ਗਲਾਸਗੋ, 21 ਸਤੰਬਰ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਗਲਾਸਗੋ ਸ਼ਹਿਰ ਦੇ ਸੈਂਟਰ 'ਚ ਮਸ਼ਹੂਰ ਬੁਕਾਨਨ ਗੈਲਰੀ ਦੇ ਬਾਹਰ ਇਮੀਗ੍ਰੇਸ਼ਨ ਦੇ ਵਿਰੋਧ 'ਚ ਪ੍ਰਦਰਸ਼ਨ ਕੀਤਾ ਗਿਆ, ਜਿਸ 'ਚ ਹਜ਼ਾਰਾਂ ਲੋਕਾਂ ਨੇ ਹਿੱਸਾ ਲਿਆ | ਲੋਕ ਗ਼ੈਰ ਕਾਨੂੰਨੀ ਲੋਕਾਂ ਨੂੰ ਦੇਸ਼ ਵਿੱਚੋਂ ਕੱਢਣ ਤੇ ਹੋਰ ਲੋਕਾਂ ਨੂੰ ਸ਼ਰਣ ਦੇਣ ਦਾ ਵਿਰੋਧ ਕਰ ਰਹੇ ਸਨ | ਸ਼ਰਣ ਵਿਰੋਧੀ ਪੱਖ ਦੇ ਲੋਕਾਂ ਨੇ ਮਰਹੂਮ ਅਮਰੀਕੀ ਰਾਜਨੀਤਿਕ ਕਾਰਕੁਨ ਚਾਰਲੀ ਕਿਰਕ ਦੇ ਬੈਨਰ ਫੜੇ ਹੋਏ ਸਨ | ਉਨ੍ਹਾਂ ਨੇ ਹੱਥਾਂ 'ਚ ਯੂ.ਕੇ. ਦੇ ਝੰਡੇ ਯੂਨੀਅਨ ਜੈਕ ਤੇ ਸਕਾਟਲੈਂਡ ਦੇ ਝੰਡੇ ਸਾਲਟਾਇਰ ਫੜੇ ਹੋਏ ਸਨ ¢ ਹੱਥਾਂ 'ਚ ਤਖ਼ਤੀਆਂ, ਬੈਨਰਾਂ 'ਤੇ ਵਿਦੇਸ਼ੀਆਂ ਨੂੰ ਕੱਢ ਕੇ ਸਾਡੇ ਬੱਚਿਆਂ ਦਾ ਭਵਿੱਖ ਬਚਾਓ, ਸਾਡਾ ਸੱਭਿਆਚਾਰ ਬਚਾਓ ਆਦਿ ਫੜੇ ਹੋਏ ਸਨ ¢ ਇਸ ਪ੍ਰਦਰਸ਼ਨ ਦੇ ਵਿਰੋਧ 'ਚ 'ਸਟੈਂਡ ਅੱਪ ਟੂ ਰੇਸਿਜ਼ਮ ਸਕਾਟਲੈਂਡ' ਵਲੋਂ ਰੈਲੀ ਕਰਵਾਈ ਗਈ, ਜਿਸ 'ਚ ਵੱਖ-ਵੱਖ ਭਾਈਚਾਰਕ ਸਮੂਹ, ਕਾਰਕੁਨ ਤੇ ਟਰੇਡ ਯੂਨੀਅਨਾਂ ਦੇ ਹਜ਼ਾਰਾਂ ਲੋਕ ਸ਼ਾਮਲ ਸਨ | ਉਨ੍ਹਾਂ ਇਮੀਗ੍ਰੇਸ਼ਨ ਨੂੰ ਜੀ ਆਇਆਂ, ਭਾਈਚਾਰਕ ਸਾਂਝ ਆਦਿ ਦੀਆਂ ਤਖ਼ਤੀਆਂ, ਬੈਨਰ ਫੜੇ ਹੋਏ ਸਨ | ਦੋਵੇਂ ਪੱਖੀ ਪ੍ਰਦਰਸ਼ਨਾਂ ਦਾ ਜ਼ੋਰਦਾਰ ਤਕਰਾਰ ਵੀ ਦੇਖਿਆ ਗਿਆ, ਜਿਸ 'ਤੇ ਭਾਰੀ ਪੁਲਿਸ ਫੋਰਸ ਨੇ ਔਖਾ ਕਾਬੂ ਪਾਇਆ |