06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਬੇਸਹਾਰਾ ਬਜ਼ੁਰਗ ਨੇ ਕੁਰਸੀ 'ਤੇ ਬੈਠੇ ਹੀ ਤਿਆਗੇ ਪ੍ਰਣ

ਅਜੀਤ ਡੈਸਕ 02-09-2025
ਬਠਿੰਡਾ, 1 ਸਤੰਬਰ (ਅਵਤਾਰ ਸਿੰਘ ਕੈਂਥ)- ਸਥਾਨਕ ਵੀਰ ਕਲੋਨੀ ਵਿਚ ਇਕ ਮੈਡੀਕਲ ਸਟੋਰ ਦੇ ਬਾਹਰ ਇਕ ਬੇਸਹਾਰਾ ਬਜ਼ੁਰਗ ਕੁਰਸੀ 'ਤੇ ਮਿ੍ਤਕ ਪਿਆ ਹੈ, ਸਹਾਰਾ ਜਨ ਸੇਵਾ ਦੀ ਲਾਈਫ਼ ਸੇਵਿੰਗ ਬਿ੍ਗੇਡ ਟੀਮ ਸੰਦੀਪ ਗੋਇਲ ਐਂਬੂਲੈਂਸ ਲੈ ਕੇ ਮੌਕੇ 'ਤੇ ਪਹੁੰਚੇ, ਸਹਾਰਾ ਟੀਮ ਨੇ ਥਾਣਾ ਕੋਤਵਾਲੀ ਨੂੰ ਸੂਚਿਤ ਕੀਤਾ, ਪੁਲਿਸ ਕਾਰਵਾਈ ਤੋਂ ਬਾਅਦ ਸਹਾਰਾ ਟੀਮ ਨੇ ਬਜ਼ੁਰਗ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਾਟ ਵਿਚ ਪਹੁੰਚਾਇਆ | ਸਹਾਰਾ ਜਨ ਸੇਵਾ ਦੇ ਪ੍ਰਧਾਨ ਗੌਤਮ ਗੋਇਲ ਨੇ ਦੱਸਿਆ ਕਿ ਉਕਤ ਬਜ਼ੁਰਗ ਆਪਣੇ ਸਾਈਕਲ 'ਤੇ ਸਾਮਾਨ ਲੱਦ ਕੇ ਸ਼ਹਿਰ ਵਿਚ ਵੱਖ-ਵੱਖ ਥਾਵਾਂ 'ਤੇ ਲੋਕਾਂ ਵਿਚ ਦੁਕਾਨਦਾਰਾਂ ਦੇ ਇਸ਼ਤਿਹਾਰ ਵੰਡਦਾ ਸੀ | ਬਜ਼ੁਰਗ ਪੂਰੀ ਤਰ੍ਹਾਂ ਬੇਸਹਾਰਾ ਹੋਣ ਕਾਰਨ ਖਾਣਾ ਖਾਣ ਲਈ ਸਹਾਰਾ ਦਫ਼ਤਰ ਆਉਂਦਾ ਸੀ | ਸਹਾਰਾ ਜਨ ਸੇਵਾ ਵਲੋਂ ਮਿ੍ਤਕ ਦੀ ਲਾਸ਼ ਨੂੰ ਸੁਰੱਖਿਅਤ ਰੱਖਿਆ ਗਿਆ ਹੈ ਅਤੇ ਉਸ ਦੀ ਪਹਿਚਾਣ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ |
ਪਿਛਲੀ ਖ਼ਬਰ ਕੰਧ ਤੋੜ ਕੇ ਦੁਕਾਨ ਨੂੰ ਮਕਾਨ ਵਿਚ ਮਿਲਾਇਆ, ਮਲਬਾ ਵੀ ਕੀਤਾ ਰਫ਼ਾ ਦਫ਼ਾ ਇਕ ਅÏਰਤ ਸਮੇਤ ਅੱਧੀ ਦਰਜਨ ਤੋਂ ਵੱਧ ਵਿਅਕ... ਅਗਲੀ ਖ਼ਬਰ ਹਰਸਿਮਰਤ ਕੌਰ ਬਾਦਲ ਨੇ ਅਕਾਲੀ ਆਗੂ ਜਗਰੂਪ ਸਿੰਘ ਸੰਗਤ ਦੇ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ ਗਹਿਰੀ ਬੁੱਟਰ ਵਿਖੇ ਵੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।