ਐਬਟਸਫੋਰਡ, 16 ਅਕਤੂਬਰ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਡਾਕ ਵਿਭਾਗ 'ਕੈਨੇਡਾ ਪੋਸਟ' ਨੇ 20 ਅਕਤੂਬਰ ਨੂੰ ਆ ਰਹੇ ਰੌਸ਼ਨੀਆਂ ਦੇ ਤਿਉਹਾਰ ਦੀਵਾਲੀ 'ਤੇ ਡਾਕ ਟਿਕਟ ਜਾਰੀ ਕੀਤੀ ਹੈ | ਦੀਵਾਲੀ ਦੀ ਇਹ ਡਾਕ ਟਿਕਟ ਉੱਘੀ ਭਾਰਤੀ ਡਿਜਾਈਨਰ ਰਿਤੂ ਕਨਾਲ ਵਲੋਂ ਤਿਆਰ ਕੀਤੀ ਗਈ ਹੈ, ਜਿਸ ਉੱਪਰ ਹਿੰਦੀ ਤੇ ਅੰਗਰੇਜ਼ੀ 'ਚ ਦੀਵਾਲੀ ਲਿਖਿਆ ਹੋਇਆ ਹੈ ਤੇ ਵਿਚਕਾਰ 4 ਜਗਦੇ ਦੀਵੇ, 4 ਫੁੱਲ ਅਤੇ 4 ਸਵਾਸਤਿਕਾ ਚਿੰਨ੍ਹ ਦੀ ਤਸਵੀਰ ਬਣਾਈ ਗਈ ਹੈ ਅਤੇ 6 ਟਿਕਟਾਂ ਵਾਲੇ ਪੈਕੇਜ ਦੀ ਕੀਮਤ 7 ਡਾਲਰ 44 ਸੈਂਟ ਭਾਵ ਤਕਰੀਬਨ 464 ਰੁਪਏ ਰੱਖੀ ਗਈ ਹੈ | ਵੈਨਕੂਵਰ, ਸਰੀ, ਐਬਟਸਫੋਰਡ ਤੇ ਹੋਰਨਾਂ ਕਈ ਸ਼ਹਿਰਾਂ ਵਿਚ ਸਟੋਰਾਂ 'ਤੇ ਮਿੱਟੀ ਦੇ ਦੀਵੇ, ਹਟੜੀਆਂ ਤੇ ਨਵੇਂ ਭਾਂਡੇ ਸਜਾ ਕੇ ਰੱਖੇ ਗਏ ਹਨ | ਬਿ੍ਟਿਸ਼ ਕੋਲੰਬੀਆ ਵਿਧਾਨ ਸਭਾ 'ਚ 28 ਅਕਤੂਬਰ ਨੂੰ ਦੀਵਾਲੀ ਮਨਾਈ ਜਾਵੇਗੀ ਜਿਥੇ ਮੁੱਖ ਮੰਤਰੀ ਡੇਵਿਡ ਈਬੀ ਦੀਵਾ ਜਗਾ ਕੇ ਦੀਵਾਲੀ ਸਮਾਗਮ ਦੀ ਸ਼ੁਰੂਆਤ ਕਰਨਗੇ |