18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-06-2025

ਦੋ ਗ਼ਜ਼ਲਾਂ

ਅਜੀਤ ਡੈਸਕ 22-06-2025

ਆਪੇ ਰੁਸਦੇ ਆਪੇ ਮੰਨਦੇ ਆਪੇ ਦੇਣ ਦਿਲਾਸੇ।
ਕਿੰਨਾ ਕੁ ਚਿਰ ਰਹਿ ਸਕਦੇ ਨੇ ਪਾਣੀ ਵਿਚ ਪਤਾਸੇ।

ਲੱਖਾਂ ਹੀ ਸਤਰੰਗੀਆਂ ਪੀਂਘਾਂ ਅੰਬਰ ਦੇ ਵਿਚ ਪਈਆਂ,
ਨਿੱਕੀ ਨਿੱਕੀ ਬਾਰਿਸ਼ ਦੇ ਵਿਚ ਘੁਲ ਗਏ ਤੇਰੇ ਹਾਸੇ।

ਮੰਗਣ ਦੀ ਮਰਿਆਦਾ ਦਾ ਵੀ ਨਿਯਮ ਬਣਾ ਕੇ ਰੱਖੀਂ,
ਉਧਾਰ ਕਿਸੇ ਤੋਂ ਮੰਗੀ ਦੇ ਨਈਂ ਟੁੱਟੇ ਹੋਏ ਕਾਸੇ।

ਉਸ ਦੇ ਚੱਜ ਆਚਾਰ 'ਚ ਚੜ੍ਹਦੇ ਸੂਰਜ ਚੰਨ ਸਿਤਾਰੇ,
ਜਿਹੜਾ ਬੰਦਾ ਸੱਚੇ ਦਿਲ ਤੋਂ ਖੜ੍ਹ ਜਾਂਦਾ ਇੱਕ ਪਾਸੇ।

ਮੁੰਦਰੀ ਦੇ ਨਗ ਵਾਂਗੂੰ ਸਾਡੇ ਕੋਲ ਕਦੀ ਸੀ ਰਹਿੰਦਾ,
ਕਿੱਥੇ ਅਜ ਕਲ ਰਹਿੰਦਾ ਏ ਤੂੰ ਕਿੱਥੇ ਤੇਰੇ ਵਾਸੇ।

ਰਿਸ਼ਤੇਦਾਰੀ ਸੱਜਣਤਾਈ ਸੁਖ ਵਿਚ ਸਾਥ ਨਿਭਾਂਦੇ,
ਅਪਣੇ ਘਰ ਦੇ ਜੀਆਂ ਬਾਝੋਂ ਦਿੰਦਾ ਕੌਣ ਦਿਲਾਸੇ।

ਖਵਰੇ ਕਿੱਥੇ ਜਾ ਬੈਠਾ ਏ ਡੁੱਬੇ ਸੂਰਜ ਵਾਂਗੂੰ,
ਦੀਦ ਤਿਰੀ ਲਈ ਇਕਮੁੱਦਤ ਤੋਂ ਸਾਡੇ ਨੈਣ ਪਿਆਸੇ।

ਮਾਰੂਥਲ ਦੀ ਨੀਅਤ ਦੇ ਵਿਚ ਕੋਈ ਨਾ ਹੋਈ ਤਬਦੀਲੀ,
ਸ਼ਾਇਦ ਕੋਈ ਫੁੱਲ ਖਿੜ ਜਾਏ ਲਾਏ ਰੋਜ਼ ਕਿਆਸੇ।

ਮਾਝੀ ਨਾਲੋਂ ਕਿਧਰੇ ਚੰਗੇ ਸਾਹਿਲ ਤਕ ਪਹੁੰਚਾਇਆ,
ਬੇੜੀ ਆਪਾਂ ਠੇਲੀ ਸੀ ਤੂਫ਼ਾਨਾਂ ਦੇ ਭਰਵਾਸੇ।

ਜਦ ਵੀ ਪੱਤੇ ਸੁੱਕੇ ਇਨ੍ਹਾਂ ਪਾਸਾ ਝਟ ਵਟ ਲੈਣਾ,
ਠੰਢੀਆਂ ਛਾਵਾਂ ਦੇ ਤੂੰ ਕਿਧਰੇ ਆ ਨਾ ਜਾਵੀਂ ਝਾਸੇ।

ਸੁਣਿਆ ਹੈ ਅੱਜ ਬਾਰਿਸ਼ ਦੇ ਵਿਚ ਰਸਦਾਰ ਮਸਾਲੇ ਡਿਗਣੇਂ,
ਬਾਰਿਸ਼ ਨਾ ਆਵਣ ਦੇ 'ਬਾਲਮ' ਝੂਠੇ ਹੋਣ ਖੁਲਾਸੇ।

-ਓਂਕਾਰ ਨਗਰ ਗੁਰਦਾਸਪੁਰ (ਪੰਜਾਬ)
ਮੋਬਾਈਲ : 98156-25409

ਪਿਛਲੀ ਖ਼ਬਰ ਦੋ ਗ਼ਜ਼ਲਾਂ ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ-28

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।