07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਪ੍ਰਵਾਸੀ ਅਕਾਲੀ ਵਰਕਰ ਸ਼ੋ੍ਰਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਬਣੀ ਕਮੇਟੀ ਦੇ ਹੱਕ ਵਿਚ ਨਿੱਤਰੇ <br/>

ਅਜੀਤ ਡੈਸਕ 17-06-2025

ਕੈਲਗਰੀ, 16 ਜੂਨ (ਜਸਜੀਤ ਸਿੰਘ ਧਾਮੀ)-ਸ਼੍ਰੀ ਅਕਾਲ ਤਖਤ ਸਾਹਿਬ ਤੋਂ ਸ਼ੋ੍ਰਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਬਣੀ ਕਮੇਟੀ ਨੂੰ ਸਮਰਥਨ ਦੇਣ ਵਾਸਤੇ ਕੈਲਗਰੀ ਵਿਖੇ ਅਕਾਲੀ ਵਰਕਰਾਂ ਤੇ ਪੰਥ ਦਰਦੀਆਂ ਵਲੋਂ ਇਕੱਠ ਕੀਤਾ | ਇਹ ਪ੍ਰੋਗਰਾਮ ਡਾ. ਜਸਵਿੰਦਰ ਸਿੰਘ ਬਰਾੜ ਤੇ ਉੱਘੇ ਕਾਰੋਬਾਰੀ ਪਾਲੀ ਵਿਰਕ ਵਲੋਂ ਸਾਰਿਆਂ ਦੇ ਸਹਿਯੋਗ ਨਾਲ ਕੀਤਾ, ਜਿਸ ਵਿਚ ਡਾ. ਜਸਵਿੰਦਰ ਸਿੰਘ ਬਰਾੜ ਨੇ ਆਏ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਕੋਈ ਵੀ ਮੁਸੀਬਤ ਆਵੇ ਸਭ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਹੀ ਲੋਕਾਂ ਦੀ ਬਾਂਹ ਫੜਦਾ ਹੈ | ਇਸ ਲਈ ਜੋ ਹੁਕਮ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ ਹੈ ਅਸੀਂ ਸਾਰੇ ਉਸ ਨੂੰ ਮੰਨਦੇ ਹੋਏ ਜੋ 5 ਮੈਂਬਰ ਕਮੇਟੀ ਬਣਾਈ ਗਈ ਹੈ ਉਸਦਾ ਸਮਰਥਨ ਕਰਦੇ ਹਾਂ | ਇਸ ਸਮੇਂ ਪਾਲੀ ਵਿਰਕ ਨੇ ਸੰਬੋਧਨ ਕਰਦਿਆਂ ਆਏ ਵਰਕਰਾਂ ਨੂੰ ਬੇਨਤੀ ਕੀਤੀ ਕਿ ਜੇ ਤੁਸੀਂ ਪੰਜਾਬ ਦਾ ਭਲਾ ਚਾਹੁੰਦੇ ਹੋ ਤਾਂ ਤੁਹਾਨੂੰ ਅੱਗੇ ਆਉਣਾ ਪੈਣਾ ਹੈ | ਇਸ ਮੌਕੇ ਜਗਜੀਤ ਸਿੰਘ ਜੱਗਾ ਰਾਉਕੇ ਨੇ ਪ੍ਰੋਗਰਾਮ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ | ਇਸ ਸਮੇਂ ਰਣਦੀਪ ਸਿੰਘ ਸੰਧੂ, ਗੁਰਸੇਵਕ ਸਿੰਘ ਗੋਲੀਆ, ਰਾਜਦੀਪ ਸਿੰਘ ਗਰੇਵਾਲ, ਬਲਜਿੰਦਰ ਸਿੰਘ ਸੰਧੂ, ਡੈਨ ਸਿੱਧੂ, ਬਲਦੇਵ ਸਿੰਘ ਗਰੇਵਾਲ, ਰਵਿੰਦਰ ਸਿੰਘ ਰਣੀਆ, ਰਣਜੀਤ ਹੰਸ ਤੇ ਪਿ੍ਤਪਾਲ ਸਵੱਦੀ ਨੇ ਆਪਣੇ ਵਿਚਾਰ ਪੇਸ਼ ਕੀਤੇ ਤੇ ਅਕਾਲੀ ਦਲ ਪ੍ਰਤੀ ਵਫਾਦਾਰੀ ਤੇ ਇਮਾਨਦਾਰੀ ਨਾਲ ਪਾਰਟੀ ਪ੍ਰਤੀ ਕੰਮ ਕਰਨ ਵਾਲੇ 5 ਮੈਂਬਰੀ ਕਮੇਟੀ ਦਾ ਸਮਰਥਨ ਦੇਣ ਦਾ ਭਰੋਸਾ ਦਿਵਾਇਆ | ਇਸ ਸਮੇਂ ਸੰਦੀਪ ਸਿੰਘ ਧਾਲੀਵਾਲ, ਗੁਰਦੀਪ ਢਿੱਲੋਂ, ਜਗਰਾਜ ਮਾਹਲਾ, ਰਾਮ ਸਿੰਘ ਮੱਦੋਕੇ, ਦੀਦਾਰ ਸਿੰਘ ਮੱਦੋਕੇ, ਮਾ. ਜਸਵਿੰਦਰ ਸਿੰਘ ਰਾਉਦੇ, ਗੁਰਲਾਲ ਧਾਲੀਵਾਲ, ਅਮਰਜੀਤ ਸਿੰਘ ਬਰਾੜ, ਹਰਪ੍ਰੀਤ ਸਿੰਘ, ਬਲਜਿੰਦਰ ਸਿੰਘ ਗਿੱਲ, ਗੁਰਜੀਤ ਸਿੰਘ ਸਿੱਧੂ ਤੇ ਹੋਰ ਹਾਜ਼ਰ ਸਨ | ਪ੍ਰੋਗਰਾਮ ਸਮੇਂ ਸਟੇਜ ਸਕੱਤਰ ਦੀ ਭੂਮਿਕਾ ਸੁਖਬੀਰ ਸਿੰਘ ਮੱਤਾ ਨੇ ਬਾਖੂਬੀ ਨਿਭਾਈ |

ਪਿਛਲੀ ਖ਼ਬਰ ਟਰੰਪ ਨੇ ਇਜ਼ਰਾਈਲ ਦੇ ਆਇਤਅਲਾ ਅਲੀ ਖਮੈਨੀ ਨੂੰ ਮਾਰਨ ਦੀ ਯੋਜਨਾ ਦਾ ਕੀਤਾ ਵਿਰੋਧ ਅਗਲੀ ਖ਼ਬਰ ਪਿਤਾ ਦਿਵਸ 'ਤੇ ਬੱਚਿਆਂ ਨੇ ਆਪਣੇ ਪਿਤਾਵਾਂ ਨੂੰ ਦਿੱਤੇ ਤੋਹਫੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।