03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਅੰਤਰਰਾਸ਼ਟਰੀ ਆਰੀਆ ਮਹਾਂਸੰਮੇਲਨ-2025 ਸਫ਼ਲਤਾਪੂਰਵਕ ਸਮਾਪਤ <br/>

ਅਜੀਤ ਡੈਸਕ 05-11-2025
ਨਵੀਂ ਦਿੱਲੀ, 4 ਨਵੰਬਰ (ਮਿਸਰਦੀਪ ਭਾਟੀਆ)-ਅੰਤਰਰਾਸ਼ਟਰੀ ਆਰੀਆ ਮਹਾਂਸੰਮੇਲਨ 2025 ਨਵੀਂ ਦਿੱਲੀ ਵਿਚ ਸਫ਼ਲਤਾਪੂਰਵਕ ਸਮਾਪਤ ਹੋਇਆ | ਇਸ ਚਾਰ ਦਿਨਾ ਗਲੋਬਲ ਕਾਨਫ਼ਰੰਸ ਵਿਚ ਆਰੀਆ ਸਮਾਜ ਦੀ 150 ਸਾਲਾਂ ਦੀ ਸ਼ਾਨਦਾਰ ਯਾਤਰਾ ਅਤੇ ਮਹਾਂਰਿਸ਼ੀ ਦਯਾਨੰਦ ਸਰਸਵਤੀ ਦੀ ਇਤਿਹਾਸਕ 200ਵੀਂ ਜਨਮ ਵਰ੍ਹੇਗੰਢ ਦਾ ਜਸ਼ਨ ਮਨਾਇਆ ਗਿਆ | ਗਿਆਨ ਜੋਤੀ ਪਰਵ ਦੇ ਤਹਿਤ ਇਸ ਸਮਾਗਮ ਵਿਚ 2.5 ਲੱਖ ਤੋਂ ਵੱਧ ਲੋਕਾਂ ਨੇ ਸ਼ਿਰਕਤ ਕੀਤੀ, ਜਿਸ ਵਿਚ 30 ਤੋਂ ਵੱਧ ਦੇਸ਼ਾਂ ਦੇ ਡੈਲੀਗੇਟ ਵੀ ਸ਼ਾਮਿਲ ਸਨ | ਇਹ ਸੰਮੇਲਨ ਆਰੀਆ ਸਮਾਜ ਦੇ ਮਾਨਵੀ ਕਲਿਆਣ, ਸੁਧਾਰ ਅਤੇ ਸਿੱਖਿਆ ਦੇ ਨਿਰੰਤਰ ਪ੍ਰਭਾਵ ਦਾ ਸ਼ਕਤੀਸ਼ਾਲੀ ਪ੍ਰਤੀਕ ਰਿਹਾ | ਇਸ ਮੌਕੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਆਰੀਆ ਸਮਾਜ ਦੀ 150 ਸਾਲਾਂ ਦੀ ਸੇਵਾ ਅਤੇ ਸੁਧਾਰਾਂ ਦੀ ਸ਼ਲਾਘਾ ਕੀਤੀ ਅਤੇ ਇਸ ਮੌਕੇ ਉਨ੍ਹਾਂ ਇਕੱਠ ਨੂੰ 51 ਲੱਖ ਰੁਪਏ ਦਾਨ ਕੀਤੇ | ਉਨ੍ਹਾਂ ਕਿਹਾ ਕਿ ਆਰੀਆ ਸਮਾਜ ਨੇ ਨਾ ਸਿਰਫ਼ ਭਾਰਤ ਦੀ ਚੇਤਨਾ ਨੂੰ ਆਕਾਰ ਦਿੱਤਾ ਹੈ ਸਗੋਂ ਇਸਦੇ ਭਵਿੱਖ ਦਾ ਰਸਤਾ ਵੀ ਦਿਖਾਇਆ ਹੈ | ਕਾਨਫ਼ਰੰਸ ਨੂੰ ਸੰਬੋਧਨ ਕਰਦੇ ਹੋਏ ਉੱਤਰ ਪ੍ਰਦੇਸ਼ ਸਰਕਾਰ ਦੇ ਸੈਰ-ਸਪਾਟਾ ਅਤੇ ਸੱਭਿਆਚਾਰ ਮੰਤਰੀ ਜੈ ਵੀਰ ਸਿੰਘ ਨੇ ਕਿਹਾ ਕਿ ਆਰੀਆ ਸਮਾਜ ਹਮੇਸ਼ਾ ਸੁਧਾਰ, ਸਿੱਖਿਆ ਅਤੇ ਸਮਾਨਤਾ ਦਾ ਮੋਢੀ ਰਿਹਾ ਹੈ | ਸਮਾਪਤੀ ਸੈਸ਼ਨ ਵਿਚ ਗਿਆਨ ਜਯੋਤੀ ਪਰਵ ਦੇ ਪ੍ਰਧਾਨ ਐਸ.ਕੇ. ਆਰੀਆ ਨੇ ਸਾਰੇ ਪਤਵੰਤਿਆਂ, ਡੈਲੀਗੇਟਾਂ ਅਤੇ ਵਲੰਟੀਅਰਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅੰਤਰਰਾਸ਼ਟਰੀ ਆਰੀਆ ਮਹਾਂਸੰਮੇਲਨ 2025 ਕਿਸੇ ਤਿਉਹਾਰ ਦਾ ਅੰਤ ਨਹੀਂ ਹੈ ਸਗੋਂ ਇਕ ਨਵੇਂ ਯੁੱਗ ਦੀ ਸ਼ੁਰੂਆਤ ਹੈ |
ਚਾਰ ਦਿਨਾ ਦੇ ਇਸ ਸਮਾਗਮ ਵਿਚ 11,111 ਯੱਗਾਂ ਦਾ ਆਯੋਜਨ, ਆਰੀਆ ਪ੍ਰਗਤੀ ਸਕਾਲਰਸ਼ਿਪ ਤਹਿਤ 1.25 ਕਰੋੜ ਰੁਪਏ ਦੇ ਵਜ਼ੀਫ਼ਿਆਂ ਦੀ ਵੰਡ, ਵਿਸ਼ਵਵਿਆਪੀ ਯੁਵਾ ਸੰਵਾਦ, ਮਹਿਲਾ ਸਸ਼ਕਤੀਕਰਨ ਸੈਸ਼ਨ ਅਤੇ ਸੱਭਿਆਚਾਰਕ ਪ੍ਰੋਗਰਾਮ ਸ਼ਾਮਿਲ ਸਨ-ਜਿਨ੍ਹਾਂ ਨੇ ਆਰੀਆ ਸਮਾਜ ਦੀ 150 ਸਾਲਾਂ ਦੀ ਸੇਵਾ, ਸੁਧਾਰ ਅਤੇ ਗਿਆਨ ਦੀ ਯਾਤਰਾ ਨੂੰ ਜੀਵੰਤ ਕੀਤਾ | ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਸਵਾਮੀ ਬ੍ਰਹਮ ਬਿਹਾਰੀ ਦਾਸ, ਸਵਾਮੀ ਰਾਮਦੇਵ ਅਤੇ ਸੰਯੁਕਤ ਰਾਜ ਅਮਰੀਕਾ, ਆਸਟ੍ਰੇਲੀਆ ਅਤੇ ਦੱਖਣੀ ਅਫ਼ਰੀਕਾ ਦੇ ਅੰਤਰਰਾਸ਼ਟਰੀ ਪ੍ਰਤੀਨਿਧਾਂ ਦੇ ਸੰਬੋਧਨਾਂ ਨੇ ਸੰਮੇਲਨ ਦੀ ਵਿਸ਼ਵਵਿਆਪੀ ਏਕਤਾ ਅਤੇ ਦਿ੍ਸ਼ਟੀਕੋਣ ਨੂੰ ਉਜਾਗਰ ਕੀਤਾ |

ਪਿਛਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਅੱਜ ਕਈ ਰਾਜਾਂ ਦੇ ਸਕੂਲ ਬੰਦ ਰਹਿਣਗੇ <br/> ਅਗਲੀ ਖ਼ਬਰ ਡੀ.ਯੂ. ਸਾਹਿਤ ਉਤਸਵ 12 ਫਰਵਰੀ ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।