24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਐਮ.ਏ.ਐੱਸ.ਕਾਨਵੈਂਟ ਸਕੂਲ ਜਿਉਣਵਾਲਾ 'ਚ ਐਨ. ਐੱਸ. ਐੱਸ. ਕੈਂਪ ਦੀ ਸ਼ੁਰੂਆਤ <br/>

ਐਨ.ਐੱਸ.ਐੱਸ.ਕੈਂਪ ਦਾ ਉਦਘਾਟਨ ਕਰਨ ਸਮੇਂ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਦਾ ਸਮੂਹ ਸਟਾਫ਼ ਤੇ ਐਨ.ਐੱਸ.ਐੱਸ.ਵਲੰਟੀਅਰ | ਤਸਵੀਰ-ਭੁਪਿੰਦਰ ਸਿੰਘ <br/> 26-12-2025
ਮੁਦਕੀ, 25 ਦਸੰਬਰ (ਭੁਪਿੰਦਰ ਸਿੰਘ)-ਮਾਲਵੇ ਦੀ ਪ੍ਰਮੁੱਖ ਵਿੱਦਿਅਕ ਸੰਸਥਾ ਮੇਜਰ ਅਜਾਇਬ ਸਿੰਘ ਕਾਨਵੈਂਟ ਸਕੂਲ ਜਿਉਣਵਾਲਾ ਵਿਖੇ ਐਨ.ਐੱਸ.ਐੱਸ.ਕੈਂਪ ਦੀ ਸ਼ੁਰੂਆਤ ਸ਼ਾਨਦਾਰ ਤਰੀਕੇ ਨਾਲ ਕੀਤੀ ਗਈ | ਇਸ ਮੌਕੇ ਭਾਈ ਘਨੱਈਆ ਜੀ ਐਨ.ਐੱਸ.ਐੱਸ.ਯੂਨਿਟ ਦਾ ਪਹਿਲਾ ਦਿਨ ਪੂਰੇ ਉਤਸ਼ਾਹ, ਅਨੁਸ਼ਾਸਨ ਅਤੇ ਸਮਾਜਿਕ ਜ਼ੰੁਮੇਵਾਰੀ ਨਾਲ ਮਨਾਇਆ ਗਿਆ | ਜਿਸ ਵਿਚ ਵਲੰਟੀਅਰਾਂ ਨੇ ਪੂਰੇ ਉਤਸ਼ਾਹ ਨਾਲ ਭਾਗ ਲਿਆ | ਸਕੂਲ ਮੁਖੀ ਡਾ.ਐੱਸ.ਐੱਸ.ਬਰਾੜ ਨੇ ਦੱਸਿਆ ਕਿ ਇਸ ਮੌਕੇ ਸਹਾਇਕ ਕੋਆਰਡੀਨੇਟਰ ਰਾਜਦੀਪ ਕੌਰ ਵਲੋਂ ਐਨ.ਐੱਸ.ਐੱਸ ਦੇ ਇਤਿਹਾਸ, ਇਸ ਦੇ ਮੂਲ ਉਦੇਸ਼, ਬੈਜ ਦੀ ਮਹੱਤਤਾ, ਸਮਾਜ ਸੇਵਾ ਦੀ ਅਹਿਮੀਅਤ ਅਤੇ ਵਲੰਟੀਅਰਾਂ ਦੀ ਜ਼ੰੁਮੇਵਾਰੀਆਂ ਬਾਰੇ ਜਾਣਕਾਰੀ ਵਲੰਟੀਅਰਾਂ ਨਾਲ ਸਾਂਝੀ ਕੀਤੀ ਗਈ | ਕੈਂਪ ਦੀ ਯੋਜਨਾਬੰਦੀ ਅਤੇ ਉਸ ਨੂੰ ਸੁਚਾਰੂ ਢੰਗ ਨਾਲ ਚਲਾਉਣ ਸਬੰਧੀ ਪ੍ਰੋਗਰਾਮ ਅਫ਼ਸਰ ਵੀਰਪਾਲ ਕੌਰ, ਸਹਾਇਕ ਪ੍ਰੋਗਰਾਮ ਅਫ਼ਸਰ ਮਨਪ੍ਰੀਤ ਕੌਰ, ਨਵਜੋਤ ਕੌਰ, ਕੁਲਵਿੰਦਰ ਕੌਰ, ਮਨਦੀਪ ਕੌਰ ਅਤੇ ਸੁਖਪ੍ਰੀਤ ਕੌਰ (ਬੀ.ਐਂਡ.ਇੰਟਰਨ) ਨੇ ਵਿਸ਼ੇਸ਼ ਭੂਮਿਕਾ ਨਿਭਾਈ | ਸਕੂਲ ਮੁਖੀ ਡਾ.ਐੱਸ.ਐੱਸ.ਬਰਾੜ ਨੇ ਵਲੰਟੀਅਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਨ.ਐੱਸ.ਐੱਸ.ਵਲੰਟੀਅਰ ਹੋਣਾ ਕੇਵਲ ਇਕ ਗਤੀਵਿਧੀ ਨਹੀਂ ਸਗੋਂ ਸਮਾਜਿਕ ਜ਼ੰੁਮੇਵਾਰੀ ਦੀ ਸੂਝ, ਨੈਤਿਕਤਾ ਦਾ ਵਿਕਾਸ ਅਤੇ ਚਰਿੱਤਰ ਨਿਰਮਾਣ ਦਾ ਮਜ਼ਬੂਤ ਮਾਧਿਅਮ ਹੈ | ਉਨ੍ਹਾਂ ਵਲੰਟੀਅਰਾਂ ਨੂੰ ਅਨੁਸ਼ਾਸਨ, ਸੇਵਾ ਭਾਵਨਾ ਅਤੇ ਮਨੁੱਖੀ ਕਦਰਾਂ ਕੀਮਤਾਂ ਨੂੰ ਆਪਣੇ ਜੀਵਨ ਦਾ ਅੰਗ ਬਣਾਉਣ ਲਈ ਪ੍ਰੇਰਿਤ ਕੀਤਾ |

ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦੀ ਯਾਦ 'ਚ ਲੰਗਰ ਲਗਾਇਆ <br/> ਅਗਲੀ ਖ਼ਬਰ ਅਕਾਲੀ ਆਗੂਆਂ ਵਲੋਂ ਨਰਦੇਵ ਸਿੰਘ ਬੌਬੀ ਮਾਨ ਨਾਲ ਮਿਲਣੀ ਕਰ ਕੇ ਪਾਰਟੀ ਗਤੀਵਿਧੀਆਂ ਬਾਰੇ ਕੀਤੀਆਂ ਵਿਚਾਰਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।