30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਡਾ. ਆਨੰਦੇਸ਼ਵਰ ਪਾਂਡੇ ਏਸ਼ੀਅਨ ਹੈੱਡਬਾਲ ਫੈੱਡਰੇਸ਼ਨ ਦੇ ਕੌਂਸਲ ਮੈਂਬਰ ਬਣੇ <br/>

ਅਜੀਤ ਡੈਸਕ 24-12-2025
ਨਵੀਂ ਦਿੱਲੀ, 23 ਦਸੰਬਰ (ਮਿਸਰਦੀਪ ਭਾਟੀਆ)-ਦੱਖਣੀ ਏਸ਼ੀਅਨ ਹੈਂਡਬਾਲ ਫੈੱਡਰੇਸ਼ਨ ਦੇ ਸਕੱਤਰ ਜਨਰਲ ਅਤੇ ਹੈਂਡਬਾਲ ਐਸੋਸੀਏਸ਼ਨ ਆਫ਼ ਇੰਡੀਆ ਦੇ ਕਾਰਜਕਾਰੀ ਨਿਰਦੇਸ਼ਕ ਡਾ. ਆਨੰਦੇਸ਼ਵਰ ਪਾਂਡੇ ਨੂੰ ਮਿਸਰ ਦੇ ਕਾਹਿਰਾ ਵਿਖੇ ਆਯੋਜਿਤ ਏਸ਼ੀਅਨ ਹੈਂਡਬਾਲ ਫੈੱਡਰੇਸ਼ਨ ਦੀ ਆਮ ਕਾਂਗਰਸ ਵਿਚ ਕੌਂਸਲ ਮੈਂਬਰ ਚੁਣਿਆ ਗਿਆ | ਡਾ. ਆਨੰਦੇਸ਼ਵਰ ਪਾਂਡੇ ਏਸ਼ੀਅਨ ਹੈਂਡਬਾਲ ਫੈੱਡਰੇਸ਼ਨ ਦੇ ਪੰਜ ਕੌਂਸਲ ਮੈਂਬਰਾਂ ਵਿਚੋਂ ਇਕ ਹਨ, ਨੇ ਦੱਸਿਆ ਕਿ ਮਿਸਰ ਵਿਚ ਵੱਖ-ਵੱਖ ਸਮੇਂ 'ਤੇ ਇੰਟਰਨੈਸ਼ਨਲ ਹੈਂਡਬਾਲ ਫੈੱਡਰਸ਼ਨ, ਏਸ਼ੀਅਨ ਹੈਂਡਬਾਲ ਫੈੱਡਰੇਸ਼ਨ, ਰਾਸ਼ਟਰਮੰਡਲ ਹੈਂਡਬਾਲ ਫੈੱਡਰੇਸ਼ਨ ਅਤੇ ਸਾਊਥ ਏਸ਼ੀਅਨ ਹੈਂਡਬਾਲ ਫੈੱਡਰੇਸ਼ਨ ਦੀਆਂ ਬੈਠਕਾਂ ਹੋਈਆਂ | ਇਨ੍ਹਾਂ ਸਾਰੀਆਂ ਬੈਠਕਾਂ ਵਿਚ ਭਾਰਤ ਨੇ ਨੁਮਾਇੰਦਗੀ ਕੀਤੀ ਅਤੇ ਆਪਣੇ ਸੁਝਾਅ ਵੀ ਰੱਖੇ | ਦੱਖਣੀ ਏਸ਼ੀਅਨ ਹੈਂਡਬਾਲ ਫੈੱਡਰੇਸ਼ਨ ਨੇ ਸਰਬਸੰਮਤੀ ਨਾਲ ਅਗਲੇ ਚਾਰ ਸਾਲਾਂ ਲਈ ਕਾਰਜਕਾਰੀ ਕਮੇਟੀ ਬਣਾਉਣ ਲਈ ਸਹਿਮਤੀ ਦੇ ਦਿੱਤੀ ਹੈ ਅਤੇ ਇਸ ਦੇ ਲਈ ਦੱਖਣੀ ਏਸ਼ੀਆਈ ਹੈਂਡਬਾਲ ਫੈੱਡਰੇਸ਼ਨ ਦੇ ਸਕੱਤਰ ਜਨਰਲ ਡਾ. ਆਨੰਦੇਸ਼ਵਰ ਪਾਂਡੇ ਨੂੰ ਅਧਿਕਾਰਤ ਕੀਤਾ ਗਿਆ ਹੈ | ਉਹ ਜਲਦੀ ਹੀ ਕਾਰਜਕਾਰੀ ਕਮੇਟੀ ਦਾ ਐਲਾਨ ਕਰਨਗੇ |

ਪਿਛਲੀ ਖ਼ਬਰ ਡੀ.ਯੂ. ਦੇ ਵਾਈਸ ਚਾਂਸਲਰ ਨੂੰ ਏ. ਆਈ. ਸੀ. ਈ. ਟੀ. ਦੇ ਚੇਅਰਮੈਨ ਦਾ ਦਿੱਤਾ ਵਾਧੂ ਚਾਰਜ <br/> ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਸ਼ਹੀਦੀ ਜੋੜ ਮੇਲ ਦੌਰਾਨ ਵੱਡੀ ਗਿਣਤੀ 'ਚ ਸੰਗਤ ਹੋਈ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।