ਸਾਹਿਤਕ ਸਮਾਗਮ 19 ਨੂੰ
ਅਜੀਤ ਡੈਸਕ
17-10-2025
ਟੋਰਾਂਟੋ, 16 ਅਕਤੂਬਰ (ਹਰਜੀਤ ਸਿੰਘ ਬਾਜਵਾ)-ਕਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ 19 ਅਕਤੂਬਰ ਨੂੰ 2250 ਬੋਵੇਅਡ ਡਰਾਇਵ ਬਰੈਂਪਟਨ ਵਿਖੇ ਹੋਮ ਲਾਈਫ ਰਿਆਲਟੀ ਇੰਕ ਦੇ ਦਫਤਰ 'ਚ ਇਕ ਸਾਹਿਤਕ ਸਮਾਗਮ ਕਰਵਾਇਆ ਜਾ ਰਿਹਾ ਹੈ, ਜਿਸ 'ਚ ਜਿੱਥੇ ਲੇਖਿਕਾ ਸੁਰਿੰਦਰਜੀਤ ਕੌਰ ਵਲੋਂ ਬੱਚਿਆਂ ਬਾਰੇ ਲਿਖੀ ਨਵ-ਪ੍ਰਕਾਸ਼ਿਤ ਪੁਸਤਕ 'ਬੱਚੇ ਮਿੱਠੜੇ ਮੇਵੇ' ਉੱਤੇ ਵਿਚਾਰ ਗੋਸ਼ਟੀ ਹੋਵੇਗੀ ਤੇ ਪੁਸਤਕ ਬਾਰੇ ਵਿਚਾਰ ਚਰਚਾ ਹੋਵੇਗੀ ਉੱਥੇ ਹੀ ਸਮਾਗਮ ਦੇ ਦੂਜੇ ਹਿੱਸੇ 'ਚ ਕਵੀ ਦਰਬਾਰ ਹੋਵੇਗਾ |