29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਦੁਸਹਿਰੇ ਦੇ ਮੇਲੇ 'ਚ ਪਹਿਲਵਾਨਾਂ ਦੀਆਂ ਕੁਸ਼ਤੀਆਂ ਨਹੀਂ ਕਰਵਾਈਆਂ ਜਾਣਗੀਆਂ-ਪ੍ਰਧਾਨ ਅਨੇਜਾ/ਚੇਅਰਮੈਨ ਗੋਇਲ • ਕਮਲ ਖਾਨ ਵਲੋਂ ਆਪਣੇ ਪੰਜਾਬੀ ਗੀਤਾਂ ਨਾਲ ਲੋਕਾਂ ਦਾ ਭਰਪੂਰ ਮਨੋਰੰਜਨ ਕਰਨਗੇ

ਅਜੀਤ ਡੈਸਕ 22-09-2025
ਸਾਹਨੇਵਾਲ, 21 ਸਤੰਬਰ (ਹਨੀ ਚਾਠਲੀ)- ਦੁਸਹਿਰੇ ਦਾ ਤਿਉਹਾਰ 2 ਅਕਤੂਬਰ ਨੂੰ ਕਸਬਾ ਸਾਹਨੇਵਾਲ ਵਿਖੇ ਸ਼ਰਧਾ ਪੂਰਵਕ ਢੰਗ ਦੇ ਨਾਲ ਮਨਾਉਣ ਲਈ ਦੁਸਹਿਰਾ ਕਮੇਟੀ ਸਾਹਨੇਵਾਲ ਦੇ ਪ੍ਰਧਾਨ ਬੀ. ਕੇ. ਅਨੇਜਾ ਅਤੇ ਚੇਅਰਮੈਨ ਓਮ ਪ੍ਰਕਾਸ਼ ਗੋਇਲ ਦੀ ਅਗਵਾਈ ਹੇਠ ਅਹਿਮ ਮੀਟਿੰਗ ਹੋਈ | ਇਸ ਮੌਕੇ ਪ੍ਰਧਾਨ ਬੀ. ਕੇ. ਅਨੇਜਾ ਅਤੇ ਚੇਅਰਮੈਨ ਓਮ ਪ੍ਰਕਾਸ਼ ਗੋਇਲ ਨੇ ਦੁਸਹਿਰਾ ਕਮੇਟੀ ਸਾਹਨੇਵਾਲ ਦੇ ਸਾਰੇ ਮੈਂਬਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਤੇ ਮੈਂਬਰਾਂ ਨੇ ਪ੍ਰਧਾਨ ਅਨੇਜਾ ਅਤੇ ਚੇਅਰਮੈਨ ਗੋਇਲ ਨੂੰ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਅਸੀਂ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗੇ | ਇਸ ਦੌਰਾਨ ਸਟੇਜ ਸੈਕਟਰੀ ਦੀ ਭੂਮਿਕਾ ਅਰੁਣ ਬਠਲਾ ਵਲੋਂ ਨਿਭਾਈ ਗਈ | ਪ੍ਰਧਾਨ ਅਨੇਜਾ ਅਤੇ ਚੇਅਰਮੈਨ ਗੋਇਲ ਨੇ ਦੱਸਿਆ ਕਿ ਇਸ ਵਾਰ ਦੁਸਹਿਰੇ ਦੇ ਮੇਲੇ ਵਿਚ ਪਹਿਲਵਾਨਾਂ ਦੀਆਂ ਕੁਸ਼ਤੀਆਂ ਨਹੀਂ ਕਰਵਾਈਆਂ ਜਾਣਗੀਆਂ | ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਵਲੋਂ ਦੁਸਹਿਰੇ ਦੇ ਮੇਲੇ ਦਾ ਰਸਮੀ ਉਦਘਾਟਨ ਕਰਨਗੇ ਅਤੇ ਪੰਜਾਬ ਦੇ ਪ੍ਰਸਿੱਧ ਕਲਾਕਾਰ ਕਮਲ ਖਾਨ ਵਲੋਂ ਆਪਣੇ ਪੰਜਾਬੀ ਗੀਤਾਂ ਨਾਲ ਲੋਕਾਂ ਦਾ ਭਰਪੂਰ ਮਨੋਰੰਜਨ ਕੀਤਾ ਜਾਵੇਗਾ | ਇਸ ਮੌਕੇ ਪ੍ਰਧਾਨ ਗੁਰਦੀਪ ਸਿੰਘ ਕੌਲ, ਜ਼ਿਲ੍ਹਾ ਪ੍ਰਧਾਨ ਅਜਮੇਰ ਸਿੰਘ ਧਾਲੀਵਾਲ, ਸੀਨੀਅਰ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਕਾਲਾ, ਚੰਚਲ ਮਿਨਹਾਸ, ਪ੍ਰਧਾਨ ਅੰਮਿ੍ਤਪਾਲ ਸਿੰਘ, ਪ੍ਰਧਾਨ ਮਨਜਿੰਦਰ ਸਿੰਘ ਭੋਲਾ, ਜ਼ਿਲ੍ਹਾ ਪ੍ਰਧਾਨ ਲਾਲੀ ਹਰਾ, ਪ੍ਰਧਾਨ ਵਿਜੇ ਪੁਰੀ, ਮਨੂੰ, ਪ੍ਰਧਾਨ ਮਣਧੀਰ ਸਿੰਘ ਧੀਰਾ, ਦਲਜੀਤ ਸਿੰਘ ਬੱਗਾ, ਰਾਜਿੰਦਰ ਕੁਮਾਰ, ਅਰੁਣ ਬਠਲਾ, ਰਾਹੁਲ ਗਰਗ, ਸਤਵਿੰਦਰ ਸਿੰਘ ਹੈਪੀ, ਕਾਕੂ, ਸੰਨੀ, ਵਿਸ਼ਾਲ, ਅਕਾਸ਼, ਕਸ਼ਿਸ਼, ਚੰਦਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਲਵਿੰਦਰ ਸਿੰਘ ਧਾਲੀਵਾਲ ਨਮਿਤ ਅੰਤਿਮ ਅਰਦਾਸ ਹੋਈ • ਸੌਂਦ, ਗਿਆਸਪੁਰਾ, ਦਿਆਲਪੁਰਾ, ਸੰਗੋਵਾਲ, ਠੇਕੇਦਾਰ ਹਾਕਮ, ਜਰਗ ਤ... ਅਗਲੀ ਖ਼ਬਰ ਜ਼ੋਨਲ ਟੂਰਨਾਮੈਂਟ 'ਚ ਸੰਤ ਕਿਰਪਾਲ ਸਿੰਘ ਸਕੂਲ ਦਾ ਨਾਮ ਚਮਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।