06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-10-2025

ਬਾਬਾ ਭਾਈ ਦਿਆਲ ਦਾਸ ਜੀ ਸਪੋਰਟਸ ਐਂਡ ਵੈੱਲਫੇਅਰ ਕਲੱਬ ਵਲੋਂ ਖੇਡ ਕਿੱਟਾਂ ਵੰਡੀਆਂ

ਅਜੀਤ ਡੈਸਕ 20-10-2025
ਭਗਤਾ ਭਾਈ ਕਾ, 19 ਅਕਤੂਬਰ (ਸੁਖਪਾਲ ਸਿੰਘ ਸੋਨੀ)- ਪੰਜਾਬ ਦੇ ਸੁਨਹਿਰੀ ਭਵਿੱਖ ਅਜੋਕੇ ਸਮੇਂ ਦੇ ਨÏਜਵਾਨਾਂ ਨੂੰ ਨਸ਼ਿਆਂ ਵਰਗੀਆਂ ਬੁਰੀਆਂ ਆਦਤਾਂ ਤੋਂ ਦੂਰ ਰੱਖ ਕੇ ਵੱਧ ਤੋਂ ਵੱਧ ਖੇਡਾਂ ਨਾਲ ਜੋੜਨ ਲਈ 'ਖੇਡੇਗਾ ਪੰਜਾਬ ਵਧੇਗਾ ਪੰਜਾਬ' ਮੁਹਿੰਮ ਤਹਿਤ ਬਾਬਾ ਭਾਈ ਦਿਆਲ ਦਾਸ ਜੀ ਸਪੋਰਟਸ ਐਂਡ ਵੈੱਲਫੇਅਰ ਕਲੱਬ ਅਧੀਨ ਯੁਵਕ ਸੇਵਾਵਾਂ ਵਿਭਾਗ ਪੰਜਾਬ ਪਿੰਡ ਦਿਆਲਪੁਰਾ ਮਿਰਜ਼ਾ ਵਿਖੇ ਵੱਖੋ-ਵੱਖ ਖੇਡਾਂ ਦੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡੀਆਂ ਗਈਆਂ ਗਈਆਂ¢ ਖੇਡ ਸਟੇਡੀਅਮ ਦਿਆਲਪੁਰਾ ਮਿਰਜ਼ਾ ਵਿਖੇ ਕਬੱਡੀ, ਕਾਸਕੋ ਕ੍ਰਿਕਟ, ਵਾਲੀਬਾਲ ਸ਼ੂਟਿੰਗ ਤੇ ਫੁੱਟਬਾਲ ਦੇ ਖਿਡਾਰੀਆਂ ਨੂੰ ਖੇਡ ਕਿੱਟਾਂ ਵੰਡਣ ਮੌਕੇ ਕਲੱਬ ਦੇ ਪ੍ਰਧਾਨ ਮੁਹੰਮਦ ਅਸ਼ਰਫ਼ ਅਲੀ ਖ਼ਾਨ ਚੌਡ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਖੇਡਾਂ ਦੇ ਖੇਤਰ ਵਿਚ ਨਰੋਏ ਸਮਾਜ ਦਾ ਹਾਣੀ ਬਣਾਉਣਾ ਸਮੇਂ ਦੀ ਅਹਿਮ ਲੋੜ ਹੈ¢ ਖੇਡਾਂ ਦੇ ਖੇਤਰ ਵਿੱਚ ਆ ਕੇ ਸਾਡੇ ਨੌਜਵਾਨ ਜਿਥੇ ਨਸ਼ਿਆਂ ਵਰਗੀਆਂ ਬੁਰੀਆਂ ਬੁਰਾਈਆਂ ਤੋਂ ਬਚ ਸਕਣਗੇ¢ ਇਸ ਮÏਕੇ ਬਾਬਾ ਭਾਈ ਦਿਆਲ ਦਾਸ ਜੀ ਸਪੋਰਟਸ ਐਂਡ ਵੈੱਲਫੇਅਰ ਕਲੱਬ ਦੇ ਪ੍ਰਧਾਨ ਮੁਹੰਮਦ ਅਸ਼ਰਫ਼ ਅਲੀ ਖ਼ਾਨ ਚੌਂਡ, ਸਕੱਤਰ ਐਡਵੋਕੇਟ ਮਨਿੰਦਰ ਸਿੰਘ ਸਿੱਧੂ, ਖ਼ਜ਼ਾਨਚੀ ਰਾਜਪਾਲ ਸਿੰਘ ਪਾਤਲਾ, ਸਰਪ੍ਰਸਤ ਲਖਵਿੰਦਰ ਸਿੰਘ ਲੱਖਾ, ਗੁਰਵਿੰਦਰ ਸਿੰਘ ਸੰਧੂ, ਸਲਾਹਕਾਰ ਮਨਦੀਪ ਸ਼ਰਮਾ, ਕਲੱਬ ਮੈਂਬਰ ਮੁਹੰਮਦ ਅਕਬਰ, ਕੁਲਵੀਰ ਸਿੰਘ ਮਾਨ, ਸਿਕੰਦਰ ਸਿੰਘ, ਹਰਪ੍ਰੀਤ ਸਿੰਘ, ਮੁਰਾਦ ਅਲੀ, ਅਰਸ਼ਦੀਪ ਸਿੰਘ, ਪ੍ਰੀਤਮ ਸਿੰਘ, ਗੁਰਵੀਰ ਸਿੰਘ, ਜਗਸੀਰ ਸਿੰਘ ਮਾਨ ਬਲਾਕ ਪ੍ਰਧਾਨ ਆਪ, ਪੰਚ ਕੁਲਵੀਰ ਕÏਰ ਸੇਖੋਂ ਅਤੇ ਖਿਡਾਰੀ ਹਾਜ਼ਰ ਸਨ |
ਪਿਛਲੀ ਖ਼ਬਰ ਦੀਪ ਇੰਸਟੀਚਿਊਟ ਆਫ਼ ਨਰਸਿੰਗ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸ਼ਿਵਾਲਿਕ ਹਿੱਲਜ਼ ਪਬਲਿਕ ਸਕੂਲ 'ਚ ਮਨਾਈ ਪ੍ਰਦੂਸ਼ਿਤ ਰਹਿਤ ਦੀਵਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।