14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਦਰਦਨਾਕ ਸੜਕ ਹਾਦਸੇ 'ਚ ਬੱਚੇ ਦੀ ਮੌਤ

ਅਜੀਤ ਡੈਸਕ 22-09-2025
ਮੈਲਬੌਰਨ, 21 ਸਤੰਬਰ (ਪਰਮਵੀਰ ਸਿੰਘ ਆਹਲੂਵਾਲੀਆ)-ਆਸਟਰੇਲੀਆ ਦੇ ਗੋਲਡ ਕੋਸਟ ਇਲਾਕੇ 'ਚ ਐਤਵਾਰ ਨੂੰ ਵਾਪਰੇ ਇਕ ਭਿਆਨਕ ਸੜਕ ਹਾਦਸੇ ਨੇ ਸਥਾਨਕ ਲੋਕਾਂ ਨੂੰ ਦਹਲਾ ਕੇ ਰੱਖ ਦਿੱਤਾ | ਪੁਲਿਸ ਦੇ ਮੁਤਾਬਕ, ਹਾਦਸਾ ਸਵੇਰ ਦੇ ਸਮੇਂ ਹਾਈਵੇ 'ਤੇ ਵਾਪਰਿਆ ਜਦੋਂ ਇਕ ਯੂਟ ਨੇ ਸੜਕ ਦੇ ਕਿਨਾਰੇ ਖੜੀ ਕਾਰ ਨੂੰ ਟੱਕਰ ਮਾਰ ਦਿੱਤੀ | ਟੱਕਰ ਦੌਰਾਨ ਕਾਰ 'ਚ ਬੈਠਾ ਬੱਚਾ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਕਿ ਤੁਰੰਤ ਗੋਲਡ ਕੋਸਟ ਯੂਨੀਵਰਸਿਟੀ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰਾਂ ਦੀ ਕੋਸ਼ਿਸ਼ਾਂ ਦੇ ਬਾਵਜੂਦ ਬੱਚਾ ਕੁਝ ਸਮੇਂ ਬਾਅਦ ਮਿ੍ਤ ਘੋਸ਼ਿਤ ਕਰ ਦਿੱਤਾ ਗਿਆ | ਹਾਦਸੇ 'ਚ ਜ਼ਖ਼ਮੀ ਕਾਰ ਚਾਲਕ ਔਰਤ ਵੀ ਗੰਭੀਰ ਸਥਿਤੀ 'ਚ ਹਸਪਤਾਲ 'ਚ ਦਾਖ਼ਲ ਕਰਵਾਈ ਗਈ | ਪੁਲਿਸ ਦੇ ਮੁਤਾਬਕ, ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ ਅਤੇ ਮੌਕੇ ਤੋਂ ਸਬੂਤ ਇਕੱਠੇ ਕੀਤੇ ਰਹੇ ਹਨ |
ਪਿਛਲੀ ਖ਼ਬਰ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਸੰਤ ਬਾਬਾ ਸੁੱਖਾ ਸਿੰਘ ਨੂੰ ਸਨਮਾਨਿਤ ਕੀਤਾ <br/> ਅਗਲੀ ਖ਼ਬਰ ਐਡੀਲੇਡ 'ਚ ਵਿਸ਼ਾਲ ਸੁੰਦਰਖੰਡ ਸਮਾਰੋਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।