ਆਈ ਬਸੰਤ ਰੁੱਤ ਆਈ,
ਰੰਗ-ਬਿਰੰਗੇ ਫੁੱਲ ਖਿੜੇ ਨੇ,
ਧਰਤੀ ਹੈ ਨਸ਼ਿਆਈ,
ਆਈ ਬਸੰਤ ਰੁੱਤ ਆਈ।
ਗੇਂਦਾ ਅਤੇ ਗੁਲਾਬ ਨੇ ਹੱਸਦੇ,
ਹਰੇਕ ਮਨ ਵਿਚ ਖੇੜੇ ਵੱਸਦੇ,
ਫੁੱਲਾਂ ਨੇ ਰੌਣਕ ਲਾਈ।
ਆਈ ਬਸੰਤ ਰੁੱਤ ਆਈ।
ਨੀਲਾ ਅੰਬਰ ਦੂਰ-ਦੁਰੇਡੇ,
ਨਿੱਕੇ-ਨਿੱਕੇ ਬੱਦਲ ਉੱਡਦੇ,
ਖੇਡਣ ਛੂਹ-ਛੂਹਾਈ,
ਆਈ ਬਸੰਤ ਰੁੱਤ ਆਈ।
ਪੰਛੀ ਚਹਿਕਣ ਸ਼ਾਮ-ਸਵੇਰੇ,
ਖੁਸ਼ੀਆਂ ਨੇ ਲਾ ਲਏ ਡੇਰੇ,
ਕੋਇਲ ਨੇ ਮਿੱਠੀ ਤਾਨ ਸੁਣਾਈ,
ਆਈ ਬਸੰਤ ਰੁੱਤ ਆਈ।
ਹਰ ਪਾਸੇ ਛਾਈ ਹਰਿਆਲੀ
ਖੁਸ਼ ਨੇ ਸਾਰੇ ਹਾਲੀ-ਪਾਲੀ,
ਰੱਬ ਨੇ ਮੌਜ ਬਣਾਈ,
ਰੁੱਤ ਸਾਵਣ ਦੀ ਆਈ।
ਰੰਗ-ਬਿਰੰਗੀਆਂ ਪਤੰਗਾਂ ਉੱਡਣ,
ਮੁੰਡੇ ਭੱਜ-ਭੱਜ ਡੋਰਾਂ ਲੁੱਟਣ,
ਹੁੰਦੀ ਖੂਬ ਲੜਾਈ,
ਆਈ ਬਸੰਤ ਰੁੱਤ ਆਈ।
-ਮੋਬਾਈਲ : 075088-21500