10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਇੰਗਲੈਂਡ ਦੀਆਂ ਪੰਜਾਬਣਾਂ ਨੇ ਵਿਸਰ ਚੁੱਕਾ ਤੀਆਂ ਬੱਲੋ ਦਾ ਤਿਉਹਾਰ ਮਨਾ ਕੇ ਤੀਆਂ ਨੂੰ ਕੀਤਾ ਵਿਦਾ <br/>

ਅਜੀਤ ਡੈਸਕ 01-09-2025
ਲੈਸਟਰ (ਇੰਗਲੈਂਡ), 31 ਅਗਸਤ (ਸੁਖਜਿੰਦਰ ਸਿੰਘ ਢੱਡੇ)- ਇੰਗਲੈਂਡ ਦੇ ਸ਼ਹਿਰ ਲੈਸਟਰ ਦੇ ਸਪਿਨ ਹਿਲ ਪਾਰਕ ਵਿਚ ਪੰਜਾਬ ਗਰੁੱਪ ਦੀਆਂ ਪੰਜਾਬਣ ਮੁਟਿਆਰਾਂ ਗੁਰਦੀਪ ਕÏਰ ਅਤੇ ਉਨਾਂ ਦੀਆਂ ਸਾਥਣਾਂ ਵੱਲੋਂ ਸਾਂਝੇ ਤÏਰ 'ਤੇ ਤੀਆਂ ਬੱਲੋ ਦਾ ਤਿਉਹਾਰ ਮਨਾਇਆ ਗਿਆ ¢ ਇਸ ਮÏਕੇ ਲੈਸਟਰ ਤੇ ਹੋਰ ਸ਼ਹਿਰਾਂ ਤੋਂ ਪੁੱਜੀਆਂ ਪੰਜਾਬਣਾਂ ਵੱਲੋਂ ਨੱਚ ਗਾ ਕੇ ਅਤੇ ਪੰਜਾਬੀ ਬੋਲੀਆਂ ਪਾ ਕੇ ਖੂਬ ਮਨੋਰੰਜਨ ਕੀਤਾ ਗਿਆ¢ ਗੁਰਦੀਪ ਕÏਰ ਨੇ ਦੱਸਿਆ ਕਿ ਤੀਆਂ ਬੱਲੋਂ ਦਾ ਤਿਉਹਾਰ ਤੀਆਂ ਨੂੰ ਵਿਦਿਆ ਕਰਨ ਮÏਕੇ ਮਨਾਇਆ ਜਾਂਦਾ ਹੈ ¢ ਉਨ੍ਹਾਂ ਦੱਸਿਆ ਕਿ ਪੁਰਾਤਨ ਵਿਰਸੇ ਨਾਲ ਜੋੜਿਆ ਇਹ ਤੀਆਂ ਬੱਲੋ ਦਾ ਤਿਉਹਾਰ ਹੁਣ ਪੰਜਾਬ ਸਮੇਤ ਵਿਦੇਸ਼ਾਂ 'ਚੋਂ ਵੀ ਅਲੋਪ ਹੁੰਦਾ ਜਾ ਰਿਹਾ ਹੈ, ਪਰ ਪੰਜਾਬ ਗਰੁੱਪ ਦੀਆਂ ਮੁਟਿਆਰਾਂ ਵੱਲੋਂ ਇਹ ਸਲਾਘਾਯੋਗ ਉਪਰਾਲਾ ਕਰਕੇ ਵਿਦੇਸ਼ਾਂ 'ਚ ਵਸਦੇ ਆਪਣੇ ਬੱਚਿਆਂ ਨੂੰ ਮੁੜ ਆਪਣੇ ਪੰਜਾਬੀ ਵਿਰਸੇ ਨਾਲ ਜੋੜਨ ਲਈ ਤੀਆਂ ਬੱਲੋ ਦਾ ਤਿਉਹਾਰ ਮਨਾਇਆ ਗਿਆ | ਇਸ ਮÏਕੇ ਵੱਡੀ ਗਿਣਤੀ 'ਚ ਪੁੱਜੀਆਂ ਪੰਜਾਬਣ ਮੁਟਿਆਰਾਂ ਨੂੰ ਸੰਧਾਰਾ ਵੀ ਵੰਡਿਆ ਗਿਆ ¢

ਪਿਛਲੀ ਖ਼ਬਰ ਗਾਇਕ ਬੱਬੂ ਮਾਨ ਵਲੋਂ ਵਿਨੀਪੈਗ ਸ਼ੋਅ ਦੀ ਕਮਾਈ ਹੜ੍ਹ ਪੀੜਤਾਂ ਨੂੰ ਦੇਣ ਦਾ ਐਲਾਨ <br/> ਅਗਲੀ ਖ਼ਬਰ ਗੋਲਡਨ ਸਟਾਰ ਮਲਕੀਤ ਸਿੰਘ ਦੇ ਨਵੇਂ ਗੀਤ ਦਾ ਪੋਸਟਰ ਜਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।