30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-12-2025

ਡੀ.ਯੂ. ਦੇ ਵਾਈਸ ਚਾਂਸਲਰ ਨੂੰ ਏ. ਆਈ. ਸੀ. ਈ. ਟੀ. ਦੇ ਚੇਅਰਮੈਨ ਦਾ ਦਿੱਤਾ ਵਾਧੂ ਚਾਰਜ <br/>

ਅਜੀਤ ਡੈਸਕ 24-12-2025
ਨਵੀਂ ਦਿੱਲੀ, 23 ਦਸੰਬਰ (ਮਿਸਰਦੀਪ ਭਾਟੀਆ)-ਸਿੱਖਿਆ ਮੰਤਰਾਲੇ ਵਲੋਂ ਜਾਰੀ ਪੱਤਰ ਦੇ ਅਨੁਸਾਰ ਦਿੱਲੀ ਦੇ ਵਾਈਸ ਚਾਂਸਲਰ ਨੂੰ ਸੋਮਵਾਰ ਨੂੰ ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ (ਏ.ਆਈ.ਸੀ.ਟੀ.ਈ.) ਦੇ ਚੇਅਰਮੈਨ ਦੇ ਅਹੁਦੇ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ | ਏ.ਆਈ.ਸੀ.ਟੀ.ਈ. ਦੇ ਸਾਬਕਾ ਚੇਅਰਮੈਨ ਟੀ.ਜੀ. ਸੰਤਾ ਰਾਮ ਦਾ ਕਾਰਜਕਾਲ 20 ਦਸੰਬਰ ਨੂੰ ਖ਼ਤਮ ਹੋ ਗਿਆ ਸੀ | ਇਹ ਨਿਯੁਕਤੀ ਏ.ਆਈ.ਸੀ.ਟੀ.ਈ. ਦੇ ਨਿਯਮਤ ਚੇਅਰਮੈਨ ਦੀ ਨਿਯੁਕਤੀ ਤੱਕ ਜਾਂ ਅਗਲੇ ਹੁਕਮਾਂ ਤੱਕ ਹੈ | ਪ੍ਰੋ. ਯੋਗੇਸ਼ ਸਿੰਘ ਦਿੱਲੀ ਟੈਕਨੋਲੋਜੀਕਲ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਅਤੇ ਦਿੱਲੀ ਯੂਨੀਵਰਸਿਟੀ ਦੇ 23ਵੇਂ ਵਾਈਸ ਚਾਂਸਲਰ ਹਨ | ਉਹ ਨੈਸ਼ਨਲ ਕੌਂਸਲ ਫਾਰ ਟੀਚਰ ਐਜੂਕੇਸ਼ਨ ਦੇ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾਅ ਚੁੱਕੇ ਹਨ | ਅਗਸਤ 2023 ਵਿਚ ਉਨ੍ਹਾਂ ਨੂੰ ਸਕੂਲ ਆਫ ਪਲੈਨਿੰਗ ਐਂਡ ਆਰਕੀਟੈਕਚਰ ਦੇ ਡਾਇਰੈਕਟਰ ਦਾ ਵਾਧੂ ਚਾਰਜ ਦਿੱਤਾ ਗਿਆ ਸੀ | ਇਸ ਤੋਂ ਪਹਿਲਾਂ ਉਨ੍ਹਾਂ ਨੇ ਨੇਤਾ ਜੀ ਸੁਭਾਸ਼ ਇੰਸਟੀਚਿਊਟ ਆਫ ਟੈਕਨਾਲੋਜੀ ਦਿੱਲੀ ਦੇ ਡਾਇਰੈਕਟਰ ਅਤੇ ਮਹਾਰਾਜਾ ਸਯਾਜੀ ਰਾਓ ਯੂਨੀਵਰਸਿਟੀ ਆਫ ਬੜੌਦਾ ਦੇ ਵਾਈਸ ਚਾਂਸਲਰ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ |

ਪਿਛਲੀ ਖ਼ਬਰ ਗਾਲੀ-ਗਲੋਚ ਨੂੰ ਲੈ ਕੇ ਝਗੜਾ ਵਧਿਆ, ਦੋਸਤ ਨੇ ਇੱਟ ਮਾਰ ਕੇ ਲੈ ਲਈ ਜਾਨ ਅਗਲੀ ਖ਼ਬਰ ਡਾ. ਆਨੰਦੇਸ਼ਵਰ ਪਾਂਡੇ ਏਸ਼ੀਅਨ ਹੈੱਡਬਾਲ ਫੈੱਡਰੇਸ਼ਨ ਦੇ ਕੌਂਸਲ ਮੈਂਬਰ ਬਣੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।