13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਦੀ ਠੀਕਰੀਵਾਲਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਦੇ ਮੈਂਬਰਾਂ ਦੀ ਚੋਣ ਵੋਟਿੰਗ ਨਾਲ ਨੇਪਰੇ ਚੜ੍ਹੀ

ਅਜੀਤ ਡੈਸਕ 18-10-2025
ਮਹਿਲ ਕਲਾਂ, 17 ਅਕਤੂਬਰ (ਅਵਤਾਰ ਸਿੰਘ ਅਣਖੀ)-ਦੀ ਠੀਕਰੀਵਾਲਾ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮਟਿਡ ਦੀ ਚੋਣ ਪ੍ਰਕਿਰਿਆ ਅਮਨ ਸ਼ਾਂਤੀ ਨਾਲ ਮੁਕੰਮਲ ਹੋਈ | ਚੋਣ ਸਕੱਤਰ ਸੰਦੀਪ ਸਿੰਘ, ਸਕੱਤਰ ਬਲਜੀਤ ਸਿੰਘ ਚੁਹਾਣਕੇ ਕਲਾਂ ਅਤੇ ਸੇਲਜ਼ਮੈਨ ਸੁਖਬੀਰ ਸਿੰਘ ਦੀ ਦੇਖ-ਰੇਖ ਹੇਠ ਹੋਈ ਵੋਟਿੰਗ ਪੂਰੇ ਅਨੁਸ਼ਾਸਨ ਨਾਲ ਹੋਈ | ਗਿਣਤੀ ਉਪਰੰਤ ਐਲਾਨ ਕੀਤੇ ਅੰਤਿਮ ਨਤੀਜੇ ਅਨੁਸਾਰ ਚੁਣੇ ਮੈਂਬਰ ਅਕਵਿੰਦਰ ਕੌਰ ਪਤਨੀ ਤੇਜਿੰਦਰ ਸਿੰਘ, ਜਰਨੈਲ ਸਿੰਘ ਪੁੱਤਰ ਜਸਵੀਰ ਸਿੰਘ, ਅਮਰਨਾਥ ਸਿੰਘ ਪੁੱਤਰ ਬਾਬੂ ਸਿੰਘ, ਕਰਮਜੀਤ ਕੌਰ ਪਤਨੀ ਕੁਲਦੀਪ ਸਿੰਘ, ਜਸਪ੍ਰੀਤ ਸਿੰਘ ਪੁੱਤਰ ਦਰਸ਼ਨ ਸਿੰਘ, ਜਸਵੀਰ ਸਿੰਘ ਪੁੱਤਰ ਮਲਕੀਤ ਸਿੰਘ, ਦਰਸ਼ਨ ਦਾਸ ਪੁੱਤਰ ਸੁਖਦੇਵ ਦਾਸ, ਹਾਕਮ ਸਿੰਘ ਪੁੱਤਰ ਕਿ੍ਪਾਲ ਸਿੰਘ, ਰਾਮਪਾਲ ਸਿੰਘ ਪੁੱਤਰ ਘੁੱਲਾ ਸਿੰਘ, ਸਤਨਾਮ ਸਿੰਘ ਪੁੱਤਰ ਹਰਨੇਕ ਸਿੰਘ, ਮਲਕੀਤ ਸਿੰਘ ਪੁੱਤਰ ਬਹਾਦਰ ਸਿੰਘ, ਲਾਭ ਸਿੰਘ ਪੁੱਤਰ ਮੇਵਾ ਸਿੰਘ, ਪ੍ਰੀਤਮ ਕੌਰ ਪਤਨੀ ਗੁਰਦਿਆਲ ਸਿੰਘ ਚੁਣੇ ਜਾਣ ਤੋਂ ਇਲਾਵਾ ਮਹਿੰਦਰ ਸਿੰਘ ਫ਼ੌਜੀ ਪੁੱਤਰ ਦਲੀਪ ਸਿੰਘ ਨੂੰ ਸਰਬ ਸੰਮਤੀ ਨਾਲ ਸਭਾ ਦਾ ਮੈਂਬਰ ਚੁਣਿਆ ਗਿਆ | ਇਸ ਮੌਕੇ ਸਰਪੰਚ ਕਿਰਨਜੀਤ ਸਿੰਘ ਗ੍ਰਾਮ ਪੰਚਾਇਤ, ਮੁਹਤਬਰਾਂ, ਪਿੰਡ ਵਾਸੀਆਂ ਵਲੋਂ ਨਵੇਂ ਚੁਣੇ ਮੈਂਬਰਾਂ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ | ਆਪ ਆਗੂ ਜਸਪ੍ਰੀਤ ਹੈਪੀ ਠੀਕਰੀਵਾਲਾ, ਸਕੱਤਰ ਜੰਗ ਸਿੰਘ ਨੇ ਨਵੇਂ ਚੁਣੇ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਗਲੇ 15 ਦਿਨਾਂ ਉਪਰੰਤ ਸਭਾ ਦੇ ਚੁਣੇ ਹੋਏ ਮੈਂਬਰ ਆਪਣੀ ਰਾਇ ਸਲਾਹ ਨਾਲ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਮੁਕੰਮਲ ਕਰ ਸਕਣਗੇ |
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਪਬਲਿਕ ਸਕੂਲ ਘੁੰਨਸ ਵਿਖੇ ਅੰਤਰਰਾਸ਼ਟਰੀ ਭੋਜਨ ਦਿਵਸ ਮਨਾਇਆ ਅਗਲੀ ਖ਼ਬਰ ਟਰਾਈਡੈਂਟ ਗਰੁੱਪ ਵਲੋਂ ਪਰਾਲੀ ਪ੍ਰਬੰਧਨ ਲਈ 5 ਲੱਖ ਰੁਪਏ ਦਾ ਯੋਗਦਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।