28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

21 ਜੂਨ ਨੂੰ ਯੋਗਾ ਦਿਵਸ 'ਤੇ ਵਿਸ਼ੇਸ਼ ਯੋਗ ਦੇ ਵਿਗਿਆਨਕ ਪ੍ਰਭਾਵ

ਅਜੀਤ ਡੈਸਕ 20-06-2025

ਆਮ ਸਰੀਰਕ ਤੰਦਰੁਸਤੀ ਨੂੰ ਮੱਦੇਨਜਰ ਰੱਖਦਿਆਂ ਬੜੀ ਘੱਟ ਖੋਜਬੀਨ ਅਜੇ ਤੀਕ ਹੋਈ ਹੈ ਜਿਵੇਂ ਕਿ ਤਣਾਅ ਘਟਾ ਕੇ, ਨੀਂਦ ਵਿਚ ਸੁਧਾਰ। ਪਰ ਖੋਜ ਵਿਚ ਇਕਸਾਰਤਾ ਨਹੀਂ। ਪਰ ਮੁੱਢਲੀ ਖੋਜ ਤੋਂ ਆਮ ਸਰੀਰਕ ਤੰਦਰੁਸਤੀ ਲਈ ਯੋਗਾ ਦੇ ਕਈ ਫਾਇਦੇ ਹਨ।
ਆਓ, ਯੋਗੇ ਦੇ ਫਾਇਦਿਆਂ ਨੂੰ ਵਿਗਿਆਨਿਕ ਨਜ਼ਰੀਏ ਤੋਂ ਸੂਚੀਬੱਧ ਕਰੀਏ:
1. ਤਣਾਅ ਦੇ ਹਾਰਮੋਨਾਂ ਨੂੰ ਮੱਠਾ ਕਰਦਾ ਹੈ, ਜਦ ਸਾਡਾ ਸਰੀਰ ਵੱਧ ਤਣਾਓ-ਯੁਕਤ ਹੁੰਦਾ ਹੈ, ਤਾਂ ਸਾਡੇ ਅੰਦਰ ਕੋਰਟੀਸੋਲ ਹਾਰਮੋਨ ਰਿਸਦਾ ਹੈ ਜੋ ਸਰੀਰ ਦੇ ਕੰਮ ਕਾਜ ਵਿਚ ਗੜਬੜ ਪੈਦਾ ਕਰਦਾ ਹੈ। ਯੋਗਾ ਤਣਾਅ ਹਾਰਮੋਨਾਂ ਦੇ ਪੱਧਰ ਨੂੰ ਘਟਾਉਂਦਾ ਹੈ। ਇੰਝ ਸਰੀਰ ਨੂੰ ਰਾਹਤ ਪਹੁੰਚਾਂਦਾ ਹੈ।
2. ਐਂਟੀਆਕਸੀਡੈਂਟ ਪਾਚਕ ਰਸ ਰਿਸਦੇ ਹਨ: ਵਾਤਾਵਰਣ ਪ੍ਰਦੂਸ਼ਕਾ ਨਾਲ ਵਾਰ ਵਾਰ ਸੰਪਰਕ ਵਿਚ ਆਉਣ ਨਾਲ ਪਦਾਰਥਾਂ ਵਿਚ ਹੋਈ ਭੰਨ ਤੋੜ ਤੋਂ ਫ੍ਰੀ ਰੈਡੀਕਲ ਬਣਦੇ ਹਨ ਜੋ ਕੈਂਸਰ ਅਤੇ ਕਈ ਹੋਰ ਰੋਗਾਂ ਦਾ ਕਾਰਨ ਬਣਦੇ ਹਨ। ਉਮਰ ਨੂੰ ਘਟਾਉਂਦੇ ਹਨ। ਫ੍ਰੀ ਰੈਡੀਕਲਾਂ ਦਾ ਮੁਕਾਬਲਾ, ਸਾਡੇ ਸਰੀਰ ਵਿਚ ਐਂਟੀਆਕਸੀਡੈਂਟ ਐਨਜਾਈਮ ਕਰਦੇ ਹਨ। ਯੋਗਾ ਕਰਨ ਵਾਲਿਆਂ ਵਿਚ ਇਹ ਬਹੁਤ ਹੁੰਦੇ ਹਨ। ਯੋਗਾ ਫ੍ਰੀ ਰੈਡੀਕਲਾਂ ਤੋਂ ਹੋਣ ਵਾਲੀ ਭੰਨ ਤੋੜ ਤੋਂ ਸਾਨੂੰ ਬਚਾਉਂਦਾ ਹੈ।
3. ਯੋਗਾ ਪੈਰਾਸੈਪੈਟਿਕ ਦਿਮਾਗ਼ ਪ੍ਰਣਾਲੀ (Paras਼mpathet}c ©ervous S਼stem) ਤੇ ਕੋਈ ਵੱਡਾ ਤਣਾਅ ਹੋਣ ਤੋਂ ਬਾਦ ਸਾਨੂੰ ਸ਼ਾਂਤ ਕਰਦਾ ਹੈ ਅਤੇ ਸੰਤੁਲਨ ਪੈਦਾ ਕਰਦਾ ਹੈ।
4. ਰੋਗ-ਪ੍ਰਤਿਰੋਧ ਸ਼ਕਤੀ ਸੁਧਾਰਦਾ ਹੈ ਯੋਗਾ ਕੋਰਟੀਸੋਲ ਹਾਰਮੋਨ ਨੂੰ ਘੱਟ ਕਰਦਾ ਹੈ। ਇਸ ਹਾਰਮੋਨ ਦੀ ਬਹੁਤਾਤ ਰੋਗ ਪ੍ਰਤਿਰੋਧ ਸ਼ਕਤੀ ਨੂੰ ਖੋਰਦੀ ਹੈ। ਸਾਡੇ ਸੁਰੱਖਿਆ ਪ੍ਰਬੰਧ ਨੂੰ ਢਾਹ ਲਾਉਦੀ ਹੈ। ਯੋਗਾ ਰੋਗਾਂ ਨਾਲ ਲੜਨ ਦੀ ਸਾਡੀ ਤਾਕਤ ਨੂੰ ਵਧਾਉਂਦਾ ਹੈ।
5. ਨਸ਼ੇੜੀਆਂ ਦਾ ਇਲਾਜ ਦਿਮਾਗ਼ ਵਿਚ ਇਕ ਰਸਾਇਣ ਹੁੰਦਾ ਹੈ-ਡੋਪਾਮਿਨ, ਇਸ ਦੇ ਪੱਧਰ ਨੂੰ ਕੰਟਰੋਲ ਕਰਕੇ ਇਹ ਨਸ਼ੇੜੀਆਂ ਦਾ ਇਲਾਜ਼ ਕਰਦਾ ਹੈ।
6. ਦਿਮਾਗ਼ ਦਾ ਆਕਾਰ ਵੱਡਾ ਕਰਦਾ, $R9 ਸਕੈਨ ਜ਼ਰੀਏ ਵਿਗਿਆਨੀਆਂ ਨੇ ਲੱਭਿਆ ਹੈ ਕਿ ਯੋਗੇ ਦਾ ਅਭਿਆਸ ਕਰਨ ਵਾਲ਼ਿਆਂ ਵਿਚ, ਕਸਰਤ ਨਾ ਕਰਨ ਵਾਲਿਆਂ ਨਾਲੋਂ ਵੱਧ, ਗਰੇ ਮੈਟਰ (ਦਿਮਾਗ਼ ਦੇ ਸੈੱਲ) ਹੁੰਦਾ ਹੈ ਬਹੁਤੇ ਘੰਟੇ ਯੋਗਾ ਕਰਨ ਨਾਲ ਦਿਮਾਗ਼ ਦਾ ਖ਼ਾਸ ਖੇਤਰ ਵੱਡਾ ਹੋ ਜਾਂਦਾ ਹੈ।
7. ਯੋਗਾ ਸਾਨੂੰ ਮੌਜੂਦਾ ਪਲ ਜਾਣੀ ਕਿ ਵਰਤਮਾਨ ਪ੍ਰਤੀ ਸੁਚੇਤ ਕਰਦਾ ਹੈ। ਨਾਂਹਪੱਖੀ ਵਿਚਾਰਾਂ ਤੋਂ ਚੇਤਨ ਕਰਦਾ ਹੈ। ਨਾਂਹਪੱਖੀ ਵਿਚਾਰਾਂ ਨੂੰ ਮਨ ਤੋਂ ਦੂਰ ਕਰਨ ਵਿਚ ਮਦਦ ਕਰਦਾ ਹੈ।
8. ਹੱਥਾਂ ਦੀਆਂ ਯੋਗਾ ਮੁਦਰਾਵਾਂ ਜਾਂ ਆਸਣ ਦਿਮਾਗ਼ ਅਤੇ ਸਰੀਰ ਦੇ ਕਈ ਹਿੱਸਿਆਂ ਨੂੰ ਉਤੇਜਿਤ ਕਰਦੇ ਹਨ।
ਭਾਵੇਂ ਯੋਗੇ ਕਾਰਨ ਗੰਭੀਰ ਰੋਗਾਂ ਦੇ ਇਲਾਜ ਬਾਰੇ ਖੋਜ ਅਜੇ ਮੁੱਢਲੇ ਪੜਾਅ 'ਤੇ ਹੈ। ਢੁੱਕਵੇਂ ਪ੍ਰਮਾਣ ਤੇ ਦਲੀਲਾਂ ਦੀ ਕਮੀ ਹੈ। ਇਸ ਦੇ ਸਰੀਰਕ ਕਸਰਤਾਂ ਵਾਲੇ ਅਤੇ ਕੁਝ ਉਪਰੋਕਤ ਸੂਚੀ ਵਿਚ ਦਰਜ਼ ਫਾਇਦੇ ਜ਼ਰੂਰ ਹਨ।
ਯੋਗਾ ਵਿਚ ਸਰੀਰ ਦੇ ਝੁਕਣ, ਮੋੜਨ ਵਾਲੀਆਂ ਕਸਰਤਾਂ ਹੁੰਦੀਆਂ ਹਨ। ਜਦ ਤੁਸੀਂ ਲਗਾਤਾਰ ਅੰਗ ਹਿਲਾਉਂਦੇ ਹੋ, ਸਾਹ ਲੈਂਦੇ ਹੋ, ਅੱਖਾਂ ਝਪਕਦੇ ਹੋ, ਚਟਾਈ ਵਿਛਾ ਕੇ ਆਸਣ ਕਰਦੇ ਹੋ ਤਾਂ ਤਣਾਅ ਮੁਕਤ ਹੋ ਜਾਂਦੇ ਹੋ। ਦਿਮਾਗ਼ ਤਰੋਤਾਜ਼ਾ ਅਤੇ ਸ਼ਾਂਤ ਹੋ ਜਾਂਦਾ ਹੈ। ਖੁਸ਼ਗਵਾਰ ਜ਼ਿੰਦਗੀ ਜਿਊਂਦੇ ਹੋ। ਕਿਉਂ ਨਾ ਆਪਾਂ ਅੱਜ ਹੀ ਕਿਸੇ ਸਿੱਖਿਅਤ ਯੋਗਾ ਟੀਚਰ ਕੋਲ ਯੋਗੇ ਦੀ ਕਲਾਸ ਲਾਉਣ ਬਾਰੇ ਸੋਚ ਵਿਚਾਰ ਕਰੀਏ। ਲੰਬੀ ਉਮਰ ਜਿਊਣ ਦੀ ਸਕੀਮ ਬਣਾਈਏ। ਯੋਗਾ ਦੇ ਫਾਇਦਿਆਂ ਦਾ ਆਨੰਦ ਮਾਣੀਏ।

ਪਿਛਲੀ ਖ਼ਬਰ ਸਿਹਤ ਖ਼ਬਰਨਾਮਾ ਅਗਲੀ ਖ਼ਬਰ ਦਿਲ ਦਾ ਰਾਖਾ ਹੈ ਲਸਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।