14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਐਡੀਲੇਡ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ 'ਚ ਧਾਰਮਿਕ ਸਮਾਗਮ

ਅਜੀਤ ਡੈਸਕ 22-09-2025
ਐਡੀਲੇਡ, 21 ਸਤੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਗੁਰਦੁਆਰਾ ਸ੍ਰੀ ਗੁਰੂ ਨਾਨਕ ਸੁਸਾਇਟੀ ਆਫ ਸਾਉਥ ਆਸਟ੍ਰੇਲੀਆ ਦੇ ਪ੍ਰਧਾਨ ਮਹਾਂਬੀਰ ਸਿੰਘ ਗਰੇਵਾਲ ਤੇ ਸਿੱਖ ਸੰਗਤਾਂ ਵੱਲੋਂ ਕੈਂਟਮੋਰ ਐਵੇਨਿਊ ਵਿਖੇ ਸਾਰਾਗੜ੍ਹੀ ਦੇ ਸ਼ਹੀਦਾਂ ਦੀ ਯਾਦ 'ਚ ਸਾਲਾਨਾ ਸਮਾਗਮ ਕਰਵਾਏ ਗਏ | ਇਸ ਸਮਾਗਮ 'ਚ ਹੋਰਨਾਂ ਜੰਗਾਂ ਦੇ ਸ਼ਹੀਦਾਂ ਸਮੇਤ ਸਾਰਾਗੜ੍ਹੀ ਦੇ 21 ਬਹਾਦਰ ਸਿੱਖ ਸ਼ਹੀਦ ਸਿਪਾਹੀਆਂ ਨੂੰ ਯਾਦ ਕੀਤਾ ਗਿਆ, ਜਿਨ੍ਹਾਂ ਨੇ 12 ਹਜ਼ਾਰ ਫ਼Ïਜਾਂ ਦਾ ਬਹਾਦਰੀ ਨਾਲ ਟਾਕਰਾ ਕਰਦਿਆਂ ਹੋਇਆ ਆਪਣੀਆਂ ਜਾਨਾਂ ਵਾਰਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ | ਇਨ੍ਹਾਂ ਬਹਾਦਰ ਸ਼ਹੀਦ ਸਿਪਾਹੀਆਂ ਦੀ ਬਹਾਦਰੀ, ਹਿੰਮਤ ਤੇ ਸ਼ਹੀਦੀ ਦੀ ਗਾਥਾ ਫ਼Ïਜੀ ਇਤਿਹਾਸ 'ਚ ਸੁਨਹਿਰੀ ਅੱਖਰਾਂ 'ਚ ਦਰਜ ਹੈ | ਸਮਾਗਮ 'ਚ ਕੀਰਤਨ ਤੇ ਅਰਦਾਸ ਉਪਰੰਤ ਸ਼ਹੀਦਾਂ ਨੂੰ ਯਾਦ ਕਰਦਿਆਂ ਭਾਈ ਸਾਹਿਬ ਕਰਤਾਰ ਸਿੰਘ ਦੇਹਰਾਦੂਨ ਵਾਲਿਆ ਨੇ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨ ਉਪਰੰਤ ਅਰਦਾਸ ਕੀਤੀ | ਪ੍ਰਧਾਨ ਮਹਾਂਬੀਰ ਸਿੰਘ ਗਰੇਵਾਲ, ਮਨਪ੍ਰੀਤ ਸਿੰਘ ਟਾਹਲੀ, ਜਥੇਦਾਰ ਪ੍ਰਭਜੋਤ ਸਿੰਘ ਨੇ ਸ਼ਰਧਾਂਜਲੀ ਭੇਟ ਕੀਤੀ ਤੇ ਆਈਆਂ ਸੰਗਤਾਂ ਨਾਲ ਇੱਕੀ ਸਿੰਘ ਸ਼ਹੀਦਾਂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਐਡੀਲੇਡ ਵਾਸੀਆਂ ਵੱਲੋਂ 2011 ਤੋਂ ਲਗਾਤਾਰ ਇਹ ਸਮਾਗਮ ਸ਼ਹੀਦਾਂ ਦੀ ਯਾਦ 'ਚ ਮਨਾਇਆ ਜਾ ਰਿਹਾ ਹੈ | ਸਰਦਾਰ ਬਲਰੂਪ ਸਿੰਘ ਨੇ ਸਭ ਨੂੰ ਜੀ ਆਇਆ ਆਖਿਆ, ਸਟੇਜ ਦੀ ਸੇਵਾ ਨਿਭਾਈ ਤੇ ਇਕੀ ਸਿੰਘ ਸ਼ਹੀਦਾਂ ਦੀ ਜਾਣਕਾਰੀ ਸੰਗਤਾਂ ਨਾਲ ਸਾਂਝੀ ਕਰਦਿਆ ਸਿੱਖ ਸਿਪਾਹੀਆਂ ਦੇ ਨਾਂਅ ਅਨਾਊਾਸ ਕੀਤੇ ਜਿਸ ਤੇ ਸੰਗਤਾਂ ਨੇ ਜੈਕਾਰੇ ਛੱਡੇ | ਭਾਈਚਾਰੇ ਵੱਲੋਂ ਵੱਡੀ ਗਿਣਤੀ 'ਚ ਸੰਗਤਾਂ ਪੁੱਜੀਆਂ ਤੇ ਪ੍ਰਮੁੱਖ ਸਖਸ਼ੀਅਤਾ ਨੇ ਸ਼ਰਧਾਂਜਲੀ ਭੇਟ ਕੀਤੀ |
ਪਿਛਲੀ ਖ਼ਬਰ ਗਲਾਸਗੋ 'ਚ ਗੈਰ ਕਾਨੂੰਨੀ ਲੋਕਾਂ ਨੂੰ ਦੇਸ਼ 'ਚੋਂ ਕੱਢਣ ਤੇ ਪੱਖ ਜ਼ੋਰਦਾਰ ਪ੍ਰਦਰਸ਼ਨ ਅਗਲੀ ਖ਼ਬਰ ਦਰਸ਼ਕਾਂ ਨੇ ਵੇਖੀ ਮਜ਼ਦੂਰ ਮਸਲਿਆਂ 'ਤੇ ਬਣੀ ਟੈਲੀ ਫ਼ਿਲਮ 'ਸੀਰੀ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।