15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-12-2025

ਇੰਗਲੈਂਡ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਸੁੱਟਿਆ ਕੱਚਾ ਮਾਸ, ਮਾਮਲਾ ਦਰਜ

ਅਜੀਤ ਡੈਸਕ 26-12-2025
ਲੰਡਨ, 25 ਦਸੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਇੰਗਲੈਂਡ ਦੇ ਗੁਰਦੁਆਰਾ ਸਾਹਿਬ ਦੇ ਬਾਹਰ ਕੱਚਾ ਮਾਸ ਸੁੱਟਣ ਦਾ ਮਾਮਲਾ ਆਇਆ ਸਾਹਮਣੇ ਆਇਆ ਹੈ | ਗੁਰੂ ਨਾਨਕ ਗੁਰਦੁਆਰਾ ਵੈਸਟ ਬ੍ਰਾਮਿਚ ਦੇ ਮੁੱਖ ਦੁਆਰ 'ਤੇ ਇੱਕ ਗੋਰੇ ਵਿਅਕਤੀ ਨੂੰ ਕੱਚਾ ਮਾਸ ਸੁੱਟਦੇ ਹੋਏ ਵੇਖਿਆ ਗਿਆ | ਜਿਸਨੂੰ ਵੈਸਟ ਮਿਡਲੈਂਡਜ਼ ਵਿਚ ਸਿੱਖ ਵਿਰੋਧੀ ਨਫ਼ਰਤ ਅਪਰਾਧਾਂ ਦੀ ਲੜੀ ਵਜੋਂ ਦੇਖਿਆ ਜਾ ਰਿਹਾ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਸੋਮਵਾਰ (22 ਦਸੰਬਰ) ਨੂੰ ਲਗਭਗ 4 ਵਜੇ ਗੁਰੂ ਨਾਨਕ ਗੁਰਦੁਆਰਾ ਵੈਸਟ ਬ੍ਰਾਮਿਚ ਵਿਖੇ ਇੱਕ ਗੋਰਾ ਵਿਅਕਤੀ ਗੁਰਦੁਆਰੇ ਦੇ ਕੋਲੋਂ ਇੱਕ ਬੈਗ ਲੈ ਕੇ ਲੰਘ ਰਿਹਾ ਸੀ | ਸੀ.ਸੀ.ਟੀ.ਵੀ. ਵਿਚ ਸਪੱਸ਼ਟ ਤੌਰ 'ਤੇ ਜਾਣਬੁੱਝ ਕੇ ਕੁਝ ਸਮਾਨ ਪ੍ਰਵੇਸ਼ ਦੁਆਰ ਦੇ ਸਾਹਮਣੇ ਸੁੱਟਿਆ, ਜਿਸਦੀ ਬਾਅਦ ਵਿਚ ਗੁਰਦੁਆਰਾ ਕਮੇਟੀ ਦੇ ਇੱਕ ਬਿਆਨ ਵਿਚ 'ਕੱਚਾ ਮਾਸ' ਵਜੋਂ ਪੁਸ਼ਟੀ ਕੀਤੀ | ਗੁਰਦੁਆਰਾ ਕਮੇਟੀ ਨੇ ਕਿਹਾ ਕਿ ਘਟਨਾ ਨੂੰ 'ਪੁਲਿਸ ਨੂੰ ਨਫ਼ਰਤੀ ਅਪਰਾਧ ਵਜੋਂ ਸ਼ਿਕਾਇਤ ਕੀਤੀ ਹੈ' ਜਦੋਂ ਕਿ ਸੰਗਤ (ਸਿੱਖ ਸੰਗਤ) ਨੂੰ 'ਚੌਕਸ' ਰਹਿਣ ਦੀ ਬੇਨਤੀ ਵੀ ਕੀਤੀ ਗਈ ਹੈ | ਗੁਰਦੁਆਰੇ ਦੇ ਪ੍ਰਤੀਨਿਧੀਆਂ ਅਤੇ 'ਸਥਾਨਕ ਪੁਲਿਸ, ਸੰਸਦ ਮੈਂਬਰਾਂ ਅਤੇ ਕੌਂਸਲਰਾਂ' ਵਿਚਕਾਰ ਵੀ ਇਸ ਘਟਨਾ ਨੂੰ ਲੈ ਕੇ ਮੀਟਿੰਗਾਂ ਹੋਈਆਂ | ਪੁਲਿਸ ਨੇ ਅਪਰਾਧ ਨੂੰ 'ਨਸਲੀ
ਪਿਛਲੀ ਖ਼ਬਰ ਮਹਾਰਾਜਾ ਚਾਰਲਸ ਨੇ ਕਿ੍ਸਮਸ ਸੰਦੇਸ਼ ਵਿਚ ਅੱਤਵਾਦੀ ਹਮਲਿਆਂ ਦਾ ਕੀਤਾ ਜ਼ਿਕਰ ਅਗਲੀ ਖ਼ਬਰ ਯੂ.ਕੇ. ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨੇ ਕਿ੍ਸਮਸ ਸੰਦੇਸ਼ ਵਿਚ ਆਰਥਿਕ ਸੰਕਟ ਨਾਲ ਨਜਿੱਠਣ ਦਾ ਕੀਤਾ ਵਾਅਦਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।