14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2025

ਰਾਮ ਲੀਲ੍ਹਾ ਮੰਚਨ ਦੀ ਦੂਜੀ ਰਾਤ ਦਾ ਉਦਘਾਟਨ ਕਾਂਗਰਸੀ ਅਬਜ਼ਰਵਰ ਕਸਤੂਰੀ ਲਾਲ ਮਿੰਟੂ ਨੇ ਕੀਤਾ

ਅਜੀਤ ਡੈਸਕ 23-09-2025
ਮਾਛੀਵਾੜਾ ਸਾਹਿਬ, 22 ਸਤੰਬਰ (ਰਾਜਦੀਪ ਸਿੰਘ ਅਲਬੇਲਾ)- ਸਥਾਨਕ ਦੁਸਹਿਰਾ ਮੈਦਾਨ ਵਿਖੇ ਸਰਵਹਿਤਕਾਰੀ ਸਭਾ ਸ੍ਰੀ ਰਾਮ ਲੀਲ੍ਹਾ ਕਮੇਟੀ ਵਲੋਂ ਰਾਮ ਲੀਲਾ ਦੇ ਮੰਚਨ ਦੀ ਦੂਜੀ ਰਾਤ ਦੀ ਸ਼ੁਰੂਆਤ ਕਰਵਾਉਣ ਲਈ ਵਿਸ਼ੇਸ਼ ਤੌਰ 'ਤੇ ਲੋਕ ਸਭਾ ਸ੍ਰੀ ਫ਼ਤਿਹਗੜ੍ਹ ਸਾਹਿਬ ਤੋਂ ਅਬਜ਼ਰਵਰ ਤੇ ਜ਼ਿਲ੍ਹਾ ਉਪ ਪ੍ਰਧਾਨ ਕਸਤੂਰੀ ਲਾਲ ਮਿੰਟੂ ਪਹੁੰਚੇ ਅਤੇ ਉਦਘਾਟਨ ਕੀਤਾ¢ ਸਭਾ ਦੇ ਅਹੁਦੇਦਾਰਾਂ ਵਲੋਂ ਮੰਚਨ ਦੀ ਸ਼ੁਰੂਆਤ ਤੋਂ ਪਹਿਲਾਂ ਭਗਵਾਨ ਵਾਲਮੀਕਿ ਦੀ ਆਰਤੀ ਕੀਤੀ ¢ ਰਾਤ ਦਿਖਾਏ ਗਏ ਦਿ੍ਸ਼ਾਂ 'ਚ ਰਾਜਾ ਦਸ਼ਰਥ ਵਲੋਂ ਸਰਵਣ ਨੂੰ ਮਾਰਨ ਅਤੇ ਸ੍ਰੀ ਰਾਮ ਤੇ ਮਾਤਾ ਸੀਤਾ ਦੇ ਜਨਮ ਲੈਣ ਦੇ ਦਿ੍ਸ਼ ਦਿਖਾਏ ਗਏ ¢ ਸਭਾ ਦੇ ਪ੍ਰਧਾਨ ਅਸ਼ੋਕ ਸੂਦ ਤੇ ਚੇਅਰਮੈਨ ਮੋਹਿਤ ਕੁੰਦਰਾ ਵਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਪ੍ਰਗਟਾਇਆ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ¢ ਇਸ ਮੌਕੇ ਪਿ੍ੰਸੀਪਲ ਡੀ. ਡੀ. ਵਰਮਾ, ਸੰਜੀਵ ਲੀਹਲ, ਕੌਂਸਲਰ ਨੀਰਜ ਕੁਮਾਰ, ਕਿ੍ਸ਼ਨ ਲਾਲ ਸਚਦੇਵਾ, ਲੱਕੀ ਰਾਣਾ ਜੋਧਵਾਲ, ਸੰਨੀ ਸੂਦ, ਜਗਜੀਤ ਮਹਿਰਾ ਵੀ ਮੌਜੂਦ ਸਨ ¢
ਪਿਛਲੀ ਖ਼ਬਰ ਕਾਂਗਰਸ ਲੁਧਿਆਣਾ ਦਿਹਾਤੀ ਦੇ ਨਵੇਂ ਪ੍ਰਧਾਨ ਦੀ ਚੋਣ ਸੰਬੰਧੀ ਕੁਹਾੜਾ ਵਿਖੇ ਮੀਟਿੰਗ • ਅਬਜ਼ਰਵਰ ਡਾ. ਸੀਖਾ ਮੀਰ ਰਾਜਸ... ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਵੈੱਲਫੇਅਰ ਕੌਂਸਲ ਦੀ ਜਸਵੰਤ ਸਿੰਘ ਦੀ ਅਗਵਾਈ 'ਚ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।