ਅਹਿਮਦਗੜ੍ਹ, 17 ਅਕਤੂਬਰ (ਮਹੋਲੀ) - ਦਿਨੋ ਦਿਨ ਵਧ ਰਹੇ ਪ੍ਰਦੂਸ਼ਨ ਕਾਰਨ ਪਲੀਤ ਹੋ ਰਹੇ ਵਾਤਾਵਰਨ 'ਤੇ ਚਿੰਤਾ ਵਿਅਕਤ ਕਰਦਿਆਂ ਵੱਖ-ਵੱਖ ਸੰਸਥਾਵਾਂ ਦੇ ਆਗੂਆਂ, ਬੁੱਧਜੀਵੀਆਂ ਵਲੋਂ ਗਰੀਨ ਦਿਵਾਲੀ ਮਨਾਉਣ ਦਾ ਸੱਦਾ ਦਿੱਤਾ ਗਿਆ | ਸਾਬਕਾ ਸਰਪੰਚ ਹਰਦੀਪ ਸਿੰਘ ਬੋੜਹਾਈ ਅਤੇ ਸਾਬਕਾ ਸਰਪੰਚ ਰੁਪਿੰਦਰ ਸਿੰਘ ਕੰਗਣਵਾਲ ਨੇ ਪਟਾਕੇ ਚਲਾਉਣ ਦੇ ਵੱਧ ਰਹੇ ਰੁਝਾਨ ਕਾਰਨ ਪ੍ਰਦੂਸ਼ਿਤ ਅਤੇ ਪਲੀਤ ਹੋ ਰਹੇ ਵਾਤਾਵਰਨ 'ਤੇ ਚਿੰਤਾ ਪ੍ਰਗਟ ਕਰਦਿਆਂ ਦਿਵਾਲੀ ਸਮੇਤ ਹੋਰਨਾਂ ਤਿਉਹਾਰਾਂ ਨੂੰ ਪ੍ਰਦੂਸ਼ਣ ਰਹਿਤ ਮਨਾਉਣ ਦਾ ਸੱਦਾ ਦਿੱਤਾ | ਆਗੂਆਂ ਨੇ ਕਿਹਾ ਕਿ ਜਰੂਰੀ ਨਹੀਂ ਖੁਸ਼ੀ ਦਾ ਪ੍ਰਗਟਾਵਾ ਪਟਾਕੇ ਚਲਾ ਕੇ ਹੀ ਕੀਤਾ ਜਾਵੇ | ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਪਟਾਖਿਆਂ ਤੇ ਪੈਸੇ ਖਰਚ ਕਰਨ ਤੋ ਗੁਰੇਜ਼ ਕਰਦਿਆਂ ਇਹ ਧਨ ਕਿਸੇ ਜ਼ਰੂਰਤਮੰਦ ਦੀ ਮਦਦ ਲਈ ਲਗਾਉ ਅਤੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਬੂਟੇ ਲਗਾਕੇ ਯੋਗਦਾਨ ਪਾਇਆ ਜਾਵੇ |