ਅੱਜਕਲ੍ਹ ਪੰਜਾਬ ਵਿਚ ਰੌਲਾ ਪਿਆ ਹੋਇਆ ਹੈ ਕਿ ਗੋਡੇ ਬਦਲੀ ਕਰਨ ਵਾਸਤੇ ਕੋਈ ਨਵੀਂ ਚਮਤਕਾਰੀ ਅਵਿਸ਼ਕਾਰੀ ਮਸ਼ੀਨ, ਜਿਸ ਨੂੰ ਰੋਬਟ ਕਹਿੰਦੇ ਨੇ ਦਾ ਅਵਿਸ਼ਕਾਰ ਹੋਇਆ ਹੈ ਤੇ ਜੇ ਗੋਡਾ ਇਸ ਚਮਤਕਾਰੀ ਮਸ਼ੀਨ ਰੋਬਟ ਦੁਆਰਾ ਪਾਇਆ ਜਾਏ ਤੇ ਉਹ ਜ਼ਿਆਦਾ ਵਧੀਆ ਤਰੀਕੇ ਨਾਲ ਪੈਂਦਾ ਹੈ। ਇਸੇ ਵਿਸ਼ਵਾਸ ਨਾਲ ਟਾਂਡੇ ਦੇ ਕੋਲ ਪਿੰਡ ਤਲਵੰਡੀ ਡੱਡੀਆਂ ਦੇ ਰਹਿਣ ਵਾਲੇ ਹਰਭਜਨ ਕੌਰ ਮਾਤਾ ਜੀ ਨੇ ਆਪਣਾ ਇਕ ਗੋਡਾ ਮਾਰਚ 2024 ਵਿਚ ਇਕ ਰੋਬੋਟਿਕ ਸਰਜਰੀ ਦੇ ਕੇਂਦਰ ਵਿਚ ਬਦਲੀ ਕਰਾਇਆ, ਪਰੰਤੂ ਜਦ ਉਮੀਦ ਮੁਤਾਬਿਕ ਮਰੀਜ਼ ਨੂੰ ਆਰਾਮ ਨਹੀਂ ਆਇਆ ਤੇ ਛੇ ਮਹੀਨੇ ਬਾਅਦ ਮਰੀਜ਼ ਨੇ ਆਪਣਾ ਦੂਜਾ ਗੋਡਾ ਅਗਸਤ 2024 ਵਿਚ ਡਾਕਟਰ ਅਜੇਦੀਪ ਸਿੰਘ ਤੋਂ ਬਿਨਾਂ ਰੋਬੋਟ ਗੁਰੂ ਨਾਨਕ ਮਿਸ਼ਨ ਚੌਕ ਦੇ ਨਜ਼ਦੀਕ ਸਥਿਤ ਕੇਅਰ ਬੈਸਟ ਹਸਪਤਾਲ ਜਲੰਧਰ ਵਿਚ ਬਦਲੀ ਕਰਵਾਇਆ। ਆਪਰੇਸ਼ਨ ਦੇ ਅੱਠ ਦਿਨ ਬਾਅਦ ਜਦ ਡਾਕਟਰ ਅਜੇਦੀਪ ਸਿੰਘ ਨੇ ਮਰੀਜ਼ ਹਰਭਜਨ ਕੌਰ ਨੂੰ ਪੁੱਛਿਆ ਕਿ ਉਨ੍ਹਾਂ ਨੇ ਆਪਣਾ ਇਕ ਗੋਡਾ ਰੋਬੋਟ ਤੋਂ ਬਦਲੀ ਕਰਾਇਆ ਤੇ ਇਕ ਗੋਡਾ ਬਿਨਾਂ ਰੋਬੋਟ ਤੋਂ ਬਦਲੀ ਕਰਾਇਆ ਤੇ ਦੋਨੋਂ ਗੋਡਿਆਂ ਦੇ ਵਿਚ ਉਨ੍ਹਾਂ ਨੂੰ ਕੀ ਫਰਕ ਲਗਦਾ ਹੈ ਤਾਂ ਮਰੀਜ਼ ਨੇ ਦੱਸਿਆ ਕਿ ਜਦ ਉਸ ਨੇ ਆਪਣਾ ਇਕ ਗੋਡਾ ਰੋਬੋਟ ਤੋਂ ਬਦਲੀ ਕਰਾਇਆ ਸੀ ਤੇ ਉਹ 20- 25 ਦਿਨ ਬਿਨਾਂ ਸਹਾਰੇ ਤੁਰ ਨਹੀਂ ਸਕਦੀ ਸੀ ਤੇ ਵਾਕਰ ਸਟੈਂਡ ਦੇ ਨਾਲ ਤੁਰਦੀ ਸੀ, ਪਰੰਤੂ ਡਾਕਟਰ ਅਜੇਦੀਪ ਸਿੰਘ ਤੋਂ ਗੋਡਾ ਬਦਲੀ ਕਰਾ ਕਰਕੇ ਉਹ ਵਾਕਰ ਸਟੈਂਡ ਦੇ ਸਹਾਰੇ ਨਾਲ ਸਿਰਫ ਇਕ ਦਿਨ ਹੀ ਤੁਰੀ ਤੇ ਤੀਜੇ ਚੌਥੇ ਦਿਨ ਹੀ ਬਿਨਾਂ ਵਾਕਰ, ਬਿਨਾਂ ਸੋਟੀ, ਤੁਰਨ ਦੇ ਕਾਬਿਲ ਬਣ ਗਈ ਤੇ ਆਪਣੇ-ਆਪ ਹੀ ਤਿੰਨ ਚਾਰ ਦਿਨਾਂ ਵਿਚ ਮੰਜੇ ਤੋਂ ਉਤਰ ਕੇ ਆਪਣੇ ਦੋਵੇਂ ਪੈਰਾਂ 'ਤੇ ਖੜ੍ਹਨ ਜੋਗੀ ਬਣ ਗਈ। ਰੋਬੋਟ ਤੋਂ ਗੋਡਾ ਬਦਲੀ ਕਰਾਉਣ ਦੇ ਬਾਅਦ ਗੋਡੇ ਮੋੜਨ ਦੀ ਵੀ ਤਕਲੀਫ ਆਈ। ਇਸ ਕਰਕੇ ਜਦ ਉਹ ਕੁਰਸੀ ਦੇ ਬੈਠਦੀ ਸੀ ਤੇ ਗੋਡੇ ਤੋਂ ਅੱਧੀ ਲੱਤ ਮੁੜਦੀ ਨਹੀਂ ਸੀ ਤੇ ਅੱਧੀ ਲੱਤ ਸਿੱਧੀ ਰਹਿੰਦੀ ਸੀ ਇਸ ਕਰਕੇ ਰੋਬੋਟ ਤੋਂ ਗੋਡਾ ਬਦਲੀ ਕਰਾਉਣ ਦੇ ਬਾਅਦ ਮਰੀਜ਼ ਨੂੰ ਵਾਸ਼ਰੂਮ ਜਾਂ ਟੁਆਲਿਟ ਸੀਟ ਉੱਤੇ ਬੈਠਣ ਦੀ 20-25 ਦਿਨ ਬਹੁਤ ਤਕਲੀਫ ਆਈ, ਪਰੰਤੂ ਡਾਕਟਰ ਅਜੇਦੀਪ ਸਿੰਘ ਤੋਂ ਆਪਣਾ ਗੋਡਾ ਬਦਲੀ ਕਰਾ ਕਰਕੇ ਉਹ ਪੰਜਵੇਂ-ਛੇਵੇਂ ਦਿਨ ਹੀ ਆਪਣਾ ਗੋਡਾ 100 ਡਿਗਰੀ ਤੋਂ ਵੱਧ ਮੋੜਨ ਲੱਗ ਪਈ ਤੇ ਆਰਾਮ ਨਾਲ ਕੁਰਸੀ 'ਤੇ ਬਹਿ ਕੇ ਆਪਣਾ ਗੋਡਾ ਪੂਰੀ ਤਰ੍ਹਾਂ ਮੋੜ ਲੈਂਦੀ ਸੀ ਤੇ ਲੱਤ ਪੂਰੀ ਤਰ੍ਹਾਂ ਮੁੜ ਜਾਂਦੀ ਸੀ। ਕੁਰਸੀ 'ਤੇ ਆਪਣੇ-ਆਪ ਬੈਠ ਕੇ ਆਪਣੇ-ਆਪ ਪੰਜ ਛੇ ਦਿਨ ਵਿਚ ਹੀ ਬਿਨਾਂ ਸਹਾਰੇ ਉੱਠਣ ਦੇ ਕਾਬਿਲ ਬਣ ਗਈ, ਮਰੀਜ਼ ਨੇ ਇਹ ਵੀ ਦੱਸਿਆ ਕਿ ਜਦ ਮਰੀਜ਼ ਰੋਬਟ ਤੋਂ ਗੋਡਾ ਬਦਲੀ ਕਰਕੇ ਪਹਿਲੇ ਕੁਝ ਮਹੀਨੇ ਚਲਦੀ ਸੀ ਤੇ ਗੋਡੇ ਤੋਂ ਲੱਤ ਘੱਟ ਮੁੜਦੀ ਸੀ ਇਸ ਕਰਕੇ ਲੱਤ ਸਿੱਧੀ ਕਰਕੇ ਤੁਰਨਾ ਪੈਂਦਾ ਸੀ ਜਿੱਦਾਂ ਕਿ ਲੱਤ ਨੂੰ ਪਲੱਸਤਰ ਲੱਗਿਆ ਹੋਇਆ ਹੋਵੇ, ਪਰੰਤੂ ਡਾਕਟਰ ਅਜੇ ਦੀਪ ਸਿੰਘ ਤੋ ਗੋਡਾ ਬਦਲੀ ਕਰਵਾ ਕਰ ਮਰੀਜ਼ ਪੰਜ ਛੇ ਦਿਨਾਂ ਵਿਚ ਹੀ ਗੋਡਾ ਮੋੜ ਕੇ ਤੁਰਨ ਦੇ ਕਾਬਿਲ ਬਣ ਗਿਆ। ਅੱਜ ਵੀ ਮਰੀਜ਼ ਇਹੀ ਮੰਨਦੇ ਹੈ ਕਿ ਰੋਬੋਟ ਨਾਲ ਗੋਡਾ ਬਦਲੀ ਕਰਾਉਣ ਦੇ ਨਾਲ ਮਰੀਜ਼ ਛੇਤੀ ਠੀਕ ਹੋ ਜਾਂਦਾ ਹੈ ਅਤੇ ਕੋਈ ਬਹੁਤ ਅਤੀ ਆਧੁਨਿਕ ਅਵਿਸ਼ਕਾਰੀ ਤਕਨੀਕ ਨਾਲ ਰੋਬੋਟ ਗੋਡਾ ਬਦਲੀ ਕਰਦਾ ਹੈ। ਡਾਕਟਰ ਅਜੇਦੀਪ ਸਿੰਘ ਨੇ ਗੋਡੇ ਦੇ ਮਰੀਜ਼ਾਂ ਨੂੰ ਇਹੀ ਸਲਾਹ ਦਿੱਤੀ ਹੈ ਕਿ ਚਮਤਕਾਰ ਔਰ ਅਵਿਸ਼ਕਾਰ ਦੀ ਕਹਾਣੀ ਸੁਣਨ ਦੀ ਬਜਾਏ ਉਨ੍ਹਾਂ ਨੂੰ ਜਿੱਥੇ ਵੀ ਆਪਣਾ ਗੋਡਾ ਬਦਲੀ ਕਰਾਉਣਾ ਹੋਏ ਪਹਿਲੇ ਜੋ ਮਰਜ਼ੀ ਤਕਨੀਕ ਹੋਏ ਜੋ ਮਰਜ਼ੀ ਰੋਬੋਟ ਹੋਏ ਨਾ ਹੋਏ, ਪਰੰਤੂ ਮਰੀਜ਼ ਨੂੰ ਗੋਡੇ ਦੇ ਆਪਰੇਸ਼ਨ ਦਾ ਨਤੀਜਾ ਕੀ ਆ ਰਿਹਾ, ਉੱਤੇ ਦਿੱਤੇ ਹੋਏ ਪੈਮਾਨੇ 'ਤੇ ਚੈੱਕ ਕਰ ਲੈਣਾ ਚਾਹੀਦਾ ਹੈ। ਚਮਤਕਾਰ ਔਰ ਅਵਿਸ਼ਕਾਰ ਦੀ ਕਹਾਣੀ ਸੁਣਨ ਦੇ ਬਾਅਦ ਮਰੀਜ਼ ਨੂੰ ਪਛਤਾਉਣਾ ਨਾ ਪਏ, ਕਿਉਂਕਿ ਮਰੀਜ਼ ਇਕੋ ਵਾਰ ਗੋਡਾ ਬਦਲੀ ਕਰਾਉਣ ਦੀ ਹਿੰਮਤ ਕਰ ਪਾਉਂਦੇ ਹਨ। ਜੇ ਇਕ ਵਾਰੀ ਗੋਡਾ ਗ਼ਲਤ ਪੈ ਜਾਏ ਉਸ ਦੇ ਬਾਅਦ ਮਰੀਜ਼ ਦੀ ਹਿੰਮਤ ਟੁੱਟ ਜਾਂਦੀ ਹੈ ਤੇ ਮਰੀਜ਼ ਕਦੇ ਵੀ ਦੁਬਾਰਾ ਗੋਡਾ ਪਵਾਉਣ ਦੀ ਹਿੰਮਤ ਨਹੀਂ ਕਰ ਪਾਉਂਦਾ। ਚਾਹੇ ਉਸ ਦੇ ਕੋਲ ਦੁਬਾਰਾ ਗੋਡੇ ਬਦਲੀ ਕਰਾਉਣ ਦੇ ਪੈਸੇ ਹੋਣ ਵੀ। ਗੋਡੇ ਬਦਲੀ ਕਰਨ ਵਿਚ ਇਹੋ ਜਿਹੇ ਬੇਮਿਸਾਲ ਨਤੀਜੇ ਦੇਣ ਕਰਕੇ ਡਾਕਟਰ ਅਜੇਦੀਪ ਸਿੰਘ ਨੂੰ ਰਾਜੀਵ ਗਾਂਧੀ ਸ਼੍ਰੋਮਣੀ ਪੁਰਸਕਾਰ, ਭਾਰਤ ਜੋਤੀ ਪੁਰਸਕਾਰ ਅਤੇ ਰਾਸ਼ਟਰੀ ਰਤਨ ਐਵਾਰਡ ਨਾਲ ਨਿਵਾਜਿਆ ਗਿਆ ਹੈ
ਗੋਡੇ ਬਦਲੀ ਕਰਾਉਣ ਵਾਲੇ ਮਰੀਜ਼ਾਂ ਵਾਸਤੇ ਜ਼ਰੂਰੀ ਸੂਚਨਾ
ਅਜੀਤ ਡੈਸਕ
20-06-2025