ਐਡੀਲੇਡ, 21 ਸਤੰਬਰ (ਗੁਰਮੀਤ ਸਿੰਘ ਵਾਲੀਆ)-ਐਡੀਲੇਡ ਸਥਿਤ ਕਲੈਮਜ਼ਿਗ ਕਮਿਊਨਿਟੀ ਹਾਲ ਵਿਖੇ 20 ਸਤੰਬਰ ਨੂੰ ਦਿਵਯ ਜੋਤੀ ਜਾਗਰਤੀ ਸੰਸਥਾਨ ਵੱਲੋਂ ਵਿਸ਼ਾਲ ਸੁੰਦਰਖੰਡ ਪਾਠ ਸਮਾਰੋਹ ਕਰਵਾਇਆ ਗਿਆ | ਸਾਧਵੀ ਸ਼ੈਲਾਸਾ ਭਾਰਤੀ, ਸਾਧਵੀ ਸਰਵਗਝਯਾਨਾ ਭਾਰਤੀ ਤੇ ਸਾਧਵੀ ਪਰਮਾ ਭਾਰਤੀ ਵਲੋਂ ਰੂਹਾਨੀ ਗਿਆਨ ਦੀ ਵਰਖਾ ਕੀਤੀ ਗਈ | ਸ੍ਰੀ ਸੁੰਦਰਖੰਡ, ਰਾਮਚਰਿਤ ਮਾਨਸ ਦਾ ਮਹੱਤਵਪੂਰਨ ਅਧਿਆਇ, ਹਨੁਮਾਨ ਦੀ ਸ਼ਕਤੀ, ਭਗਤੀ ਤੇ ਸੀਤਾ ਮਾਤਾ ਲਈ ਉਨ੍ਹਾਂ ਦੀ ਲਗਨ ਨੂੰ ਦਰਸਾਉਂਦਾ ਹੈ | ਸਮਾਪਤੀ 'ਤੇ ਚਾਹ ਤੇ ਲੰਗਰ ਦੀ ਅਟੁੱਟ ਸੇਵਾ ਹੋਈ | ਪ੍ਰਬੰਧਕਾਂ ਵੱਲੋਂ ਸੰਗਤ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ ਗਿਆ |