰਮੈਨ ਗੁਰਬੰਤ ਸਿੰਘ ਲਾਡੀ, ਗੋਗੀ ਖੋਪੜਾ ਬਲਾਕ ਪ੍ਰਧਾਨ ਦਿੜ੍ਹਬਾ, ਬੂਟਾ ਸਿੰਘ ਪ੍ਰਧਾਨ, ਨੰਬਰਦਾਰ ਰਣ ਸਿੰਘ ਮਹਿਲਾਂ, ਜਸਵਿੰਦਰ ਸਿੰਘ ਛਾਜਲੀ, ਜਗਸੀਰ ਸਿੰਘ ਜੱਗਾ ਸਾਬਕਾ ਚੇਅਰਮੈਨ, ਨੰਬਰਦਾਰ ਅਜੈਬ ਸਿੰਘ ਉਗਰਾਹਾਂ, ਜਸਪਾਲ ਸਿੰਘ ਜੱਸੀ ਨੰਬਰਦਾਰ, ਦਾਰੀ ਸਿੰਘ ਨੰਬਰਦਾਰ, ਸਾਬਕਾ ਸਰਪੰਚ ਜਗਤਾਰ ਸਿੰਘ, ਸਾਬਕਾ ਸਰਪੰਚ ਮੀਤਾ ਸਾਦੀਹਰੀ, ਕਰਮਜੀਤ ਸਿੰਘ ਖੇਤਲਾ, ਸਾਬਕਾ ਸਰਪੰਚ ਲਾਲ ਸਿੰਘ, ਗੁਰਿੰਦਰ ਸਿੰਘ ਗੁੱਜਰਾਂ, ਭੂਰਾ ਸਿੰਘ ਬਘਰੌਲ, ਦਰਸ਼ਨ ਦਾਸ ਪੰਚ ਨੀਲੋਵਾਲ ਅਤੇ ਬਲਵੀਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਰਾਮਪੁਰ ਛੰਨਾ 'ਚ ਦਿਨ-ਦਿਹਾੜੇ 5.57 ਲੱਖ ਰੁਪਏ ਦੀ ਚੋਰੀ ਅਗਲੀ ਖ਼ਬਰ ਨਗਰ ਕੌਂਸਲ ਦੇ ਪ੍ਰਧਾਨ ਨੇ ਖ਼ੁਦ ਆ ਕੇ ਕਰਵਾਈ ਕੋਲਾ ਪਾਰਕ ਦੀ ਸਫ਼ਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।