29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਦੋਰਾਹਾ ਨੇੜਲੇ ਪਿੰਡ ਰਾਜਗੜ੍ਹ ਦੇ ਕਾਰਜਕਾਰੀ ਸਰਪੰਚ 'ਤੇ ਨੌਜਵਾਨ ਨੇ ਚਲਾਈਆਂ ਗੋਲੀਆਂ

ਅਜੀਤ ਡੈਸਕ 26-12-2025
ਦੋਰਾਹਾ, 25 ਦਸੰਬਰ (ਮਨਜੀਤ ਸਿੰਘ ਗਿੱਲ)-ਦੋਰਾਹਾ ਲਾਗਲੇ ਪਿੰਡ ਰਾਜਗੜ੍ਹ ਵਿੱਚ ਇੱਕ ਨੌਜਵਾਨ ਅਤੇ ਉਸ ਦੇ ਸਾਥੀ ਨੇ ਕਾਰਜਕਾਰੀ ਸਰਪੰਚ 'ਤੇ ਗੋਲੀਆਂ ਚਲਾਈਆਂ | ਕਾਰਜਕਾਰੀ ਸਰਪੰਚ ਵਾਲ-ਵਾਲ ਬਚ ਗਿਆ | ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ | ਪੁਲਿਸ ਜਾਣਕਾਰੀ ਅਨੁਸਾਰ ਰਾਜਗੜ੍ਹ ਪਿੰਡ ਦੇ ਕਾਰਜਕਾਰੀ ਸਰਪੰਚ ਮਨਪ੍ਰੀਤ ਸਿੰਘ ਗੋਲਡੀ ਦਾ ਉਸੇ ਪਿੰਡ ਦੇ ਮਨਜੋਤ ਸਿੰਘ ਅਤੇ ਪ੍ਰਭਜੋਤ ਸਿੰਘ ਨਾਲ ਦਸਤਾਵੇਜ਼ਾਂ 'ਤੇ ਦਸਤਖ਼ਤ ਕਰਨ ਨੂੰ ਲੈ ਕੇ ਤਕਰਾਰ ਹੋ ਗਿਆ | ਜਿਸ ਤੇ ਮਨਜੋਤ ਸਿੰਘ ਅਤੇ ਪ੍ਰਭਜੋਤ ਸਿੰਘ ਨੇ ਫ਼ੋਨ ਕਰਕੇ ਆਪਣੇ ਭਰਾ ਇੰਦਰਜੀਤ ਸਿੰਘ ਭੂਈ ਨੂੰ ਬੁਲਾਇਆ | ਇੰਦਰਜੀਤ ਸਿੰਘ ਇੱਕ ਸਾਥੀ ਨਾਲ ਮੋਟਰਸਾਈਕਲ 'ਤੇ ਪਹੁੰਚੇ ਅਤੇ ਕਾਰ ਵਿੱਚ ਜਾ ਰਹੇ ਕਾਰਜਕਾਰੀ ਸਰਪੰਚ ਮਨਪ੍ਰੀਤ ਸਿੰਘ ਗੋਲਡੀ 'ਤੇ ਗੋਲੀਆਂ ਚਲਾ ਦਿੱਤੀਆਂ | ਇੱਕ ਗੋਲੀ ਕਾਰਜਕਾਰੀ ਸਰਪੰਚ ਦੀ ਕਾਰ ਦੇ ਡਿਗੀ ਵਿੱਚ ਲੱਗੀ ਅਤੇ ਹਮਲਾਵਰ ਮੌਕੇ ਤੋਂ ਭੱਜ ਗਏ | ਪੁਲਿਸ ਨੇ ਦੱਸਿਆ ਕਿ ਹਮਲਾਵਰਾਂ ਨੇ ਚਾਰ ਤੋਂ ਪੰਜ ਗੋਲੀਆਂ ਚਲਾਈਆਂ, ਪਰ ਕੋਈ ਜਾਨੀ ਨੁਕਸਾਨ ਨਹੀਂ ਹੋਇਆ | ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ 'ਉੱਚ ਦਾ ਪੀਰ' ਨਗਰ ਕੀਰਤਨ ਗੁਰਦੁਆਰਾ ਕਿ੍ਪਾਨ ਭੇਟ ਸਾਹਿਬ ਤੋਂ ਕਟਾਣਾ ਸਾਹਿਬ ਲਈ ਰਵਾਨਾ ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਹਲਕਾ ਪਾਇਲ ਵਲੋਂ ਹੜ੍ਹ ਪੀੜਤਾਂ ਲਈ ਕਣਕ ਦਾ ਟਰੱਕ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।