10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਗਾਇਕ ਬੱਬੂ ਮਾਨ ਵਲੋਂ ਵਿਨੀਪੈਗ ਸ਼ੋਅ ਦੀ ਕਮਾਈ ਹੜ੍ਹ ਪੀੜਤਾਂ ਨੂੰ ਦੇਣ ਦਾ ਐਲਾਨ <br/>

ਅਜੀਤ ਡੈਸਕ 01-09-2025
ਵਿਨੀਪੈਗ, 3 ਅਗਸਤ (ਵਰਿੰਦਰ ਸਿੰਘ ਰੰਧਾਵਾ)- ਪੰਜਾਬੀ ਗਾਇਕ ਬੱਬੂ ਮਾਨ ਜੋ ਕਿ ਇਸ ਸਮੇਂ ਕਨੈਡਾ ਦੇ ਦÏਰੇ 'ਤੇ ਹਨ, ਵੱਲੋਂ ਆਪਣੇ ਵਿਨੀਪੈਗ ਸ਼ੋਅ ਦੀ ਸਾਰੀ ਕਮਾਈ ਪੰਜਾਬ ਦੇ ਹੜ੍ਹ ਪੀੜਤਾਂ ਨੂੰ ਦੇਣ ਦਾ ਐਲਾਨ ਕੀਤਾ ਹੈ ¢ ਇਸ ਸਬੰਧੀ ਅੱਜ ਵਿਨੀਪੈਗ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ 'ਚ ਆਏ ਹੜ੍ਹਾਂ ਕਾਰਨ ਪ੍ਰਭਾਵਿਤ ਹੋਏ ਪੰਜਾਬੀਆਂ ਲਈ ਵਿਸ਼ਵ ਭਰ ਦੇ ਸਮੁੱਚੇ ਪੰਜਾਬੀ ਭਾਈਚਾਰੇ ਵੱਲੋਂ ਹਰ ਸੰਭਵ ਸਹਾਇਤਾ ਦੇਣ ਦਾ ਯਤਨ ਕੀਤਾ ਜਾ ਰਿਹਾ ਹੈ ¢ ਇਸ ਸੰਕਟ ਦੀ ਘੜੀ ਵਿਚ ਸਮੂਹ ਪੰਜਾਬੀਆਂ ਨੂੰ ਆਪਣਾ ਬਣਦਾ ਯੋਗਦਾਨ ਪਾਉਣ ਦਾ ਸੁਨੇਹਾ ਦਿੰਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਲੋਕਾਂ ਨੂੰ ਵੱਖ-ਵੱਖ ਸਮਿਆਂ ਦÏਰਾਨ ਕਈ ਤਰ੍ਹਾਂ ਦੀਆਂ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਅਸੀਂ ਹਰ ਵਾਰ ਰਲ ਮਿਲ ਕੇ ਅਜਿਹੀਆਂ ਮੁਸ਼ਕਲਾਂ ਨੂੰ ਹੱਲ ਕੀਤਾ ਹੈ ¢ ਬੱਬੂ ਮਾਨ ਨੇ ਕਿਹਾ ਕਿ ਉਨ੍ਹਾਂ ਦੇ ਸਾਥੀ ਹੜ੍ਹ ਪੀੜਤਾਂ ਦੀ ਮਦਦ ਲਈ ਹਰ ਸੰਭਵ ਕੋਸ਼ਿਸ਼ ਕਰ ਰਹੇ ਹਨ ¢ ਇਸ ਮÏਕੇ ਉਨ੍ਹਾਂ ਦੱਸਿਆ ਕਿ 12 ਸਤੰਬਰ ਨੂੰ ਵਿਨੀਪੈਗ ਵਿਖੇ ਹੋ ਰਹੇ ਸ਼ੋਅ ਦÏਰਾਨ ਹੋਣ ਵਾਲੀ ਸਾਰੀ ਕਮਾਈ ਹੜ੍ਹ ਪੀੜਤਾਂ ਨੂੰ ਦਿੱਤੀ ਜਾਵੇਗੀ ¢ ਇਸ ਮÏਕੇ ਬੱਬੂ ਮਾਨ ਤੇ ਹੋਰਨਾਂ ਵਲੋਂ ਸ਼ੋਅ ਦਾ ਪੋਸਟਰ ਜਾਰੀ ਕੀਤਾ ਗਿਆ ¢ ਇਸ ਸਮੇਂ ਬਲਜਿੰਦਰ ਸਿੰਘ, ਜੱਗੀ ਹੰਬੜਾ, ਅਮਨ ਸਿੱਧੁ, ਨਿਰਮਲ ਗਿੱਲ, ਰਾਣਾ ਖੇਲਾ, ਬਲਜਿੰਦਰ ਬਰਾੜ, ਐਮ ਪੀ ਸਿੰਘ ਤੇ ਹੋਰ ਹਾਜ਼ਰ ਸਨ ¢

ਪਿਛਲੀ ਖ਼ਬਰ ਨੋਟਿਸ ਦੇ ਬਾਵਜੂਦ ਫਰਾਰ ਵਿਅਕਤੀ ਅਗਾਊਾ ਜ਼ਮਾਨਤ ਦਾ ਹੱਕਦਾਰ ਨਹੀਂ-ਹਾਈ ਕੋਰਟ ਅਗਲੀ ਖ਼ਬਰ ਇੰਗਲੈਂਡ ਦੀਆਂ ਪੰਜਾਬਣਾਂ ਨੇ ਵਿਸਰ ਚੁੱਕਾ ਤੀਆਂ ਬੱਲੋ ਦਾ ਤਿਉਹਾਰ ਮਨਾ ਕੇ ਤੀਆਂ ਨੂੰ ਕੀਤਾ ਵਿਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।