03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਡੀ.ਯੂ. ਸਾਹਿਤ ਉਤਸਵ 12 ਫਰਵਰੀ ਤੋਂ <br/>

ਸਾਹਿਤ ਉਤਸਵ ਕੋਰ ਕਮੇਟੀ ਦੀ ਮੀਟਿੰਗ ਵਿਚ ਸਾਹਿਤ ਉਤਸਵ ਬਾਰੇ ਜਾਣਕਾਰੀ ਦੇ ਰਹੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ | <br/> 05-11-2025
ਨਵੀਂ ਦਿੱਲੀ, 4 ਨਵੰਬਰ (ਮਿਸਰਦੀਪ ਭਾਟੀਆ)-ਦਿੱਲੀ ਯੂਨੀਵਰਸਿਟੀ ਦੁਆਰਾ 12 ਤੋਂ 14 ਫਰਵਰੀ, 2026 ਤੱਕ ਇਕ ਵਿਸ਼ਾਲ ਸਾਹਿਤ ਉਤਸਵ ਦਾ ਆਯੋਜਨ ਕੀਤਾ ਜਾਵੇਗਾ | ਸਾਹਿਤ ਉਤਸਵ ਲਈ ਬਣਾਈ ਗਈ ਕੋਰ ਕਮੇਟੀ ਦੀ ਇਕ ਬੈਠਕ ਡੀ.ਯੂ. ਦੇ ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਇਸ ਪਹਿਲੀ ਬੈਠਕ ਵਿਚ ਪੁਸਤਕ ਮੇਲੇ ਨੂੰ ਲੈ ਕੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਹੋਈ | ਪ੍ਰੋ. ਯੋਗੇਸ਼ ਸਿੰਘ ਨੇ ਕਿਹਾ ਕਿ ਇਹ ਇਕ ਵਿਸ਼ਾਲ ਆਯੋਜਨ ਹੋਣ ਜਾ ਰਿਹਾ ਹੈ, ਇਸ ਦਾ ਕੇਂਦਰ ਬਿੰਦੂ ਦੇਸ਼-ਪ੍ਰੇਮ ਹੋਵੇਗਾ | ਇਸ ਸਾਹਿਤ ਉਤਸਵ ਦਾ ਆਯੋਜਨ ਦਿੱਲੀ ਯੂਨੀਵਰਸਿਟੀ ਅਤੇ ਨੈਸ਼ਨਲ ਬੁਕ ਟਰੱਸਟ, ਇੰਡੀਆ ਤੇ ਹੋਰ ਸਾਹਿਤਕ ਸੰਗਠਨਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ | ਵਾਈਸ ਚਾਂਸਲਰ ਪ੍ਰੋ. ਯੋਗੇਸ਼ ਸਿੰਘ ਨੇ ਕਿਹਾ ਕਿ ਅਜਿਹੇ ਆਯੋਜਨ ਦੇਸ਼ ਹਿੱਤ ਨੂੰ ਧਿਆਨ ਵਿਚ ਰੱਖ ਕੇ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ | ਅਜਿਹਾ ਕੁਝ ਵੀ ਨਹੀਂ ਹੋਣਾ ਚਾਹੀਦਾ, ਜੋ ਸਮਾਜਿਕ ਸਦਭਾਵਨਾ ਦੇ ਵਿਰੁੱਧ ਹੋਵੇ | ਜੋ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਏ ਅਤੇ ਲੋਕਾਂ ਵਿਚ ਭੇਦ ਪੈਦਾ ਕਰੇ, ਅਜਿਹੀ ਕੋਈ ਵੀ ਸਮੱਗਰੀ ਆਯੋਜਨ ਦਾ ਹਿੱਸਾ ਨਹੀਂ ਹੋਣੀ ਚਾਹੀਦੀ | ਸਾਹਿਤ ਉਤਸਵ ਕਮੇਟੀ ਦੀ ਚੇਅਰਪਰਸਨ ਪ੍ਰੋ. ਰਜਨੀ ਅੱਬੀ ਨੇ ਬੈਠਕ ਵਿਚ ਸਾਰਿਆਂ ਦਾ ਸਵਾਗਤ ਕੀਤਾ | ਇਸ ਮੌਕੇ ਸਾਹਿਤ ਉਤਸਵ ਦੀ ਕੋਰ ਕਮੇਟੀ ਦੇ ਕਨਵੀਨਰ ਤੇ ਵਾਈਸ ਚੇਅਰਮੈਨ ਅਨੂਪ ਲਾਫਰ ਨੇ ਆਯੋਜਨ ਦੀ ਵਿਸਤਿ੍ਤ ਰੂਪ-ਰੇਖਾ ਪੇਸ਼ ਕੀਤੀ | ਉਨ੍ਹਾਂ ਨੇ ਦੱਸਿਆ ਕਿ ਇਸ ਸਾਹਿਤ ਉਤਸਵ ਵਿਚ ਦੇਸ਼ ਭਰ ਦੇ ਪ੍ਰਸਿੱਧ ਲੇਖਕ, ਮੀਡੀਆ ਜਗਤ ਦੇ ਲੋਕ ਅਤੇ ਮੰਨੇ-ਪ੍ਰਮੰਨੇ ਸੋਸ਼ਲ ਮੀਡੀਆ ਪ੍ਰਭਾਵਕ ਹਿੱਸਾ ਲੈਣਗੇ | ਇਸ ਦੌਰਾਨ ਪੁਸਤਕ ਵਿਮੋਚਨ ਅਤੇ ਪੁਸਤਕ ਚਰਚਾ ਦਾ ਵੀ ਆਯੋਜਨ ਕੀਤਾ ਜਾਵੇਗਾ | ਅਨੂਪ ਲਾਠਰ ਨੇ ਸਾਰੇ ਮੈਂਬਰਾਂ ਤੋਂ ਸਰਗਰਮ ਸਹਿਯੋਗ ਦੀ ਮੰਗ ਕਰਦੇ ਹੋਏ ਕਿਹਾ ਕਿ ਹਰੇਕ ਮੈਂਬਰ ਦੀ ਸਰਗਰਮ ਭਾਗੀਦਾਰੀ ਤੋਂ ਬਿਨਾਂ ਕੋਈ ਵੀ ਸਮਾਗਮ ਸਫ਼ਲ ਨਹੀਂ ਹੋ ਸਕਦਾ | ਇਸ ਮੌਕੇ ਰਜਿਸਟਰਾਰ ਡਾ. ਵਿਕਾਸ ਗੁਪਤਾ, ਐਨ.ਬੀ.ਟੀ. ਇੰਡੀਆ ਦੀ ਡਿਪਟੀ ਡਾਇਰੈਕਟਰ ਕੰਚਨ ਸ਼ਰਮਾ, ਡੀ.ਯੂ. ਦੇ ਵਿੱਤ ਅਧਿਕਾਰੀ ਗਿਰੀਸ਼ ਰੰਜਨ ਅਤੇ ਕੋਰ ਕਮੇਟੀ ਦੇ ਹੋਰ ਮੈਂਬਰ ਮੌਜੂਦ ਸਨ |

ਪਿਛਲੀ ਖ਼ਬਰ ਅੰਤਰਰਾਸ਼ਟਰੀ ਆਰੀਆ ਮਹਾਂਸੰਮੇਲਨ-2025 ਸਫ਼ਲਤਾਪੂਰਵਕ ਸਮਾਪਤ <br/> ਅਗਲੀ ਖ਼ਬਰ ਸਾਹਿਤ ਉਤਸਵ ਦਾ ਕੇਂਦਰ ਬਿੰਦੂ ਹੋਵੇਗਾ ਦੇਸ਼ ਪ੍ਰੇਮ-ਪ੍ਰੋ. ਯੋਗੇਸ਼ ਸਿੰਘ <br/> ਡੀ.ਯੂ. ਸਾਹਿਤ ਉਤਸਵ 12 ਫਰਵਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।