15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਮਨਰੇਗਾ ਮਜ਼ਦੂਰਾਂ ਨੇ ਮਜ਼ਦੂਰੀ ਲੈਣ ਸੰਬੰਧੀ ਕੀਤਾ ਰੋਸ ਪ੍ਰਦਰਸ਼ਨ <br/>

ਅਜੀਤ ਡੈਸਕ 18-10-2025
ਮੂਣਕ, 17 ਅਕਤੂਬਰ (ਵਰਿੰਦਰ ਭਾਰਦਵਾਜ) - ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਹਰ ਭਗਵਾਨ ਸਿੰਘ ਮੂਣਕ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿੰਡ ਸਲੇਮਗੜ ਦੇ ਮਨਰੇਗਾ ਮਜ਼ਦੂਰਾਂ ਨੇ ਕੰਮ ਲੈਣ ਲਈ ਬੀਡੀਪੀਓ ਦਫਤਰ ਵਿਖੇ ਅਰਜੀਆਂ ਦਿੱਤੀਆਂ ਸਨ ਕਿਉਂਕਿ ਭਾਰਤ ਸਰਕਾਰ ਦੁਆਰਾ ਬਣਾਇਆ ਮਨਰੇਗਾ ਐਕਟ 2005 ਰਾਹੀਂ ਪੇਂਡੂ ਬੇਰੁਜ਼ਗਾਰ ਮਜ਼ਦੂਰਾਂ ਨੂੰ ਹਰ ਸਾਲ 100 ਦਿਨ ਦਾ ਰੁਜ਼ਗਾਰ ਦੇਣ ਦੀ ਗਰੰਟੀ ਕਰਦਾ ਹੈ | ਇਸ ਲਈ ਜਿਨ੍ਹਾਂ ਵੀ ਪੇਂਡੂ ਬੇਰੁਜ਼ਗਾਰ ਮਜ਼ਦੂਰਾਂ ਦੇ ਮਨਰੇਗਾ ਜੋਬ ਕਾਰਡ ਬਣੇ ਹੋਏ ਹਨ ਉਹ ਆਪਣਾ ਨਾਮ ਪਤਾ ਤੇ ਜੋਬ ਕਾਰਡ ਨੰਬਰ ਅਰਜੀਆਂ ਵਿਚ ਭਰ ਕੇ ਬਲਾਕ ਵਿਕਾਸ ਦਫਤਰ ਵਿਖੇ ਰੁਜ਼ਗਾਰ ਦੀ ਮੰਗ ਕਰ ਸਕਦਾ ਹੈ | ਦੱਸਣਯੋਗ ਹੈ ਕਿ ਕੰਮ ਦੇ ਚਾਹਵਾਨ ਵਿਅਕਤੀਆਂ ਵਲੋਂ ਅਰਜ਼ੀਆਂ ਦੇਣ ਤੋਂ 15 ਦਿਨਾਂ ਦੇ ਵਿਚ ਵਿਚ ਬਲਾਕ ਵਿਕਾਸ ਪੰਚਾਇਤ ਅਫਸਰ ਅਤੇ ਮਨਰੇਗਾ ਸਹਾਇਕ ਪ੍ਰੋਗਰਾਮ ਅਫਸਰ ਵੱਲੋ ਮਨਰੇਗਾ ਨਾਲ ਸੰਬੰਧਿਤ ਮਹਿਕਮੇ ਦੇ ਕਾਰਜਕਾਰੀ ਅਧਿਕਾਰੀਆਂ ਨੂੰ ਸੱਦ ਕੇ ਮੀਟਿੰਗ ਕਰਨ ਉਪਰੰਤ ਯੋਗ ਵਿਅਕਤੀਆਂ ਨੂੰ ਕੰਮ ਦੇਣਾ ਤੈਅ ਕਰਨਾ ਹੁੰਦਾ ਹੈ | ਅਜਿਹਾ ਨਾ ਕਰਨ ਦੀ ਸੂਰਤ ਵਿਚ ਮਨਰੇਗਾ ਕਾਨੂੰਨ ਮੁਤਾਬਕ ਮੰਗੇ ਗਏ ਕੰਮ ਦਾ ਚੌਥਾਈ ਹਿੱਸਾ ਬੇਰੁਜ਼ਗਾਰੀ ਭੱਤਾ ਦੇਣਾ ਲਾਜ਼ਮੀ ਹੁੰਦਾ ਹੈ ਇਸ ਲਈ ਅੱਜ ਪਿੰਡ ਸਲੇਮਗੜ੍ਹ ਦੇ 62 ਮਨਰੇਗਾ ਮਜ਼ਦੂਰ ਮਰਦ ਅÏਰਤਾਂ ਨੇ ਅਰਜੀਆਂ ਭਰਕੇ 2025 -26 ਸਾਲ ਦੇ ਰਹਿੰਦੇ ਸਮੇਂ 'ਚ 30 ਦਿਨਾਂ ਲਈ ਕੰਮ ਮੰਗਿਆ ਹੈ | ਆਗੂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਕੰਮ ਨਾ ਦੇਣ ਦੀ ਸੂਰਤ ਵਿਚ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸ਼ਾਂਤੀ ਦੇਵੀ, ਸੁਖਪਾਲ ਕੌਰ, ਪਿਆਰੋ ਕੋਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪ੍ਰਦੂਸ਼ਣ ਮੁਕਤ ਗ੍ਰੀਨ ਦੀਵਾਲੀ ਮਨਾਉਣ ਦਾ ਸੱਦਾ ਅਗਲੀ ਖ਼ਬਰ ਕਿਸਾਨ ਬੀਬੀਆਂ ਅਤੇ ਨੌਜਵਾਨਾਂ ਨੂੰ ਬੇਕਰੀ ਅਤੇ ਕਨਫੈਕਸ਼ਨਰੀ ਵਿਚ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।