ਲਸਣ ਜੜ੍ਹ ਜਾਤੀ ਦਾ ਹੁੰਦਾ ਹੈ, ਜੋ ਆਪਣੇ ਚਟਪਟੇ, ਤਿੱਖੇ ਸਵਾਦ ਅਤੇ ਤੇਜ਼ ਸੁਗੰਧ ਕਾਰਨ ਪ੍ਰਸਿੱਧ ਹੈ। ਇਹ ਮਸਾਲੇ ਦੀ ਸ਼੍ਰੇਣੀ ਵਿਚ ਆਉਂਦਾ ਹੈ ਅਤੇ ਰਸੋਈ ਘਰਾਂ ਵਿਚ ਵਰਤਣ ਵਾਲੀ ਆਮ ਚੀਜ਼ ਹੈ। ਇਹ ਬਲੱਡ ਪ੍ਰੈੱਸ਼ਰ ਦੀ ਸਮੱਸਿਆ ਨਾਲ ਨਿਪਟਣ ਵਿਚ ਸਹਾਇਤਾ ਕਰਦਾ ਹੈ। ਬਲੱਡ ਪ੍ਰੈਸ਼ਰ ਕੰਟਰੋਲ ਕਰਦਾ ਹੈ। ਖੂਨ, ਚਰਬੀ, ਕੋਲੈਸਟ੍ਰੋਲ ਦੀ ਮਾਤਰਾ ਨੂੰ ਸਾਧਾਰਨ ਕਰਦਾ ਹੈ। ਅਮਰੀਕਨ ਖੋਜੀਆਂ ਅਨੁਸਾਰ ਲਸਣ ਵਿਚ ਇਕ ਤੱਤ ਮੌਜੂਦ ਹੈ ਜੋ ਦਿਲ ਦੀਆਂ ਕੋਸ਼ਿਕਾਵਾਂ ਨੂੰ ਖ਼ਰਾਬ ਹੋਣ ਤੋਂ ਬਚਾ ਕੇ ਦਿਲ ਦੀ ਰੱਖਿਆ ਕਰਦਾ ਹੈ। ਇਹ ਮਾਤਰਾ ਲਸਣ ਨੂੰ ਖਾਣ ਨਾਲ ਹੀ ਸਿੱਧੀ ਸਰੀਰ 'ਤੇ ਦਿਲ ਨੂੰ ਮਿਲ ਜਾਂਦੀ ਹੈ। ਇਥੇ ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਲਸਣ ਖਾਣ-ਪੀਣ ਦਾ ਸਵਾਦ ਵਧਾਉਂਦਾ ਹੈ। ਇਹ ਕਮਜ਼ੋਰੀ ਅਤੇ ਨਪੁੰਸਕਤਾ ਦੂਰ ਕਰਦਾ ਹੈ ਅਤੇ ਠੰਢ ਵਿਚ ਕਈ ਰੋਗਾਂ ਤੋਂ ਬਚਾਉਂਦਾ ਹੈ। ਇਹ ਐਂਟੀਬਾਇਓਟਿਕ ਦਵਾਈ ਵਾਂਗ ਕੰਮ ਕਰਦਾ ਹੈ। ਔਰਤਾਂ ਦੀ ਬੱਚੇਦਾਨੀ ਨੂੰ ਮਜ਼ਬੂਤ ਬਣਾਉਂਦਾ ਹੈ।
ਦਿਲ ਦਾ ਰਾਖਾ ਹੈ ਲਸਣ
ਅਜੀਤ ਡੈਸਕ
20-06-2025