15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਯੂ.ਕੇ. ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿ੍ਸਮਸ ਸੰਦੇਸ਼ ਵਿਚ ਆਰਥਿਕ ਸੰਕਟ ਨਾਲ ਨਜਿੱਠਣ ਦਾ ਕੀਤਾ ਵਾਅਦਾ <br/>

ਅਜੀਤ ਡੈਸਕ 26-12-2025
ਲੰਡਨ, 25 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬਿ੍ਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਵੀਰਵਾਰ ਨੂੰ ਆਪਣੇ ਕਿ੍ਸਮਸ ਸੰਦੇਸ਼ ਵਿਚ ਸਰਕਾਰ ਵੱਲੋਂ ਰੋਜ਼ਮਰਾ ਦੀ ਜਿੰਦਗੀ ਦੇ ਆਰਥਿਕ ਸੰਕਟ ਨੂੰ 'ਪਹਿਲ' ਵਜੋਂ ਨਜਿੱਠਣ ਦਾ ਵਾਅਦਾ ਕੀਤਾ | ਇਹ ਸੰਦੇਸ਼, ਜੋ ਕਿ ਟੈਕਸ ਵਾਧੇ ਅਤੇ ਲੇਬਰ ਪਾਰਟੀ ਸਰਕਾਰ ਲਈ ਸੁਸਤ ਆਰਥਿਕ ਵਿਕਾਸ ਦੇ ਇੱਕ ਮੁਸ਼ਕਿਲ ਸਾਲ ਦੇ ਅੰਤ 'ਤੇ ਆਇਆ ਹੈ | ਉਨ੍ਹਾਂ ਨੇ ਜਨਤਾ ਨੂੰ ਆਪਣੇ ਭਾਈਚਾਰਿਆਂ ਵਿਚ ਤਿਉਹਾਰਾਂ ਦੀ ਖੁਸ਼ੀ ਫੈਲਾਉਣ ਦਾ ਸੱਦਾ ਵੀ ਦਿੱਤਾ | ਪ੍ਰਧਾਨ ਮੰਤਰੀ ਨੇ ਕਿਹਾ ਕਿ 'ਮੈਂ ਜਾਣਦਾ ਹਾਂ ਕਿ ਬਰਤਾਨੀਆ ਭਰ ਵਿਚ ਬਹੁਤ ਸਾਰੇ ਲੋਕ ਅਜੇ ਵੀ ਜਿਊਣ ਲਈ ਰੋਜ਼ਾਨਾ ਦੇ ਖ਼ਰਚਿਆਂ ਨਾਲ ਜੂਝ ਰਹੇ ਹਨ | ਸਟਾਰਮਰ ਨੇ 10 ਡਾਊਨਿੰਗ ਸਟ੍ਰੀਟ ਤੋਂ ਜਾਰੀ ਆਪਣੇ ਸੰਦੇਸ਼ ਵਿਚ ਕਿਹਾ ਕਿ ਇਸ ਵਿਚ ਮਦਦ ਕਰਨਾ ਮੇਰੀ ਤਰਜੀਹ ਹੈ | ਉਨ੍ਹਾਂ ਕਿਹਾ ਕਿ ਦੇਸ਼ ਨੂੰ ਸੁਰੱਖਿਅਤ ਰੱਖਣ ਲਈ ਬਹੁਤ ਸਾਰੇ ਲੋਕ ਆਪਣੇ ਪਰਿਵਾਰਾਂ ਤੋਂ ਦੂਰ ਰਹਿੰਦੇ ਹਨ |
ਤਸਵੀਰ - 25 ਲੰਡਨ ਨਿਊਜ਼-2
ਪ੍ਰਧਾਨ ਮੰਤਰੀ ਕੀਰ ਸਟਾਰਮਰ


ਪਿਛਲੀ ਖ਼ਬਰ ਇੰਗਲੈਂਡ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਸੁੱਟਿਆ ਕੱਚਾ ਮਾਸ, ਮਾਮਲਾ ਦਰਜ ਅਗਲੀ ਖ਼ਬਰ ਪਤੀ ਦੇ ਕਤਲ ਮਾਮਲੇ 'ਚ ਫਾਂਸੀ ਦੀ ਸਜ਼ਾ ਤੁੜਵਾਉਣ ਲਈ ਬਰਤਾਨਵੀ ਮਹਿਲਾ ਰਮਨਦੀਪ ਕੌਰ ਵਲੋਂ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।