07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਗੁਆਂਢੀ ਦੀ ਕੰਧ ਡਿਗਣ ਨਾਲ ਡਾਕਟਰ ਦੀ ਕਾਰ ਨੁਕਸਾਨੀ

ਅਜੀਤ ਡੈਸਕ 02-09-2025
ਕੋਟਫੱਤਾ, 1 ਸਤੰਬਰ (ਰਣਜੀਤ ਸਿੰਘ ਬੁੱਟਰ)-ਪਿੰਡ ਕੋਟਸ਼ਮੀਰ ਦੇ ਵਾਰਡ ਨੰਬਰ 9 ਦੇ ਵਸਨੀਕ ਆਰ ਐਮ ਪੀ ਡਾਕਟਰ ਵਜੋਂ ਪਿੰਡ ਵਿਚ ਆਪਣੀਆਂ ਸੇਵਾਵਾਂ ਨਿਭਾਅ ਰਹੇ ਰਾਮ ਸਿੰਘ ਪੁੱਤਰ ਨਾਹਰ ਸਿੰਘ ਦੀ ਕਰੇਟਾ ਗੱਡੀ ਨੰਬਰ ਪੀ ਬੀ 03 ਬੀ ਆਰ 9778 ਆਪਣੇ ਘਰ 'ਚ ਖੜੀ ਸੀ ਕਿ ਗੁਆਂਢੀ ਸ਼ਰਨਜੀਤ ਸਿੰਘ ਦੀ ਕੰਧ ਬੀਤੀ ਰਾਤ 12 ਕੁ ਵਜੇ ਕਰੇਟਾ ਗੱਡੀ ਉਪਰ ਆ ਡਿੱਗੀ ਜਿਸ ਨਾਲ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ | ਡਾਕਟਰ ਰਾਮ ਸਿੰਘ ਅਨੁਸਾਰ ਉਸ ਦਾ ਗੱਡੀ ਦਾ ਲੱਗਭੱਗ 3 ਲੱਖ ਦਾ ਨੁਕਸਾਨ ਹੋਇਆ ਹੈ | ਡਾਕਟਰ ਵਲੋਂ ਬੁਲਾਈ ਗਈ ਪੰਚਾਇਤ ਵਿਚ ਸ਼ਰਨਜੀਤ ਸਿੰਘ ਨੇ ਗੱਡੀ ਠੀਕ ਕਰਵਾਉਣ ਦੀ ਗੱਲ ਮੰਨੀ ਹੈ | ਸ਼ਰਨਜੀਤ ਸਿੰਘ ਨਾਲ ਸੰਪਰਕ ਕਰਨਾ ਚਾਹਿਆ ਪਰ ਸੰਪਰਕ ਨਹੀਂ ਹੋ ਸਕਿਆ |
ਪਿਛਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਓਰੀਐਂਟੇਸ਼ਨ ਪ੍ਰੋਗਰਾਮ 'ਦੀਕਸ਼ਾਰੰਭ-2025' ਦਾ ਆਗਾਜ਼ ਹੜ੍ਹ ਪੀੜਤਾਂ ਲਈ ਹਰ ਸੰਭਵ ਸਹ... ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੀ ਮੱਦਦ ਲਈ ਕੇਂਦਰ ਤੇ ਪੰਜਾਬ ਸਰਕਾਰ ਬਾਂਹ ਫੜੇ-ਗੋਲਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।