ਅਗਨੀ ਨੇ ਤਾਂਡਵ ਮਚਾ ਦਿੱਤਾ ਸੀ। ਝੁੱਗੀਆਂ ਸੜ ਕੇ ਰਾਖ ਹੋ ਗਈਆਂ ਸਨ। ਸੈਂਕੜੇ ਪਰਿਵਾਰ ਬੇਘਰ ਹੋ ਗਏ ਸਨ। ਨਿੱਕ-ਸੁੱਕ ਇਕੱਠਾ ਕਰਨ ਦਾ ਸਮਾਂ ਹੀ ਨਹੀਂ ਸੀ ਮਿਲਿਆ। ਜਿਸ ਦੇ ਹੱਥ ਜੋ ਆਇਆ, ਹੁਣ ਉਹੀ ਉਸ ਦੀ ਪੂੰਜੀ ਸੀ। ਸਮਾਜ ਸੇਵੀ ਸੰਸਥਾਵਾਂ ਨੇ ਟੈਂਟ ਅਤੇ ਲੰਗਰ ਲਗਾ ਦਿੱਤੇ ਸਨ। ਨੇਤਾ ਲੋਕ ਮੁੜ ਵਸੇਬੇ ਦੇ ਵਾਅਦੇ ਕਰਦੇ, ਫੋਟੋ ਖਿਚਵਾਉਂਦੇ ਅਤੇ ਖਿਸਕ ਜਾਂਦੇ।
ਨਿੰਮਾ ਅਤੇ ਬਸੰਤੀ ਤੰਬੂ ਦੇ ਬਾਹਰ ਬੈਠੇ ਆਪਣੀ ਹੋਣੀ ਤੇ ਝੂਰ ਰਹੇ ਸਨ। ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ। ਛੋਟੀ ਸੁੰਦਰੀ ਹਮ-ਉਮਰ ਬੱਚਿਆਂ ਨਾਲ ਖੇਡਣ ਵਿਚ ਮਸਤ। ਖੇਡ ਵਿਚੇ ਛੱਡ, ਰੋਂਦੀ ਮਾਂ ਦੀ ਗੋਦ ਵਿਚ ਆ ਬੈਠੀ। ਬਸੰਤੀ ਚੁੰਨੀ ਨਾਲ ਉਸ ਦੀਆਂ ਅੱਖਾਂ ਪੂੰਝਣ ਲੱਗੀ। ਥੋੜ੍ਹੀ ਸਹਿਜ ਹੋਈ ਤਾਂ ਓਹੀ ਕਹਾਣੀ ਸੁਣਨ ਦੀ ਜ਼ਿੱਦ ਕਰਨ ਲੱਗੀ, ਜਿਹੜੀ ਬਸੰਤੀ ਨੇ ਉਸਨੂੰ ਪਹਿਲਾਂ ਕਈ ਵਾਰ ਸੁਣਾਈ ਸੀ:
× ਤੇ ਚਿੜੀ ਆਪਣੀ ਚੁੰਝ ਵਿਚ ਨਹਿਰ ਤੋਂ ਪਾਣੀ ਭਰ ਲਿਆਇਆ ਕਰੇ ਅਤੇ ਅੱਗ ਉੱਤੇ ਪਾ ਦਿਆ ਕਰੇ...।
ਮੰਮੀ, ਫੇਰ ਕੀ ਹੋਇਆ× ?
ਲੋਕੀਂ ਹੱਸਦੇ× ਕਹਿੰਦੇ× 'ਇਹਦੇ ਪਾਏ ਪਾਣੀ ਨਾਲ ਹੀ ਅੱਗ ਬੁਝੇਗੀ'× ਪਰ ਚਿੜੀ ਆਪਣੇ ਕੰਮ ਵਿਚ ਮਸਤ× ਆਲ਼ੇ ਦੁਆਲੇ ਤੋਂ ਬੇਖ਼ਬਰ...।
ਕਹਾਣੀ ਸੁਣਦੀ ਸੁਣਦੀ ਸੁੰਦਰੀ ਟੈਂਟ ਦੇ ਅੰਦਰ ਚਲੀ ਗਈ।
ਬਸੰਤੀ ਦਾ ਮਨ ਫਿਰ ਫਿੱਸ ਪਿਆ, ਅਸੀਂ ਰੱਬ ਦਾ ਕੀ ਵਿਗਾੜਿਆ ਸੀ ਭਲਾ× ਸੁੰਦਰੀ ਦੇ ਬਾਪੂ× ਸਭ ਤਬਾਹ ਕਰ ਦਿੱਤਾ...।
ਤੂੰ ਹੌਸਲਾ ਰੱਖ× ਭਾਗਵਾਨੇ× ਪਤਾ ਨੀ ਉਹ ਕਿਹੜੇ ਰੰਗਾਂ ਵਿਚ ਰਾਜ਼ੀ ਐ...। ਨਿੰਮਾ ਵੀ ਅੰਦਰੋਂ ਡੋਲਿਆ ਪਿਆ ਸੀ।
× ਪਰ ਆਪਣੇ ਕੋਲ ਤਾਂ ਚਾਰ ਛਿੱਲੜ ਵੀ ਨਹੀਂ ਬਚੇ...।
ਮਾਂ ਪਿਉ ਸੋਚਾਂ ਵਿਚ ਪਏ ਸਨ ਕਿ ਸੁੰਦਰੀ ਨੇ ਅੰਦਰੋਂ ਲਿਆਂਦੀ ਆਪਣੀ ਮਿੱਟੀ ਦੀ ਗੋਲਕ ਵਿਚਲੇ ਸਿੱਕੇ ਬਸੰਤੀ ਅੱਗੇ ਢੇਰੀ ਕਰ ਦਿੱਤੇ ਅਤੇ ਤੋਤਲੀ ਜ਼ੁਬਾਨ ਵਿਚ ਬੋਲੀ, ਤਿਉਂ ਰੋਨੇਂ ਓ× ਮੈਂ ਹੈਗੀ ਨਾ...।
ਬਸੰਤੀ ਦੀ ਧਾਹ ਨਿਕਲ ਗਈ। ਉਹਨੇ ਸੁੰਦਰੀ ਨੂੰ ਘੁੱਟ ਕੇ ਸੀਨੇ ਨਾਲ ਲਾ ਲਿਆ ਤੇ ਲਰਜ਼ਦੀ ਆਵਾਜ਼ ਗਲ਼ੇ ਵਿਚੋਂ ਨਿੱਕਲੀ, ਧੀ ਰਾਣੀਏ × ਹੁਣ ਨੀ ਹਾਰਦੇ ਆਪਾਂ× !
-ਮੋਬਾਈਲ : 89684-33500