13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਉੁਗੋਕੇ ਵਿਖੇ ਸਮਾਜ ਸੇਵੀਆਂ ਨੇ ਕੀਤਾ ਸੈਂਟਰ ਪੱਧਰੀ ਖੇਡਾਂ ਦਾ ਉਦਘਾਟਨ

ਅਜੀਤ ਡੈਸਕ 18-10-2025
ਸ਼ਹਿਣਾ, 17 ਅਕਤੂਬਰ (ਸੁਰੇਸ਼ ਗੋਗੀ)-ਬਲਾਕ ਸ਼ਹਿਣਾ ਦੇ ਪ੍ਰਾਇਮਰੀ ਸਕੂਲਾਂ ਸੈਂਟਰ ਮੌੜਾਂ ਦੇ ਖੇਡ ਮੁਕਾਬਲੇ ਸਰਕਾਰੀ ਪ੍ਰਾਇਮਰੀ ਸਕੂਲ ਉਗੋਕੇ ਵਿਖੇ ਕਰਵਾਏ ਗਏ ਜਿਸ ਦਾ ਉਦਘਾਟਨ ਕੈਪਟਨ ਰਘੁਵੀਰ ਸਿੰਘ ੳੱੁਘੇ ਸਮਾਜ ਸੇਵੀ ਨੇ ਕੀਤਾ | ਇਸ ਮੌਕੇ ਸਕੂਲੀ ਬੱਚਿਆਂ ਦੇ ਮੁਕਾਬਲਿਆਂ ਵਿਚ ਉਗੋਕੇ ਸਕੂਲ ਨੇ ਕਬੱਡੀ ਸਰਕਲ ਤੋਂ ਇਲਾਵਾ ਯੋਗਾ ਅਤੇ ਅਥਲੈਟਿਕ ਦੇ ਮੁਕਾਬਲਿਆਂ ਵਿਚ ਮੈਡਲ ਪ੍ਰਾਪਤ ਕੀਤੇ | ਮੌੜਾਂ ਸਕੂਲ ਤਿੰਨ ਗੋਲਡ ਮੈਡਲ, ਚਾਰ ਸਿਲਵਰ, ਢਿੱਲਵਾਂ ਨਾਭਾ ਦੇ ਖਿਡਾਰੀਆਂ ਨੇ 6 ਗੋਲਡ ਤੇ ਚਾਰ ਸਿਲਵਰ ਮੈਡਲ ਪ੍ਰਾਪਤ ਕੀਤੇ | ਇਨ੍ਹਾਂ ਖੇਡਾਂ ਵਿਚ ਢਿੱਲਵਾਂ ਪਟਿਆਲਾ, ਭਗਤਪੁਰਾ ਤੇ ਸੰਤਪੁਰਾ ਦੇ ਖਿਡਾਰੀਆਂ ਨੇ ਵੀ ਭਾਗ ਲਿਆ | ਇਨਾਮਾਂ ਦੀ ਵੰਡ ਹਰਿੰਦਰ ਸਿੰਘ ਬਰਾੜ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਸਰਪੰਚ ਰਾਮ ਸਿੰਘ ਉਗੋਕੇ, ਮੈਡਮ ਲਖਵਿੰਦਰ ਕੌਰ ਮੁੱਖ ਅਧਿਆਪਕਾ, ਪੂਰਨ ਸਿੰਘ ਮੱੁਖ ਅਧਿਆਪਕ ਭਗਤਪੁਰਾ, ਨਛੱਤਰ ਸਿੰਘ ਪੰਚ ਤੇ ਹੋਰਨਾਂ ਵਲੋਂ ਸਾਂਝੇ ਤੌਰ 'ਤੇ ਕੀਤੀ |
ਪਿਛਲੀ ਖ਼ਬਰ ਗਰੀਨ ਦੀਵਾਲੀ ਮਨਾ ਕੇ ਵਾਤਾਵਰਨ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾਵੇ - ਐਸ. ਡੀ. ਐਮ. <br/> ਅਗਲੀ ਖ਼ਬਰ ਪਿੰਡ ਭੋਤਨਾ ਵਿਖੇ ਤੇਜ਼ ਰਫ਼ਤਾਰ ਕਾਰ ਦੀ ਟੱਕਰ ਨਾਲ ਦੋ ਮੋਟਰਸਾਈਕਲ ਸਵਾਰਾਂ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।