07-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਸੇਂਟ ਸਟੀਫ਼ਨ ਇੰਟਰਨੈਸ਼ਨਲ ਸਕੂਲ ਚਾਉਕੇ ਵਿਖੇ ਫਾਇਰਲੈੱਸ ਕੁਕਿੰਗ ਪ੍ਰਤੀਯੋਗਤਾ ਕਰਵਾਈ

ਅਜੀਤ ਡੈਸਕ 02-09-2025
ਚਾਉਕੇ , 1 ਸਤੰਬਰ (ਮਨਜੀਤ ਸਿੰਘ ਘੜੈਲੀ)-ਸੇਂਟ ਸਟੀਫ਼ਨ ਇੰਟਰਨੈਸ਼ਨਲ ਸਕੂਲ ਚਾਉਕੇ 'ਚ ਦੂਜੀ ਜਮਾਤ ਤੋਂ ਲੈ ਕੇ ਪੰਜਵੀ ਜਮਾਤ ਦੇ ਬੱਚਿਆਂ 'ਚ ਫ਼ਾਇਰਲੈਸ ਕੁਕਿੰਗ ਦੀ ਪ੍ਰਤੀਯੋਗਿਤਾ ਕਰਵਾਈ ਗਈ, 'ਚ ਗਰੀਨ ਹਾਊਸ, ਯੈਲੋ ਹਾਊਸ, ਪਿੰਕ ਹਾਊਸ ਅਤੇ ਬਲੂ ਹਾਊਸ ਨੇ ਭਾਗ ਲਿਆ | ਬੱਚਿਆਂ ਨੇ ਇਸ ਗਤੀਵਿਧੀ 'ਚ ਵੱਧ ਚੜ੍ਹ ਕੇ ਭਾਗ ਲਿਆ | ਇਸ ਪ੍ਰਤੀਯਿਗਤਾ ਦੀ ਅਗਵਾਈ ਪਿ੍ੰਸੀਪਲ ਨੇ ਕੀਤੀ | ਉਨ੍ਹਾਂ ਦੱਸਿਆ ਕਿ ਬੱਚਿਆਂ 'ਚ ਕੁਝ ਨਵਾਂ ਸਿੱਖਣ ਦੀ ਕਲਾ ਹਮੇਸ਼ਾ ਹੁੰਦੀ ਹੈ | ਇਸ ਪ੍ਰਤੀਯੋਗਤਾ 'ਚ ਗਰੀਨ ਹਾਊਸ ਜੇਤੂ ਰਿਹਾ | ਇਸ ਪ੍ਰਤੀਯੋਗਤਾ 'ਚ ਅੱਵਲ ਰਹੇ ਗੁਰਨੂਰ ਕੌਰ (ਪੰਜਵੀਂ), ਮਨਸੀਰਤ ਕੌਰ (ਪੰਜਵੀਂ), ਸਾਹਿਬ ਮੀਤ ਕੌਰ (ਚੌਥੀ), ਹਰਮਨ ਜੋਤ ਕੌਰ (ਚੌਥੀ), ਤਕਦੀਰ ਕੌਰ ਤੀਜੀ, ਪਰਮਵੀਰ ਸਿੰਘ (ਦੂਜੀ )ਅਤੇ ਹਿਮਾਨੀ ਸ਼ਰਮਾ (ਦੂਜੀ) ਜਮਾਤ ਦੇ ਬੱਚੇ ਸ਼ਾਮਲ ਸਨ | ਦੂਜੀ ਪੁਜ਼ੀਸ਼ਨ ਪਿੰਕ ਹਾਊਸ ਨੇ ਹਾਸਲ ਕੀਤੀ ਜਦਕਿ ਤੀਜੀ ਪੁਜ਼ੀਸ਼ਨ 'ਤੇ ਬਲੂ ਹਾਊਸ ਅਤੇ ਯੈਲੋ ਹਾਊਸ ਰਹੇ | ਬੱਚਿਆਂ ਵਲੋਂ ਬਣਾਏ ਗਏ ਖਾਣੇ ਨੂੰ ਪਿ੍ੰਸੀਪਲ ਅਤੇ ਮੈਨਜਮੈਂਟ ਮੈਂਬਰ ਨੇ ਖਾ ਕੇ ਨਤੀਜਾ ਐਲਾਨ ਕੀਤਾ | ਇਸ ਮੌਕੇ ਮੈਨੇਜਮੈਂਟ ਕਮੇਟੀ ਮੈਂਬਰ ਚੇਅਰਮੈਨ ਮਨਦੀਪ ਸਿੰਘ ਮਾਨ, ਡਾਇਰੈਕਟਰ ਕਿਰਨਦੀਪ ਕੌਰ ਅਤੇ ਬਲਵਿੰਦਰ ਸਿੰਘ ਮੌਜੂਦ ਸਨ | ਉਨ੍ਹਾਂ ਨੇ ਅਧਿਆਪਕਾਂ ਦੀ ਵੀ ਪ੍ਰਸ਼ੰਸਾ ਕੀਤੀ ਜਿਨ੍ਹਾਂ ਨੇ ਬੱਚਿਆਂ ਨੂੰ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ ਪਿੰਡ ਮਲਕਾਣਾ ਦੇ ਦੋ ਸਕੇ ਭਰਾਵਾਂ ਨੇ ਨਿਸ਼ਾਨੇਬਾਜ਼ੀ 'ਚ ਜਿੱਤੇ ਚਾਂਦੀ ਦੇ ਤਗਮੇ ਅਗਲੀ ਖ਼ਬਰ ਗੁਰੂ ਕਾਸ਼ੀ ਯੂਨੀਵਰਸਿਟੀ ਵਲੋਂ ਓਰੀਐਂਟੇਸ਼ਨ ਪ੍ਰੋਗਰਾਮ 'ਦੀਕਸ਼ਾਰੰਭ-2025' ਦਾ ਆਗਾਜ਼ ਹੜ੍ਹ ਪੀੜਤਾਂ ਲਈ ਹਰ ਸੰਭਵ ਸਹ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।