29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

'ਉੱਚ ਦਾ ਪੀਰ' ਨਗਰ ਕੀਰਤਨ ਗੁਰਦੁਆਰਾ ਕਿ੍ਪਾਨ ਭੇਟ ਸਾਹਿਬ ਤੋਂ ਕਟਾਣਾ ਸਾਹਿਬ ਲਈ ਰਵਾਨਾ

ਅਜੀਤ ਡੈਸਕ 26-12-2025
ਮਾਛੀਵਾੜਾ ਸਾਹਿਬ, 25 ਦਸੰਬਰ (ਰਾਜਦੀਪ ਸਿੰਘ ਅਲਬੇਲਾ)-ਹਰ ਸਾਲ ਤਰ੍ਹਾਂ ਇਸ ਸਾਲ ਵੀ 'ਉੱਚ ਦਾ ਪੀਰ' ਨਗਰ ਕੀਰਤਨ ਇਤਿਹਾਸਿਕ ਗੁਰਦੁਆਰਾ ਸ਼੍ਰੀ ਕਿ੍ਪਾਨ ਭੇਂਟ ਸਾਹਿਬ ਤੋਂ ਕਟਾਣਾ ਸਾਹਿਬ ਲਈ ਸਜਾਇਆ ਗਿਆ | ਪੰਜ ਪਿਆਰਿਆਂ ਦੀ ਅਗਵਾਈ 'ਚ ਸਜਾਏ ਗਏ ਇਸ ਨਗਰ ਕੀਰਤਨ 'ਚ ਅਨੇਕਾਂ ਢਾਡੀ ਜਥਿਆਂ ਅਤੇ ਕਵੀਸ਼ਰਾਂ ਨੇ ਗੁਰੂ ਜੱਸ ਸੁਣਾ ਕੇ ਨਿਹਾਲ ਕੀਤਾ | 'ਉੱਚ ਦਾ ਪੀਰ' ਨਗਰ ਕੀਰਤਨ ਗੜ੍ਹੀ ਦਾ ਪੁਲ, ਜਲਾਹ ਮਾਜਰਾ, ਪਾਲ ਮਾਜਰਾ, ਢੰਡੇ, ਰੋਹਲੇ, ਚਹਿਲਾਂ, ਲੱਧੜਾਂ, ਘੁਲਾਲ, ਬਿਜਲੀਪੁਰ, ਲੱਲਾਂ, ਕੁੱਬੇ ਤੋਂ ਸ਼ਾਮ ਨੂੰ ਕਟਾਣਾ ਸਾਹਿਬ ਜਾ ਕੇ ਸਮਾਪਤ ਹੋਵੇਗਾ | ਇਸ ਸਮੇਂ ਗੁਰਦੁਆਰਾ ਸ਼੍ਰੀ ਕਿ੍ਪਾਨ ਭੇਂਟ ਸਾਹਿਬ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਸਰਵਣ ਸਿੰਘ ਰਸਾਲਦਾਰ, ਮੈਨੇਜਰ ਲਖਬੀਰ ਸਿੰਘ ਰੰਧਾਵਾ ਸ਼੍ਰੀ ਕਟਾਣਾ ਸਾਹਿਬ, ਬਾਬਾ ਲਖਵੀਰ ਸਿੰਘ ਕਾਰ ਸੇਵਾ ਵਾਲੇ, ਹੈੱਡ ਗ੍ਰੰਥੀ ਕਿੰਘੀ ਸਿੰਘ ਨੇ ਪੰਜ ਪਿਆਰਿਆਂ ਨੂੰ ਸਿਰੋਪਾਓ ਬਖਸ਼ਿਸ਼ ਕਰ ਕੇ ਮਾਣ ਸਤਿਕਾਰ ਕੀਤਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਬਾਬਾ ਅਨੋਖ ਸਿੰਘ ਢਿੱਲੋਂ, ਹੈੈੱਡ ਗ੍ਰੰਥੀ ਗੁਰਜੰਟ ਸਿੰਘ, ਅਕਾਊਾਟੈਂਟ ਗੁਰਦੀਪ ਸਿੰਘ, ਖ਼ਜ਼ਾਨਚੀ ਸੁਖਵੀਰ ਸਿੰਘ, ਰਿਕਾਰਡ ਕੀਪਰ ਗੁਰਜੋਤ ਸਿੰਘ, ਪਰਮਿੰਦਰ ਸਿੰਘ ਇੰਚਾਰਜ, ਗੁਰਸਾਹਿਬ ਸਿੰਘ, ਹਜ਼ੂਰੀ ਰਾਗੀ ਭਾਈ ਰਘਵੀਰ ਸਿੰਘ, ਭਾਈ ਮੋਹਣ ਸਿੰਘ, ਭਾਈ ਪਰਮਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਦੇਵ ਸਿੰਘ, ਪਰਮਜੀਤ ਸਿੰਘ, ਜਸਵੀਰ ਸਿੰਘ ਢਿੱਲੋਂ, ਸਿਮਰਨਜੀਤ ਗੋਗੀਆ ਆਦਿ ਵੀ ਮੌਜੂਦ ਸਨ | ਨਗਰ ਕੀਰਤਨ 'ਚ ਸ਼ਾਮਲ ਸੰਗਤ ਲਈ ਗੜ੍ਹੀ ਪੁਲ 'ਤੇ ਜੂਸ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਸੇਵਾ ਕਰਨ ਵਾਲਿਆਂ 'ਚ ਜਸਦੇਵ ਸਿੰਘ, ਕੁਲਵੰਤ ਸਿੰਘ ਪੱਪੂ, ਅਮਰਪਾਲ ਸਿੰਘ ਖਹਿਰਾ, ਬੇਅੰਤ ਸਿੰਘ ਮਾਂਗਟ, ਹਰਮੇਸ਼ ਲਾਲ, ਰਣਜੀਤ ਸਿੰਘ, ਨਾਜ਼ਰ ਸਿੰਘ ਤੇ ਠੇਕੇਦਾਰ ਅਮਰ ਨਾਥ ਸ਼ਾਮਲ ਸਨ |
ਪਿਛਲੀ ਖ਼ਬਰ ਕਾਂਗਰਸ ਪਾਰਟੀ ਵਲੋਂ ਸ੍ਰੀ ਫ਼ਤਿਹਗੜ੍ਹ ਸਾਹਿਬ ਲਈ ਪੈਦਲ ਯਾਤਰਾ ਦੀ ਸ਼ੁਰੂਆਤ ਅਗਲੀ ਖ਼ਬਰ ਦੋਰਾਹਾ ਨੇੜਲੇ ਪਿੰਡ ਰਾਜਗੜ੍ਹ ਦੇ ਕਾਰਜਕਾਰੀ ਸਰਪੰਚ 'ਤੇ ਨੌਜਵਾਨ ਨੇ ਚਲਾਈਆਂ ਗੋਲੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।