03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2025

ਜ਼ਿਮਨੀ ਚੋਣ 'ਚ 'ਆਪ' ਉਮੀਦਵਾਰ ਦੀ ਜਿੱਤ ਯਕੀਨੀ-ਡਾ. ਜੌਹਨ

ਅਜੀਤ ਡੈਸਕ 17-06-2025
ਸ਼ਾਹਕੋਟ, 16 ਜੂਨ (ਬਾਂਸਲ)- ਲੁਧਿਆਣਾ ਪੱਛਮੀ ਹਲਕੇ ਦੀ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਚੋਣ ਮੁਹਿੰਮ 'ਚ ਪ੍ਰਚਾਰ ਕਰਕੇ ਲੁਧਿਆਣਾ ਤੋਂ ਪਰਤੇ ਸੀਨੀਅਰ 'ਆਪ' ਆਗੂ ਡਾ. ਵਿਲੀਅਮ ਜੌਹਨ ਨੇ ਕਿਹਾ ਕਿ ਲੁਧਿਆਣਾ ਪੱਛਮੀ ਹਲਕੇ 'ਚ ਆਮ ਆਦਮੀ ਪਾਰਟੀ ਦੀ ਜਿੱਤ ਯਕੀਨੀ ਜਾਪ ਰਹੀ ਹੈ | ਉਨ੍ਹਾਂ ਕਿਹਾ ਕਿ ਲੋਕ ਪੰਜਾਬ ਦੀ 'ਆਪ' ਸਰਕਾਰ ਦੀਆਂ ਲੋਕ ਪੱਖੀ ਨੀਤੀਆਂ ਤੋਂ ਖ਼ੁਸ਼ ਹਨ ਤੇ 'ਆਪ' ਦੇ ਉਮੀਦਵਾਰ ਨੂੰ ਜਿਤਾਉਣ ਦੇ ਰੌਂਅ 'ਚ ਹਨ | ਡਾ. ਜੌਹਨ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਨੂੰ ਮੁਫ਼ਤ ਬਿਜਲੀ ਦੀ ਸਹੂਲਤ ਤੇ ਹੋਰ ਸਹੂਲਤਾਂ ਦੇਣ ਤੋਂ ਬਾਅਦ ਸੂਬੇ ਦੇ ਐਸ.ਸੀ. ਭਾਈਚਾਰੇ ਦਾ 69 ਕਰੋੜ ਦਾ ਕਰਜ਼ਾ ਮੁਆਫ਼ ਕਰਨਾ ਲੋਕਾਂ ਵਿਚ ਸਰਕਾਰ ਦਾ ਵਧੀਆ ਪ੍ਰਭਾਵ ਸਿਰਜ ਰਿਹਾ ਹੈ |

ਪਿਛਲੀ ਖ਼ਬਰ ਸਰਕਾਰ ਦੀ ਸ਼ਹਿ 'ਤੇ ਕੰਮ ਕਰ ਰਿਹਾ ਰੇਤ ਮਾਫ਼ੀਆ-ਡਾ. ਥਿੰਦ ਅਗਲੀ ਖ਼ਬਰ ਲੋਹੀਆਂ 'ਚ ਬੱਚਿਆਂ ਲਈ '10 ਰੋਜ਼ਾ ਸਮਰ ਯੋਗ ਕੈਂਪ' ਦਾ ਸ਼ੁੱਭ ਆਰੰਭ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।