ਗੁਰਦੇ ਰੋਗ ਤੋਂ ਬਚਾਉਂਦਾ ਹੈ ਅਨਾਰ ਦਾ ਰਸ
ਗੁਰਦੇ ਸਰੀਰ ਦਾ ਮਹੱਤਵਪੂਰਨ ਅੰਗ ਹਨ ਜੋ ਦਿਨ ਰਾਤ ਕੰਮ ਕਰਦੇ ਹਨ। ਇਹ ਹਮੇਸ਼ਾ ਖੂਨ ਸਾਫ਼ ਕਰਨ ਦਾ ਕੰਮ ਕਰਦੇ ਹਨ। ਸਿਹਤਮੰਦ ਜੀਵਨ ਲਈ ਗੁਰਦੇ ਭਾਵ ਕਿਡਨੀ ਦਾ ਸਿਹਤਮੰਦ ਰਹਿਣਾ ਜ਼ਰੂਰੀ ਹੈ। ਇਸ ਵਿਚ ਨੁਕਸ ਆਉਣ 'ਤੇ ਇਹ ਸੰਕ੍ਰਮਿਤ ਹੁੰਦੇ ਹਨ। ਸੋਜ ਆਉਂਦੀ ਹੈ ਅਤੇ ਰੋਗਗ੍ਰਸਤ ਹੋ ਕੇ ਖ਼ਰਾਬ ਹੋ ਜਾਂਦੇ ਹਨ। ਕਿਡਨੀ ਦੇ ਖ਼ਰਾਬ ਅਤੇ ਫੇਲ੍ਹ ਹੋਣ ਨਾਲ ਵਿਅਕਤੀ ਦੀ ਛੇਤੀ ਮੌਤ ਹੋ ਜਾਂਦੀ ਹੈ। ਖਾਣ-ਪੀਣ ਸਹੀ ਅਤੇ ਸੀਮਤ ਖਾਣ ਨਾਲ ਕਿਡਨੀ ਸਿਹਤਮੰਦ ਰਹਿੰਦੀ ਹੈ। ਸਰੀਰ ਦੀਆਂ ਹੋਰ ਬਿਮਾਰੀਆਂ ਅਤੇ ਲਈਆਂ ਗਈਆਂ ਦਵਾਈਆਂ ਦਾ ਬੁਰਾ ਅਸਰ ਗੁਰਦਿਆਂ 'ਤੇ ਪੈਂਦਾ ਹੈ। ਅਨਾਰ ਇਕ ਇਸ ਤਰ੍ਹਾਂ ਦਾ ਮਿੱਠਾ ਰਸੀਲਾ ਫਲ ਹੈ ਜੋ ਦਿਲ ਦੀਆਂ ਬਿਮਾਰੀਆਂ ਵਿਚ ਫਾਇਦੇਮੰਦ ਹੁੰਦਾ ਹੈ। ਇਹ ਕਿਡਨੀ ਨੂੰ ਰੋਗਾਂ ਤੋਂ ਵੀ ਬਚਾਉਂਦਾ ਹੈ। ਅਨਾਰ ਦਾ ਰਸ ਇਸ ਮਾਮਲੇ ਵਿਚ ਦਵਾਈ ਦਾ ਕੰਮ ਕਰਦਾ ਹੈ। ਕਿਡਨੀ ਖ਼ਰਾਬ ਹੋਣ ਦੀ ਹਾਲਤ ਵਿਚ ਦਵਾਈ ਅਤੇ ਡਾਇਲਿਸਿਸ ਤੋਂ ਪਹਿਲਾਂ ਅਨਾਰ ਰਸ ਦੇਣ ਨਾਲ ਜ਼ਰੂਰੀ ਲਾਭ ਮਿਲਦਾ ਹੈ। ਇਸ ਵਿਚ ਮੌਜੂਦ ਐਂਟੀ ਆਕਸੀਡੈਂਟ ਤੱਤ ਫਾਇਦੇਮੰਦ ਹੁੰਦਾ ਹੈ।
ਪੌਸ਼ਟਿਕ ਖਾਣ-ਪੀਣ ਨਾਲ ਛੇਤੀ ਗਰਭ ਧਾਰਨ
ਔਰਤਾਂ ਦੇ ਗਰਭ ਧਾਰਨ 'ਤੇ ਖਾਣ-ਪੀਣ ਦਾ ਵੀ ਪ੍ਰਭਾਵ ਪੈਂਦਾ ਹੈ। ਸਿਹਤਮੰਦ ਔਰਤ ਖਾਣ-ਪੀਣ ਦੇ ਪੌਸ਼ਟਿਕ ਹੋਣ 'ਤੇ ਛੇਤੀ ਗਰਭ ਧਾਰਨ ਕਰਦੀ ਹੈ ਜਦ ਕਿ ਖਾਣਪੀਣ ਦੀ ਕਮਜ਼ੋਰੀ ਦਿਖਾਉਣ ਵਾਲੀ ਇਸ ਨੂੰ ਪ੍ਰਭਾਵਿਤ ਕਰਦੀ ਹੈ। ਉਹ ਦੇਰੀ ਨਾਲ ਗਰਭ ਧਾਰਨ ਕਰਦੀ ਹੈ ਅਤੇ ਇਸ ਤਰ੍ਹਾਂ ਦੀਆਂ ਔਰਤਾਂ ਨੂੰ ਗਰਭਪਾਤ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਇਕ ਖੋਜ ਅਧਿਐਨ ਅਨੁਸਾਰ ਗਰਭ ਧਾਰਨ ਦੀ ਤਾਕਤ ਨੂੰ ਪੌਸ਼ਟਿਕ ਤੱਤ ਅਤੇ ਵਿਟਾਮਿਨ ਵਧਾਉਂਦੇ ਹਨ।
ਸਿਹਤ ਖ਼ਬਰਨਾਮਾ
ਅਜੀਤ ਡੈਸਕ
20-06-2025