14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਦਰਸ਼ਕਾਂ ਨੇ ਵੇਖੀ ਮਜ਼ਦੂਰ ਮਸਲਿਆਂ 'ਤੇ ਬਣੀ ਟੈਲੀ ਫ਼ਿਲਮ 'ਸੀਰੀ'

ਅਜੀਤ ਡੈਸਕ 22-09-2025
ਟੋਰਾਂਟੋ, 21 ਸਤੰਬਰ (ਹਰਜੀਤ ਸਿੰਘ ਬਾਜਵਾ)-ਪ੍ਰੋਗ੍ਰੈਸਿਵ ਪੰਜਾਬੀ ਆਰਟਸ, ਥੀਏਟਰ ਐਂਡ ਹੈਰੀਟੇਜ਼ (ਪਾਥ) ਵੱਲੋਂ ਬਰੈਂਪਟਨ ਵਿਖੇ ਮਜ਼ਦੂਰ ਅਤੇ ਕਿਸਾਨੀ ਮੁੱਦਿਆਂ 'ਤੇ ਬਣੀ ਟੈਲੀ ਫ਼ਿਲਮ 'ਸੀਰੀ' ਵਿਖਾਈ ਗਈ ਜਿੱਥੇ ਕਿ ਇਸ ਫਿਲਮ ਦੇ ਮੁੱਖ ਭੂਮਿਕਾ ਵਾਲੇ ਕਲਾਕਾਰ/ਅਦਾਕਾਰ ਸੁਰਿੰਦਰ ਸ਼ਰਮਾ ਵੀ ਵਿਸ਼ੇਸ਼ ਤੌਰ 'ਤੇ ਪਹੁੰਚੇ ਹੋਏ ਸਨ, ਇਸ ਮੌਕੇ ਜਿੱਥੇ ਦਰਸ਼ਕਾਂ ਵੱਲੋਂ ਪੰਜਾਬੀ ਫ਼ਿਲਮ 'ਸੀਰੀ' ਜੋ ਕਿ ਪੰਜਾਬ ਵਿਚਲੇ ਮੌਜੂਦਾ ਹਾਲਾਤਾਂ ਅਤੇ ਪੰਜਾਬ ਤੋਂ ਬਾਹਰਲੇ ਦੂਜੇ ਰਾਜਾਂ 'ਚ ਮਜ਼ਦੂਰਾਂ ਅਤੇ ਦਲਿਤ ਵਰਗ ਦੀ ਸਥਿਤੀ ਬਿਆਨ ਕਰਦੀ ਹੈ ਲੋਕਾਂ ਨੂੰ ਭਾਵੁਕ ਕਰ ਗਈ ਜਿੱਥੇ ਬਾਅਦ 'ਚ ਬੋਲਦਿਆਂ ਸੁਰਿੰਦਰ ਸ਼ਰਮਾ ਨੇ ਆਖਿਆ ਕਿ ਮਜ਼ਦੂਰ ਵਰਗ ਦੇ ਘਰੇਲ ੂਅਤੇ ਆਰਥਿਕ ਹਾਲਾਤ ਅਜੇ ਵੀ ਓਹੀ ਨੇ ਜੋ ਅੱਜ ਤੋਂ ਕਈ ਵਰ੍ਹੇ ਪਹਿਲਾਂ ਹੁੰਦੇ ਸੀ, ਇਸ ਲੋਕ ਪੱਖੀ ਰੰਗਮੰਚ ਤੇ ਫਿਲਮ ਅਦਾਕਾਰ ਨੇ ਆਖਿਆ ਕਿ ਫਿਲਮਾਂ 'ਚ ਕਿਰਦਾਰ ਨਿਭਾਉਂਣ ਤੋਂ ਪਹਿਲਾਂ ਉਹ(ਆਪ) ਕੁਝ ਦੇਰ ਇਹਨਾਂ ਲੋਕਾਂ 'ਚ ਵਿਚਰਦਾ ਤੇ ਇਹਨਾਂ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੱਡੀਂ ਹੰਢਾਉਂਣ 'ਤੇ ਉਹਨਾਂ ਦੀਆਂ ਤਕਲੀਫਾਂ ਨੂੰ ਮਹਿਸੂਸ ਕਰਨ ਤੋਂ ਬਾਅਦ ਹੀ ਉਹ ਅਜਿਹੇ ਕਿਰਦਾਰਾਂ 'ਚ ਚੰਗੀ ਤਰ੍ਹਾਂ ਢਲ ਸਕਦਾ ਹੈ | ਇਸ ਮੌਕੇ ਕੁਲਵਿੰਦਰ ਖਹਿਰਾ, ਬਲਦੇਵ ਸਿੰਘ ਰਹਿਪਾ ਅਤੇ ਹੋਰਨਾਂ ਵੱਲੋਂ ਵੀ ਆਪੋ ਆਪਣੇ ਵਿਚਾਰ ਪੇਸ਼ ਕਰਦਿਆਂ ਅਜਿਹੀਆਂ ਫ਼ਿਲਮਾਂ ਨੂੰ ਵੱਧ ਤੋਂ ਵੱਧ ਹੁੰਗਾਰਾ ਦੇਣ ਦੀ ਅਪੀਲ ਕੀਤੀ ਗਈ |
ਪਿਛਲੀ ਖ਼ਬਰ ਐਡੀਲੇਡ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ 'ਚ ਧਾਰਮਿਕ ਸਮਾਗਮ ਅਗਲੀ ਖ਼ਬਰ ਗੁਰਦੁਆਰਾ ਬਾਬਾ ਦੀਪ ਸਿੰਘ ਜੀ ਸ਼ਹੀਦ, ਬਰਮਿੰਘਮ ਵਲੋਂ ਮਹਾਰਾਜਾ ਦਲੀਪ ਸਿੰਘ ਨੂੰ ਸ਼ਰਧਾਂਜਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।