11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਗੁਰਜੀਤ ਕੌਰ ਨੂੰ ਮੰਤਰੀ ਖੁੱਡੀਆਂ, ਕਾਕਾ ਬਰਾੜ ਤੇ ਡਿੰਪੀ ਢਿੱਲੋਂ ਤੇ ਹੋਰ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ

ਅਜੀਤ ਡੈਸਕ 02-09-2025
ਮਲੋਟ, 1 ਸਤੰਬਰ (ਅਜਮੇਰ ਸਿੰਘ ਬਰਾੜ)-ਰੈਵੇਨਿਊ ਪਟਵਾਰ ਅਤੇ ਕਾਨੂੰਨਗੋ ਐਸੋਸੀਏਸ਼ਨ ਦੇ ਪ੍ਰਧਾਨ ਰਹੇ ਪਟਵਾਰੀ ਖੇਤਾ ਸਿੰਘ ਬਰਾੜ ਦੀ ਪਤਨੀ ਗੁਰਜੀਤ ਕੌਰ ਦੇ ਭੋਗ ਮੌਕੇ ਰਾਗੀ ਜਥਾ ਭਾਈ ਗੁਰਨਾਮ ਸਿੰਘ ਤੇ ਸਾਥੀਆਂ ਵਲੋਂ ਵੈਰਾਗਮਈ ਕੀਰਤਨ ਕੀਤਾ ਗਿਆ | ਅਰਦਾਸ ਉਪਰੰਤ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਵਿਧਾਇਕ ਕਾਕਾ ਬਰਾੜ ਅਤੇ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਤੋਂ ਇਲਾਵਾ ਹੋਰ ਪਾਰਟੀਆਂ ਦੇ ਵੀ ਸੀਨੀਅਰ ਆਗੂਆਂ ਨੇ ਸ਼ਰਧਾਂਜਲੀਆਂ ਭੇਟ ਕੀਤੀਆਂ | ਥੇੜ੍ਹੀ ਭਾਈ ਦੇ ਵਸਨੀਕ ਲਖਵਿੰਦਰ ਸਿੰਘ ਗਰੇਵਾਲ ਅਤੇ ਗੋਰਾ ਭੁੱਚੋਵਾਲਾ ਦੀ ਭੈਣ ਅਤੇ ਨਵਰੂਪਕੀਰਤ ਸਿੰਘ ਦੇ ਮਾਤਾ ਦੀ ਬੇਵਕਤੀ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੈਬਨਿਟ ਮੰਤਰੀ ਖੁੱਡੀਆਂ ਨੇ ਕਿਹਾ ਕਿ ਜੇਕਰ ਖੇਤਾ ਸਿੰਘ ਬਰਾੜ ਪਟਵਾਰੀ ਦੇ ਤੌਰ 'ਤੇ ਆਪਣੀ ਡਿਊਟੀ ਸਹੀ ਨਿਭਾ ਸਕੇ ਹਨ ਤਾਂ ਇਸ ਦੇ ਪਿੱਛੇ ਵੀ ਸਰਦਾਰਨੀ ਗੁਰਜੀਤ ਕੌਰ ਵਲੋਂ ਘਰ ਦੀਆਂ ਜ਼ਿੰਮੇਵਾਰੀਆਂ ਸਹੀ ਢੰਗ ਨਾਲ ਨਿਭਾਉਣਾ ਹੀ ਕਿਹਾ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਕੋਈ ਵੀ ਰੁਤਬਾ ਵੱਡਾ ਨਹੀਂ ਹੁੰਦਾ ਸਗੋਂ ਲੋਕਾਂ ਦਾ ਪਿਆਰ ਵੱਡਾ ਹੁੰਦਾ ਹੈ ਜਿਸ ਨੂੰ ਪ੍ਰਾਪਤ ਕਰਨ ਵਿਚ ਪਟਵਾਰੀ ਖੇਤਾ ਸਿੰਘ ਬਰਾੜ ਅਤੇ ਉਨਾਂ ਦੀ ਪਤਨੀ ਗੁਰਜੀਤ ਕੌਰ ਅਤੇ ਸਮੁੱਚਾ ਪਰਿਵਾਰ ਪ੍ਰਾਪਤ ਕਰਨ ਵਿਚ ਸਫ਼ਲ ਰਿਹਾ ਹੈ | ਹਰਦੀਪ ਸਿੰਘ ਢਿੱਲੋਂ ਨੇ ਵੀ ਦੁੱਖ ਪ੍ਰਗਟ ਕਰਦਿਆਂ ਗੁਰਜੀਤ ਕੌਰ ਵਲੋਂ ਆਪਣੇ ਬੱਚਿਆਂ ਤੋਂ ਇਲਾਵਾ ਆਪਣੇ ਪਰਿਵਾਰ ਦੇ ਸਾਰੇ ਬੱਚਿਆਂ ਨੂੰ ਇਕੋ ਜਿਹਾ ਸੰਭਾਲਣਾ ਤੇ ਬਰਾਬਰ ਵਿੱਦਿਆ ਦਿਵਾਉਣ ਜਿਹੇ ਕਾਰਜਾਂ ਦੀ ਪ੍ਰਸੰਸਾ ਕੀਤੀ | ਧੰਨਵਾਦ ਕਰਦਿਆਂ ਵਿਧਾਇਕ ਕਾਕਾ ਬਰਾੜ ਨੇ ਆਪਣੇ ਪਰਿਵਾਰ ਨਾਲ ਰਿਸ਼ਤੇਦਾਰੀਆਂ ਤੇ ਨੇੜਤਾ ਦਾ ਜ਼ਿਕਰ ਕੀਤਾ | ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਸ਼ੋਕ ਸੁਨੇਹਾ ਸੁਖਿੰਦਰ ਸਿੰਘ ਭੁੱਲਰ ਅਤੇ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਸ਼ੋਕ ਸੁਨੇਹਾ ਇੰਸਪੈਕਟਰ ਨਿਰਵੈਰ ਸਿੰਘ ਬਾਠ ਨੇ ਪੇਸ਼ ਕੀਤਾ | ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦਿਆਂ ਪ੍ਰਧਾਨ ਮੋਹਰ ਸਿੰਘ ਬਾਠ ਨੇ ਗੁਰਜੀਤ ਕੌਰ ਦੇ ਜੀਵਨ ਬਾਰੇ ਦੱਸਿਆ ਤੇ ਸ਼ੋਕ ਮਤੇ ਵੀ ਪੜੇ੍ਹ | ਇਸ ਮੌਕੇ ਜਥੇਦਾਰ ਗੁਰਪਾਲ ਸਿੰਘ ਗੋਰਾ ਮੈਂਬਰ ਸ਼੍ਰੋਮਣੀ ਕਮੇਟੀ, ਬਾਬਾ ਸੰਦੀਪ ਜੂਰੀ, ਚੇਅਰਮੈਨ ਬਸੰਤ ਸਿੰਘ ਕੰਗ, ਪ੍ਰਧਾਨ ਨਿੱਪੀ ਔਲਖ, ਚੇਅਰਮੈਨ ਜਸ਼ਨ ਬਰਾੜ ਲੱਖੇਵਾਲੀ, ਠੇਕੇਦਾਰ ਮੰਦਰ ਸਿੰਘ ਮਾਨ, ਮਾਸਟਰ ਦਰਸ਼ਨ ਲਾਲ ਕਾਂਸਲ, ਪ੍ਰਧਾਨ ਪੰਮਾ ਬਰਾੜ, ਪ੍ਰਧਾਨ ਲੱਪੀ ਈਨਾਂ ਖੇੜਾ, ਪ੍ਰਧਾਨ ਹਿੰਮਤ ਸਿੰਘ, ਡਾਕਟਰ ਸੁਨੀਲ ਤੋਂ ਇਲਾਵਾ ਹੋਰ ਵੀ ਬਹੁਤ ਨਾਮਵਰ ਆਗੂਆਂ ਤੇ ਵੱਡੀ ਗਿਣਤੀ ਵਿਚ ਲੋਕਾਂ ਨੇ ਗੁਰਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ |
ਪਿਛਲੀ ਖ਼ਬਰ ਮੁੱਖ ਅਧਿਆਪਕਾ ਮੀਨਾ ਰਾਣੀ ਸੇਵਾ ਮੁਕਤ ਹੋਏ ਅਗਲੀ ਖ਼ਬਰ ਬਾਬਾ ਸ਼ੇਖ਼ ਫ਼ਰੀਦ ਸਾਈਕਲਿੰਗ ਕਲੱਬ ਫ਼ਰੀਦਕੋਟ ਦੀ ਮੀਟੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।