24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਸਾਹਿਬਜ਼ਾਦਿਆਂ ਦੀ ਯਾਦ 'ਚ ਲੰਗਰ ਲਗਾਇਆ <br/>

ਅਜੀਤ ਡੈਸਕ 26-12-2025
ਗੋਲੂ ਕਾ ਮੋੜ, 25 ਦਸੰਬਰ (ਸੁਰਿੰਦਰ ਸਿੰਘ ਪੁਪਨੇਜਾ)-ਸਰਬੰਸ ਦਾਨੀ ਦਸਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰੇ ਸਾਹਿਬਜ਼ਾਦਿਆਂ, ਮਾਤਾ ਗੁਜਰ ਕੌਰ ਜੀ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਯਾਦ ਵਿਚ ਤਿਲਕ ਰਾਜ ਸਾਬਕਾ ਸਰਪੰਚ ਵਲੋਂ ਚਾਹ-ਪਕੌੜੇ, ਕੜਾਹ ਪ੍ਰਸ਼ਾਦ ਅਤੇ ਦਾਲ-ਫੁਲਕੇ ਦੇ ਲੰਗਰ ਲਗਾਏ ਗਏ | ਇਸ ਦੌਰਾਨ ਅੱਡੇ ਦੇ ਸਮੂਹ ਦੁਕਾਨਦਾਰਾਂ ਨੇ ਉਤਸ਼ਾਹ ਤੇ ਸ਼ਰਧਾ ਭਾਵਨਾ ਨਾਲ ਸੇਵਾ ਕੀਤੀ ਅਤੇ ਰਾਹਗੀਰਾਂ ਦੇ ਵਹੀਕਲ ਰੋਕ ਕੇ ਪਿਆਰ ਸਤਿਕਾਰ ਨਾਲ ਲੰਗਰ ਛਕਾਇਆ ਗਿਆ | ਇਸ ਮੌਕੇ ਤਿਲਕ ਰਾਜ ਸਾਬਕਾ ਸਰਪੰਚ ਨੇ ਕਿਹਾ ਕਿ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਧਰਮ, ਜ਼ੁਲਮ ਅਤੇ ਕੌਮ ਦੀ ਖ਼ਾਤਰ ਪਹਿਲਾਂ ਪਿਤਾ ਅਤੇ ਫਿਰ ਸਾਰਾ ਸਰਬੰਸ ਹੀ ਵਾਰ ਦਿੱਤਾ | ਇਸ ਗੌਰਵਮਈ ਇਤਿਹਾਸ ਨੂੰ ਯਾਦ ਕਰਦਿਆਂ ਅੱਜ ਇਹ ਲੰਗਰ ਲਗਾਏ ਗਏ ਹਨ | ਇਸ ਮੌਕੇ ਹਰਦਿਆਲ ਚੰਦ ਨੰਬਰਦਾਰ, ਲਾਲ ਚੰਦ ਸਾਬਕਾ ਸਰਪੰਚ, ਪ੍ਰਸ਼ੋਤਮ ਥਿੰਦ, ਬਲਵਿੰਦਰ ਕੁਮਾਰ, ਹਰਜਿੰਦਰ ਪੰਧੂ, ਸੋਨੂੰ ਪੰਧੂ, ਤਿਲਕ ਰਾਜ ਥਿੰਦ, ਸ਼ਾਮ ਸੁੰਦਰ ਪਟਵਾਰੀ, ਜਰਨੈਲ ਥਿੰਦ, ਸੁਖਚੈਨ ਥਿੰਦ, ਦਲੀਪ ਕੁਮਾਰ, ਕੈਪਟਨ ਕਾਲੜਾ, ਬਿੰਦਰ ਬੱਟੀ, ਕੁਲਬੀਰ ਸਿੰਘ ਗੁਰਮੀਤ ਸਿੰਘ ਆਦਿ ਸੇਵਾਦਾਰ ਹਾਜ਼ਰ ਸਨ |

ਪਿਛਲੀ ਖ਼ਬਰ ਆਰ. ਐੱਸ. ਡੀ. ਰਾਜ ਰਤਨ ਪਬਲਿਕ ਸਕੂਲ ਵਿਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਵਿਸ਼ੇਸ਼ ਅਸੈਂਬਲੀ ਕਰਵਾਈ <... ਅਗਲੀ ਖ਼ਬਰ ਐਮ.ਏ.ਐੱਸ.ਕਾਨਵੈਂਟ ਸਕੂਲ ਜਿਉਣਵਾਲਾ 'ਚ ਐਨ. ਐੱਸ. ਐੱਸ. ਕੈਂਪ ਦੀ ਸ਼ੁਰੂਆਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।