28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

ਦਿਲ ਅਤੇ ਹੋਮਿਓਪੈਥੀ

ਅਜੀਤ ਡੈਸਕ 20-06-2025

ਦਿਲ ਦੇ ਦੌਰੇ ਨਾਲ ਮਰਨ ਵਾਲਿਆਂ 'ਚੋਂ ਜ਼ਿਆਦਾ ਗਿਣਤੀ ਉਨ੍ਹਾਂ ਲੋਕਾਂ ਦੀ ਹੁੰਦੀ ਹੈ ਜੋ ਆਪਣੇ ਬਲੱਡ ਪ੍ਰੈਸ਼ਰ ਪ੍ਰਤੀ ਅਣਗਹਿਲੀ ਵਰਤਦੇ ਹਨ। ਜ਼ਿਆਦਾ ਫਿਕਰ, ਬਹੁਤਾ ਸੋਚਣਾ, ਤਣਾਅ ਅਤੇ ਜ਼ਿਹਨੀ ਪ੍ਰੇਸ਼ਾਨੀਆਂ ਵਿਚ ਦੱਬੇ ਰਹਿੰਦੇ ਹਨ। ਖਾਣ-ਪੀਣ ਦੀਆਂ ਚੀਜ਼ਾਂ ਵਿਚ ਲਾਪਰਵਾਹੀ ਵਰਤਦੇ ਹਨ ਜਾਂ ਉਨ੍ਹਾਂ ਲੋਕਾਂ ਦੀ ਮੌਤ ਹੁੰਦੀ ਹੈ ਜਿਹੜੇ ਅੱਤ ਦੀ ਸ਼ਰਾਬ ਪੀਂਦੇ, ਧੂਏਂ ਵਾਲੇ ਨਸ਼ੇ ਕਰਦੇ ਹਨ ਅਤੇ ਨਸ਼ੇ ਵਾਲੀਆਂ ਹੋਰ ਚੀਜ਼ਾਂ ਦਾ ਇਸਤੇਮਾਲ ਕਰਦੇ ਹਨ। ਰਾਤੋ-ਰਾਤ ਅਮੀਰ ਬਣਨ ਦੀ ਦੌੜ ਦੌੜਦੇ ਹਨ ਅਤੇ ਵੱਡੇ-ਵੱਡੇ ਉਦਯੋਗਪਤੀ ਆਦਿ ਜੋ ਖਾਣ-ਪੀਣ ਪ੍ਰਤੀ ਸੁਚੇਤ ਨਹੀਂ ਹੁੰਦੇ।
ਹੋਮਿਓਪੈਥੀ ਇਕ ਮੁਕੰਮਲ ਵਿਗਿਆਨ ਹੈ ਜੋ ਬਹੁਤ ਮਿਹਨਤ ਮੰਗਦੀ ਹੈ। ਇਸ ਵਿਚ ਦਿਲ ਦੀਆਂ ਬਿਮਾਰੀਆਂ ਦਾ ਮੁਕੰਮਲ ਇਲਾਜ ਹੈ, ਬਸ਼ਰਤੇ ਕਿ ਡਾਕਟਰ ਦਾ ਗਿਆਨ ਅਧੂਰਾ ਨਾ ਹੋਵੇ ਅਤੇ ਨਾਤਜ਼ਰਬੇਕਾਰੀ ਨਾ ਹੋਵੇ। ਦਿਲ ਦਾ ਦੌਰਾ ਜਾਂ ਹਾਰਟ ਅਟੈਕ ਆਉਣ ਤੋਂ ਪਹਿਲਾਂ ਮਨੁੱਖੀ ਸਰੀਰ ਵਿਚ ਕੁਝ ਅਜਿਹੇ ਲੱਛਣ, ਚਿੰਨ੍ਹ ਜਾਂ ਅਲਾਮਤਾਂ ਪੈਦਾ ਹੁੰਦੀਆਂ ਹਨ, ਜਿਨ੍ਹਾਂ ਪ੍ਰਤੀ ਜੇਕਰ ਸੁਚੇਤ ਰਿਹਾ ਜਾਵੇ ਤਾਂ ਕਾਫੀ ਹੱਦ ਤੱਕ ਦਿਲ ਦੇ ਦੌਰੇ ਤੋਂ ਬਚਾਅ ਕੀਤਾ ਜਾ ਸਕਦਾ ਹੈ। ਜਿਵੇਂ
1. ਦਿਲ ਵਿਚ ਸੂਈ ਚੁੱਭਣ ਵਰਗਾ ਦਰਦ ਹੁੰਦਾ ਹੈ।
2. ਪੌੜੀ ਚੜ੍ਹਦੇ ਸਮੇਂ ਸਾਹ ਚੜ੍ਹਦਾ ਹੈ, ਪੇਟ ਵਧ ਜਾਂਦਾ ਹੈ ਅਤੇ ਸਖ਼ਤ ਹੋ ਜਾਂਦਾ ਹੈ।
3. ਬਲੱਡ ਪ੍ਰੈਸ਼ਰ ਉਮਰ ਨਾਲ ਮੇਲ ਨਹੀਂ ਖਾਂਦਾ ਭਾਵ ਵੱਧ ਜਾਂ ਘੱਟ ਰਹਿੰਦਾ ਹੈ।
4. ਨਬਜ਼ ਜਾਂ ਦਿਲ ਦੀ ਧੜਕਣ ਬਹੁਤ ਤੇਜ਼ ਜਾਂ ਬਿਲਕੁਲ ਸੁਸਤ ਹੁੰਦੀ ਹੈ ਅਤੇ ਦਿਲ ਬੇਕਾਇਦਗੀ ਨਾਲ ਧੜਕਦਾ ਹੈ ਅਤੇ ਇਕ ਚਾਲ ਛੱਡ ਜਾਂਦਾ ਹੈ।
5. ਖੱਬੀ ਬਾਂਹ ਜਾਂ ਲੱਤ ਵਿਚ ਦਰਦ, ਝੁਕਣ ਨਾਲ ਤਕਲੀਫ਼ ਅਤੇ ਅਨਜਾਣ 'ਚ ਹੀ ਹੱਥ ਦਿਲ ਵੱਲ ਨੂੰ ਜਾਂਦਾ ਹੈ।
6. ਰਾਤ ਨੂੰ ਵਾਰ-ਵਾਰ ਪਿਸ਼ਾਬ ਆਉਂਦਾ ਹੈ ਆਦਿ। ਬਲੱਡ ਪਾਇਓਕੈਮਿਸਟੀ ਅਤੇ ਟੈੱਸਟ ਦੇ ਆਧਾਰ 'ਤੇ ਵੀ ਦਿਲ ਦੀਆਂ ਬਿਮਾਰੀਆਂ ਦਾ ਨਿਰੀਖਣ ਕੀਤਾ ਜਾਂਦਾ ਹੈ, ਜਿਸ ਵਿਚ ਮੌਟੇ ਤੌਰ 'ਤੇ ਬਲੱਡ ਕੋਲੈਸਟਰੌਲ, ਯੂਰਿਕ ਐਸਿਡ, ਬਲੱਡ ਸ਼ੂਗਰ ਆਰਟਰੀਜ਼ ਦੀ ਰੁਕਾਵਟ ਆਦਿ ਦਾ ਨਿਰੀਖਣ ਮਹੱਤਵਪੂਰਨ ਹੈ। ਹੋਮਿਓਪੈਥਿਕ ਦਵਾਈਆਂ ਇਨ੍ਹਾਂ ਵਿਚ ਸਭ ਅਲਾਮਤਾਂ ਨੂੰ ਦੂਰ ਕਰਨ ਵਿਚ ਪੂਰੀ ਤਰ੍ਹਾਂ ਸਹਾਇਕ ਸਿੱਧ ਹੋਈਆਂ ਹਨ। ਇਹ ਨਾ ਕੇਵਲ ਦਿਲ ਨੂੰ ਤਕੜਾ ਹੀ ਕਰਦੀਆਂ ਹਨ, ਸਗੋਂ ਸ਼ਿਰਾਵਾਂ ਵਿਚ ਆਈ ਰੁਕਾਵਟ ਨੂੰ ਖ਼ਤਮ ਕਰਕੇ ਦਿਲ ਨੂੰ ਆਮ ਹਾਲਤ ਵਿਚ ਕੰਮ ਕਰਨ ਵਿਚ ਸਹਾਇਕ ਸਿੱਧ ਹੋਈਆਂ ਹਨ। ਇਹ ਅੰਜੀਨਾ ਜਾਂ ਦਿਲ ਦਾ ਦਰਦ ਖੱਬੇ ਪਾਸੇ ਦਾ ਦਰਦ, ਬਾਂਹ ਵਿਚ ਦਰਦ ਆਦਿ ਤੋਂ ਵੀ ਰੋਗੀ ਨੂੰ ਮੁਕਤ ਕਰਦੀਆਂ ਹਨ। ਇਹ ਵਾਲਵ ਨੂੰ ਠੀਕ ਕਰਦੀਆਂ ਹਨ ਅਤੇ ਮਰੀਜ਼ ਨੂੰ ਬਾਈਪਾਸ ਸਰਜਰੀ ਅਤੇ ਹੋਰ ਕਈ ਤਰ੍ਹਾਂ ਦੇ ਆਪ੍ਰੇਸ਼ਨਾਂ ਤੋਂ ਅਤੇ ਆਉਣ ਵਾਲੀਆਂ ਪ੍ਰੇਸ਼ਾਨੀਆਂ ਅਤੇ ਪੇਚੀਦਗੀਆਂ ਤੋਂ ਬਚਾਉਂਦੀਆਂ ਹਨ। ਰਹਿਣ-ਸਹਿਣ ਅਤੇ ਖਾਣ ਪੀਣ ਦੇ ਸਹੀ ਤਰੀਕੇ ਇਸਤੇਮਾਲ ਕਰਕੇ ਕਾਫੀ ਹੱਦ ਤੱਕ ਇਸ ਦੀਆਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਜਿਵੇਂ-
1. ਮਰੀਜ਼ ਨੂੰ ਭਾਰਾ ਖਾਣਾ ਨਹੀਂ ਖਾਣਾ ਚਾਹੀਦਾ।
2. ਵਧੇਰੇ ਚਿਕਨਾਈ ਵਾਲੀਆਂ ਚੀਜ਼ਾਂ, ਆਂਡੇ ਦਾ ਪੀਲਾ ਹਿੱਸਾ, ਆਈਸਕ੍ਰੀਮ, ਦੁੱਧ, ਘਿਓ, ਮੱਖਣ, ਪਨੀਰ, ਖੋਆ, ਚਾਕਲੇਟ ਆਦਿ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
3. ਭਾਰ ਵਧਣ ਤੋਂ ਰੋਕਣਾ ਚਾਹੀਦਾ ਹੈ।
4. ਫਾਸਟ ਫੂਡਜ਼, ਨੂਡਲਜ਼ ਜਾਂ ਜੰਕ ਫੂਡ ਤੋਂ ਬਚਣਾ ਚਾਹੀਦਾ ਹੈ।
5. ਧੂੰਏਂ ਵਾਲੇ ਨਸ਼ਿਆਂ ਅਤੇ ਅਤਿ ਦੀ ਸ਼ਰਾਬ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
6. ਜ਼ਿਆਦਾ ਭਾਰ ਨਹੀਂ ਚੁੱਕਣਾ ਚਾਹੀਦਾ। ਭਾਰਾ ਕੰਮ ਵੀ ਨਹੀਂ ਕਰਨਾ ਚਾਹੀਦਾ।
7. ਸਲਾਦ, ਅਦਰਕ, ਟਮਾਟਰ, ਫਲਾਂ 'ਚੋਂ ਸੰਤਰਾ, ਸੇਬ, ਪਪੀਤਾ, ਅਮਰੂਦ ਆਦਿ ਦਾ ਸੇਵਨ ਕਰਨਾ ਚਾਹੀਦਾ ਹੈ।
8. ਗੁੱਸੇ ਅਤੇ ਚਿੰਤਾ ਤੋਂ ਬਚਣਾ ਚਾਹੀਦਾ ਹੈ। ਹਲਕੀ ਕਸਰਤ ਕਰਨੀ ਚਾਹੀਦੀ ਹੈ ਅਤੇ ਖੁੱਲ੍ਹ ਕੇ ਹੱਸਣਾ ਚਾਹੀਦਾ ਹੈ।
-ਜੈ ਹੋਮਿਓਹਾਰਟ ਕੇਅਰ ਸੈਂਟਰ, ਜਲੰਧਰ।

ਪਿਛਲੀ ਖ਼ਬਰ ਦਿਲ ਦਾ ਰਾਖਾ ਹੈ ਲਸਣ ਅਗਲੀ ਖ਼ਬਰ ਅਮਨ ਦੀ ਉਸਾਰੀ ਭਾਵੇਂ ਜਿੰਨੀ ਵੀ ਨੀਰਸ ਹੋਵੇ, ਜਾਰੀ ਰਹਿਣੀ ਚਾਹੀਦੀ ਹੈ। -ਜੋਨ ਐਫ. ਕੈਨੇਡੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।