ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਨਸ਼ਾ ਬੜੀ ਤੇਜ਼ੀ ਨਾਲ ਚਾਰੇ ਪਾਸੇ ਫੈਲ ਰਿਹਾ ਹੈ ਅਤੇ ਨੌਜਵਾਨਾਂ ਨੂੰ ਆਪਣੀ ਗ੍ਰਿਫ਼ਤ ਵਿਚ ਲੈ ਰਿਹਾ ਹੈ। ਜਿਵੇਂ ਨਸ਼ਿਆਂ ਦਾ ਸੈਲਾਬ ਆ ਗਿਆ ਹੋਵੇ। ਹਰ ਕਿਸਮ ਦਾ ਨਸ਼ਾ, ਸਿਗਰਟ ਤੋਂ ਲੈ ਕੇ ਸ਼ਰਾਬ ਅਤੇ ਹੈਰੋਇਨ ਤੱਕ ਬੜਾ ਆਸਾਨੀ ਨਾਲ ਮਿਲ ਜਾਂਦਾ ਹੈ ਅਤੇ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਤਬਾਹ ਕਰ ਰਿਹਾ ਹੈ। ਅੱਜ ਅਸੀਂ ਨਸ਼ਿਆਂ ਬਾਰੇ ਅਤੇ ਇਸ ਦੇ ਮੁਕੰਮਲ ਇਲਾਜ ਬਾਰੇ ਗੱਲ ਕਰਾਂਗੇ।
ਆਮ ਤੌਰ 'ਤੇ ਦੇਖੇ ਗਏ ਨਸ਼ਿਆਂ ਵਿਚ ਸਿਗਰਟ, ਤੰਬਾਕੂ, ਸ਼ਰਾਬ, ਡੋਡੇ, ਅਫ਼ੀਮ, ਸਮੈਕ, ਹੈਰੋਇਨ, ਨਸ਼ੇ ਦੀਆਂ ਗੋਲੀਆਂ, ਕੈਪਸੂਲ, ਟੀਕੇ, ਕੋਕੀਨ, ਗਾਂਜਾ, ਚਰਸ ਆਦਿ ਦਾ ਸੇਵਨ ਲੋਕਾਂ ਵਿਚ ਪ੍ਰਚੱਲਿਤ ਹੈ। ਅੱਜ ਦਾ ਨੌਜਵਾਨ ਸਭ ਤੋਂ ਜ਼ਿਆਦਾ ਹੈਰੋਇਨ ਦਾ ਸੇਵਨ ਕਰ ਰਿਹਾ ਹੈ ਜੋ ਕਿ ਬੜਾ ਮਹਿੰਗਾ ਨਸ਼ਾ ਹੈ ਅਤੇ ਤਕਰੀਬਨ ਚਾਰ-ਪੰਜ ਹਜ਼ਾਰ ਰੁਪਏ ਪ੍ਰਤੀ ਗ੍ਰਾਮ ਵਿਕਦਾ ਹੈ। ਆਮ ਤੌਰ 'ਤੇ ਮਰੀਜ਼ ਹੈਰੋਇਨ ਨੂੰ ਪੰਨੀ 'ਤੇ ਲੈਂਦੇ ਹਨ। ਪਰ, ਬਹੁਤ ਸਾਰੇ ਨਸ਼ਈ ਇਸ ਨੂੰ ਪਾਣੀ ਵਿਚ ਘੋਲ ਕੇ ਨਾੜ ਵਿਚ ਟੀਕਾ ਲਗਾਉਂਦੇ ਹਨ, ਜਿਸ ਕਰਕੇ ਕਾਲਾ ਪੀਲੀਆ ਅਤੇ ਐਚ. ਆਈ. ਵੀ. ਦੀ ਬਿਮਾਰੀ ਪੰਜਾਬ ਅਤੇ ਆਸਪਾਸ ਦੇ ਸੂਬਿਆਂ ਵਿਚ ਕਾਫ਼ੀ ਜ਼ਿਆਦਾ ਵਧ ਗਈ ਹੈ ਅਤੇ ਇਸ ਦਾ ਇਲਾਜ ਸਰਕਾਰ ਲਈ ਬੋਝ ਬਣ ਗਿਆ ਹੈ। ਬਹੁਤ ਸਾਰੇ ਨਸ਼ਈ ਨਸ਼ੇ ਦੀ ਓਵਰਡੋਜ਼ ਨਾਲ ਮਰ ਰਹੇ ਹਨ ਅਤੇ ਲੱਖਾਂ ਦੀ ਗਿਣਤੀ ਵਿਚ ਘਰ ਉੱਜੜ ਰਹੇ ਹਨ।
ਇਹ ਸਾਰੇ ਨਸ਼ੇ ਸਰੀਰ ਅਤੇ ਦਿਮਾਗ਼ ਦਾ ਭਾਰੀ ਨੁਕਸਾਨ ਕਰਦੇ ਹਨ ਅਤੇ ਸਰੀਰ ਦੇ ਹਰ ਅੰਗ ਵਿਚ ਬਿਮਾਰੀ ਪੈਦਾ ਕਰਦੇ ਹਨ। ਦਿਮਾਗ਼ੀ ਤੌਰ 'ਤੇ ਇਹ ਨਸ਼ੇ ਬੰਦੇ ਨੂੰ ਸੁਸਤ ਬਣਾ ਦਿੰਦੇ ਹਨ। ਉਸ ਦੀ ਸੋਚਣ ਦੀ ਅਤੇ ਫ਼ੈਸਲੇ ਲੈਣ ਦੀ ਸ਼ਕਤੀ ਘਟਾ ਦਿੰਦੇ ਹਨ। ਨਸ਼ੇ ਦਾ ਸੇਵਨ ਕਰਨ ਵਾਲਾ ਇਨਸਾਨ ਕਈ ਦਿਮਾਗ਼ੀ ਬਿਮਾਰੀਆਂ ਦਾ ਸ਼ਿਕਾਰ ਬਣ ਜਾਂਦਾ ਹੈ। ਜਿਵੇਂ ਕਿ ਉਦਾਸੀ, ਘਬਰਾਹਟ, ਡਰ ਲਗਣਾ, ਸ਼ੱਕ-ਵਹਿਮ ਕਰਨਾ, ਮਿਰਗੀ ਦੇ ਦੌਰੇ ਪੈਣੇ ਆਦਿ। ਸੋ, ਇਹ ਜ਼ਰੂਰੀ ਹੋ ਜਾਂਦਾ ਹੈ ਕਿ ਨਸ਼ੇ ਦੇ ਇਲਾਜ ਨਾਲ-ਨਾਲ ਮਰੀਜ਼ ਦਾ ਮਾਨਸਿਕ ਇਲਾਜ ਵੀ ਕੀਤਾ ਜਾਵੇ।
ਸਾਡੇ ਵਲੋਂ ਨਸ਼ਾ ਛੁਡਾਉਣ ਦੇ ਤਿੰਨ ਤਰੀਕੇ ਇਸਤੇਮਾਲ ਕੀਤੇ ਜਾਂਦੇ ਹਨ।
ਪਹਿਲਾ - $S1" - ਇਸ ਵਿਧੀ ਵਿਚ ਮਰੀਜ਼ ਦਾ ਇਲਾਜ ਬਿਨਾਂ ਦਾਖਲ ਕੀਤੇ ਕੀਤਾ ਜਾਂਦਾ ਹੈ। ਮਰੀਜ਼ ਦੇ ਆਉਣ 'ਤੇ ਉਸ ਦੀ ਕੌਂਸਲਿੰਗ ਕਰਕੇ, ਇਲਾਜ ਲਈ ਤਿਆਰ ਕੀਤਾ ਜਾਂਦਾ ਹੈ। ਉਸ ਦੇ ਸਰੀਰਕ ਅਤੇ ਮਾਨਸਿਕ ਟੈਸਟ ਕੀਤੇ ਜਾਂਦੇ ਹਨ ਅਤੇ ਤਕਰੀਬਨ ਇਕ ਮਹੀਨੇ ਦਾ ਇਲਾਜ ਮਰੀਜ਼ ਨੂੰ ਬਿਨਾਂ ਦਾਖ਼ਲ ਕੀਤਿਆਂ ਕੀਤਾ ਜਾਂਦਾ ਹੈ। ਇਲਾਜ ਦੌਰਾਨ ਮਰੀਜ਼ ਆਪਣੇ ਰੋਜ਼ਾਨਾ ਦੇ ਕੰਮ ਕਰ ਸਕਦਾ ਹੈ ਅਤੇ ਆਮ ਇਨਸਾਨ ਵਾਂਗ ਜ਼ਿੰਦਗੀ ਜਿਊਂ ਸਕਦਾ ਹੈ। ਮਰੀਜ਼ ਦੀ ਆਨਲਾਈਨ ਕੌਂਸਲਿੰਗ ਵੀ ਵਾਰ-ਵਾਰ ਕੀਤੀ ਜਾਂਦੀ ਹੈ।
S1" - ਇਸ ਤਕਨੀਕ ਵਿਚ ਮਰੀਜ਼ ਨੂੰ ਚਾਰ ਤੋਂ ਪੰਜ ਦਿਨ ਵਾਸਤੇ ਦਾਖ਼ਲ ਕੀਤਾ ਜਾਂਦਾ ਹੈ ਅਤੇ ਹਰ ਕਿਸਮ ਦੇ ਨਸ਼ੇ ਦਾ ਇਲਾਜ ਸੰਭਵ ਹੈ। ਮਰੀਜ਼ ਦੇ ਸਰੀਰਕ ਅਤੇ ਮਾਨਸਿਕ ਟੈਸਟ ਕੀਤੇ ਜਾਂਦੇ ਹਨ ਅਤੇ ਉਸ ਦੀ ਹਰ ਰੋਜ਼ ਕੌਂਸਲਿੰਗ ਕੀਤੀ ਜਾਂਦੀ ਹੈ। ਚਾਰ ਪੰਜ ਦਿਨਾਂ ਵਿਚ ਮਰੀਜ਼ ਫਿਟ ਹੋ ਜਾਂਦਾ ਹੈ ਅਤੇ ਕੁਝ ਸਮੇਂ ਦਾ ਇਲਾਜ ਉਸ ਦੇ ਆਪਣੇ ਘਰ ਵਿਚ ਚਲਦਾ ਹੈ ਅਤੇ ਉਸ ਦੀ ਹਫ਼ਤੇ ਵਿਚ ਦੋ ਵਾਰ ਆਨਲਾਈਨ ਕੌਂਸਲਿੰਗ ਕੀਤੀ ਜਾਂਦੀ ਹੈ।
S1©R - ਇਹ ਇਕ ਅਤਿ-ਆਧੁਨਿਕ ਨਸ਼ਾ ਛੁਡਾਉਣ ਦੀ ਤਕਨੀਕ ਹੈ। ਮਰੀਜ਼ ਨੂੰ ਪੰਜ ਤੋਂ ਛੇ ਦਿਨ ਵਾਸਤੇ ਦਾਖ਼ਲ ਕੀਤਾ ਜਾਂਦਾ ਹੈ ਅਤੇ ਇਕ ਦਿਨ ਦੋ ਤੋਂ ਤਿੰਨ ਘੰਟਿਆਂ ਵਿਚ ਉਸ ਦਾ ਮੁਕੰਮਲ ਇਲਾਜ ਕੀਤਾ ਜਾਂਦਾ ਹੈ। ਸਰੀਰ ਵਿਚ ਨਸ਼ੇ ਦੇ ਕੀਟਾਣੂ ਖ਼ਤਮ ਕਰ ਦਿੱਤੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਸਰੀਰ 'ਚੋਂ ਕੱਢ ਦਿੱਤਾ ਜਾਂਦਾ ਹੈ ਅਤੇ ਦਿਮਾਗ਼ ਦੇ ਸੈੱਲ ਨਾਰਮਲਾਈਜ਼ ਕੀਤੇ ਜਾਂਦੇ ਹਨ। ਇਹ ਬਹੁਤ ਜ਼ਰੂਰੀ ਹੈ ਕਿ ਨਸ਼ਾ ਛੱਡਣ ਤੋਂ ਬਾਅਦ ਮਰੀਜ਼ ਦੁਬਾਰਾ ਨਸ਼ਿਆਂ ਦਾ ਸੇਵਨ ਨਾ ਕਰ ਸਕੇ। ਕੋਈ ਵੀ ਇਲਾਜ ਖ਼ਤਮ ਹੋਣ ਤੋਂ ਬਾਅਦ ਮਰੀਜ਼ ਦਾ ਦੂਸਰਾ ਸਟੈੱਪ ਸ਼ੁਰੂ ਕੀਤਾ ਜਾਂਦਾ ਹੈ ਤਾਂ ਜੋ ਉਸ ਨੂੰ ਨਸ਼ੇ ਦੀ ਤਲਬ ਨਾ ਲੱਗੇ ਅਤੇ ਜੇਕਰ ਉਹ ਨਸ਼ਾ ਲੈ ਵੀ ਲਵੇ ਤਾਂ ਨਸ਼ਾ ਉਸ ਨੂੰ ਅਸਰ ਨਹੀਂ ਕਰਦਾ, ਸਗੋਂ ਬਹੁਤ ਵਾਰੀ ਤਕਲੀਫ਼ ਹੋ ਸਕਦੀ ਹੈ। ਨਸ਼ੇ ਦੇ ਵਿਰੋਧ ਦਵਾਈ, ਗੋਲੀ, ਟੀਕਾ ਜਾਂ ਚਿੱਪ ਦੇ ਰੂਪ ਵਿਚ ਦੁਨੀਆ ਭਰ ਵਿਚ ਮਿਲਦੀ ਹੈ।
ਇਲਾਜ ਦੌਰਾਨ ਅਤੇ ਉਸ ਤੋਂ ਬਾਅਦ ਵਿਚ ਕੁਝ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ। ਮਰੀਜ਼ ਦੀ ਕੌਂਸਲਿੰਗ ਵਾਰ-ਵਾਰ ਹੋਣੀ ਚਾਹੀਦੀ ਹੈ। ਮਰੀਜ਼ ਦੇ ਘਰ ਦਾ ਮਾਹੌਲ ਸੁਖਾਵਾਂ ਹੋਣਾ ਚਾਹੀਦਾ ਹੈ। ਮਰੀਜ਼ ਨਾਲ ਛੋਟੀ-ਛੋਟੀ ਗੱਲ 'ਤੇ ਝਗੜਾ ਨਹੀਂ ਹੋਣਾ ਚਾਹੀਦਾ। ਮਰੀਜ਼ ਦਾ ਆਤਮਬਲ ਨਹੀਂ ਡਿੱਗਣਾ ਚਾਹੀਦਾ। ਮਰੀਜ਼ ਨੂੰ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿਚ ਵਾਪਸ ਆਉਣਾ ਚਾਹੀਦਾ ਹੈ। ਨਸ਼ੇ ਕਰਨ ਵਾਲਿਆਂ ਦੀ ਸੰਗਤ ਤੋਂ ਦੂਰ ਰਹਿਣਾ ਚਾਹੀਦਾ ਹੈ। ਆਪਣੇ ਮੋਬਾਈਲ ਦਾ ਨੰਬਰ ਬਦਲ ਲੈਣਾ ਚਾਹੀਦਾ ਹੈ। ਖੇਡ, ਸਰੀਰਕ ਕਸਰਤ, ਯੋਗਾ ਸ਼ੁਰੂ ਕਰਨੀ ਚਾਹੀਦੀ ਹੈ। ਧਾਰਮਿਕ ਸਥਾਨਾਂ 'ਤੇ ਵੱਧ ਤੋਂ ਵੱਧ ਜਾਣਾ ਚਾਹੀਦਾ ਹੈ ਅਤੇ ਸੂਝਵਾਨ ਵਿਅਕਤੀਆਂ ਦੇ ਵਿਚਾਰ ਸੁਣਨੇ ਚਾਹੀਦੇ ਹਨ। ਆਪਣੇ ਘਰ ਵਾਲਿਆਂ ਨੂੰ ਹੀ ਆਪਣਾ ਸਭ ਤੋਂ ਚੰਗਾ ਮਿੱਤਰ ਬਣਾਉਣਾ ਚਾਹੀਦਾ ਹੈ। ਆਪਣੇ ਡਾਕਟਰ ਕੋਲ ਮਿੱਥੇ ਸਮੇਂ 'ਤੇ ਵਾਰ-ਵਾਰ ਆਉਣਾ ਚਾਹੀਦਾ ਹੈ।ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 98140-64216 ਉਪਲਬਧ ਹੈ ਅਤੇ ਜਨਹਿਤ ਲਈ ਇਕ ਵੈੱਬਸਾਈਟ www.leavedrugs.com ਬਣਾਈ ਗਈ ਹੈ।
ਆਓ, ਨਸ਼ੇ ਛੱਡੀਏ
ਅਜੀਤ ਡੈਸਕ
20-06-2025