19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਨਿਊਯਾਰਕ 'ਚ ਤੀਜੀ ਯੂ.ਐਸ. ਨੈਸ਼ਨਲ ਗਤਕਾ ਚੈਂਪੀਅਨਸ਼ਿਪ <br/>

ਅਜੀਤ ਡੈਸਕ 17-10-2025
ਸਾਨ ਫਰਾਂਸਿਸਕੋ, 16 ਅਕਤੂਬਰ (ਐਸ. ਅਸ਼ੋਕ ਭੌਰਾ)-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਿਊਯਾਰਕ ਗੱਤਕਾ ਐਸੋਸੀਏਸ਼ਨ ਨੇ 'ਦ ਸਿੱਖ ਸੈਂਟਰ ਆਫ਼ ਨਿਊਯਾਰਕ' ਵਿਖੇ ਤੀਜੀ ਯੂ.ਐਸ. ਨੈਸ਼ਨਲ ਗੱਤਕਾ ਚੈਂਪੀਅਨਸ਼ਿਪ 'ਚ ਓਵਰਆਲ ਟਰਾਫੀ ਜਿੱਤਣ ਦਾ ਮਾਣ ਹਾਸਿਲ ਕੀਤਾ | ਇਹ ਸਮਾਗਮ ਗੱਤਕਾ ਫੈਡਰੇਸ਼ਨ ਯੂ.ਐਸ.ਏ. ਵਲੋਂ ਕਰਵਾਇਆ ਗਿਆ | ਇਸ ਉਦਘਾਟਨੀ ਰਾਸ਼ਟਰੀ ਸਮਾਗਮ 'ਚ ਅਮਰੀਕਾ 'ਚ ਵੱਖ-ਵੱਖ ਰਾਜ ਗੱਤਕਾ ਐਸੋਸੀਏਸ਼ਨਾਂ ਤੇ ਅਖਾੜਿਆਂ ਦੀ ਨੁਮਾਇੰਦਗੀ ਕਰਨ ਵਾਲੇ 125 ਤੋਂ ਵੱਧ 'ਸਿੰਘ' ਤੇ 'ਕੌਰ' ਦੀ ਸਰਗਰਮ ਹਿੱਸੇਦਾਰੀ ਉਤਸ਼ਾਹਜਨਕ ਸੀ | ਇਹ ਮੁਕਾਬਲਾ ਗੱਤਕਾ ਫੈਡਰੇਸ਼ਨ ਯੂ.ਐਸ.ਏ. ਵਲੋਂ ਮੇਜ਼ਬਾਨ ਰਾਜ ਨਿਊਯਾਰਕ ਗੱਤਕਾ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਾਂਝੇ ਤੌਰ 'ਤੇ ਕਰਵਾਇਆ ਗਿਆ ਸੀ | ਤੀਜੀ ਯੂ.ਐਸ. ਨੈਸ਼ਨਲ ਗੱਤਕਾ ਚੈਂਪੀਅਨਸ਼ਿਪ 2025 ਦੇ ਨਤੀਜਿਆਂ 'ਚ ਬਾਬਾ ਦੀਪ ਸਿੰਘ ਗਤਕਾ ਅਖਾੜੇ ਤੋਂ ਅੰਡਰ-21 ਪੁਰਸ਼ਾਂ ਦੇ ਮੁਕਾਬਲੇ 'ਚ, ਹਰਮੀਤ ਸਿੰਘ, ਮਨਦੀਪ ਸਿੰਘ ਅਤੇ ਸੰਦੀਪ ਸਿੰਘ , ਅੰਡਰ-21 ਕੈਨਸਸ ਵਰਗ 'ਚ ਗੁਰਵਿੰਦਰ ਕੌਰ, ਹਰਨੂਰ ਕੌਰ ਤੇ ਸ਼ਹੀਦ ਭਾਈ ਆਲਮ ਸਿੰਘ ਗੱਤਕਾ ਅਖਾੜਾ ਉੱਤਰੀ ਕੈਰੋਲੀਨਾ ,ਅੰਡਰ 17 ਵਰਗ ਦੇ ਕੁੜੀਆਂ ਦੇ ਮੁਕਾਬਲੇ 'ਚ ਓਨੀਤ ਕੌਰ, ਗੁਰਕੀਰਤ ਕੌਰ, ਸੀਰਤ ਕੌਰ ਨੇ ਜਦੋਂ ਕਿ ਮਨਪ੍ਰੀਤ ਸਿੰਘ, ਅਨਮੋਲਪ੍ਰੀਤ ਸਿੰਘ ਅਤੇ ਕਰਨਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ | ਅੰਡਰ-14 ਕੁੜੀਆਂ ਦੇ ਪ੍ਰਦਰਸ਼ਨ ਮੁਕਾਬਲੇ 'ਚ, ਕੈਨਸਸ ਗੱਤਕਾ ਐਸੋਸੀਏਸ਼ਨ ਦੀ ਸੀਰਤ ਕੌਰ ਖਾਲਸਾ ਸਕੂਲ ਮੈਡਫੋਰਡ ਐਮ.ਏ., ਸੋਨਮਪ੍ਰੀਤ ਕੌਰ, ਖਾਲਸਾ ਸਕੂਲ ਮੈਡਫੋਰਡ, ਐਮ.ਏ. ਤੇ ਏਰਲੀਨ ਕੌਰ ਬਾਲੀ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜੇ ਸਥਾਨ 'ਤੇ ਰਹੀਆਂ | ਉਦਘਾਟਨੀ ਸਮਾਰੋਹ ਤੇ ਇਨਾਮ ਵੰਡ ਸਮਾਰੋਹ ਸਮੇਂ ਕਲਵਿੰਦਰ ਸਿੰਘ ਫਰਿਜ਼ਨੋ, ਪ੍ਰਧਾਨ ਗੱਤਕਾ ਫੈਡਰੇਸ਼ਨ ਯੂ.ਐਸ.ਏ. ਤੇ ਚੇਅਰਮੈਨ ਵਰਲਡ ਗੱਤਕਾ ਫੈਡਰੇਸ਼ਨ , ਡਾ. ਦੀਪ ਸਿੰਘ ਜਨਰਲ ਸਕੱਤਰ, ਸਵਰਨਜੀਤ ਸਿੰਘ ਆਦਿ ਸਖਸ਼ੀਅਤਾਂ ਹਾਜਰ ਸਨ | ਗੂੰਘ ਸਿੰਘ, ਹਿਰਦੇ ਹਰਦੇ ਪਾਲ ਧੰਜੂ ਅਤੇ ਵਰਲਡ ਸਿੱਖ ਪਾਰਲੀਮੈਂਟ ਦੇ ਹੋਰ ਟੀਮ ਮੈਂਬਰ, ਸਰਬਜੀਤ ਸਿੰਘ ਸਾਹਨੀ, ਡਾ. ਸੁਨੀਲ ਕੰਵਰ ਸਿੰਘ ਪੀਏ, ਗਗਨਦੀਪ ਸਿੰਘ , ਮਨਿੰਦਰ ਸਿੰਘ, ਡਾ. ਅਵਤਾਰ ਐਸ ਟੀਨਾ ਅਤੇ ਸਤਨਾਮ ਸਿੰਘ ਪਰਹਾਰ, ਸਰਬਜੀਤ ,ਐਸ. ਦਲੇਰ ਸਿੰਘ ਵੀ ਹਾਜਰ ਸਨ | ਜੇਤੂਆਂ ਤੋਂ ਇਲਾਵਾ ਗੁਰਨੂਰ ਸਿੰਘ ਨੂੰ ਪੁਰਸ਼ਾਂ ਤੇ ਬ੍ਰਹਮਲੀਨ ਕੌਰ ਨੂੰ ਮਹਿਲਾਵਾਂ ਵਰਗ 'ਚ ਸਰਬੋਤਮ ਖਿਡਾਰੀ ਵਜੋਂ ਚੁਣਿਆ ਗਿਆ |

ਪਿਛਲੀ ਖ਼ਬਰ ਬਾਬਾ ਬੁੱਢਾ ਜੀ ਦੇ ਜੋੜ ਮੇਲੇ 'ਤੇ ਬਰੇਸ਼ੀਆ 'ਚ ਵਿਸ਼ੇਸ਼ ਗੁਰਮਤਿ ਸਮਾਗਮ 19 ਨੂੰ <br/> ਅਗਲੀ ਖ਼ਬਰ ਸਾਹਿਤਕ ਸਮਾਗਮ 19 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।