ਬੇਗੋਵਾਲ, 31 ਅਗਸਤ (ਸੁਖਜਿੰਦਰ ਸਿੰਘ)- ਪੰਜਾਬ ਵਿਚ ਚੱਲ ਰਹੀ ਹੜ੍ਹ ਦੀ ਕਰੋਪੀ ਨੂੰ ਮੱਦੇਨਜ਼ਰ ਰੱਖਦੇ ਹੋਏ ਪ੍ਰਧਾਨ ਸੁਖਵਿੰਦਰ ਸਿੰਘ ਦੀ ਅਗਵਾਈ ਵਿਚ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ | ਇਸ ਵਿਚ ਆਟਾ, ਦਾਲ, ਚਾਵਲ, ਨਮਕ, ਹਲਦੀ, ਖੰਡ, ਚਾਹ ਪੱਤੀ, ਦੁੱਧ ਤੇ ਪਾਣੀ ਦੀਆਂ ਪੇਟੀਆਂ ਵੰਡੀਆਂ ਗਈਆਂ | ਇਸ ਮੌਕੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਗੱਲਬਾਤ ਕਰਦਿਆਂ ਕਿ ਕਿਹਾ ਪੰਜਾਬ ਲਈ ਬੜੀ ਤਰਾਸਦੀ ਹੈ, ਜੋ ਪਿਛਲੇ 3 ਸਾਲਾਂ ਵਿਚ 2 ਵਾਰ ਪਾਣੀ ਦੀ ਮਾਰ ਝੱਲਣੀ ਪਈ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਵਾਰ ਪਾਣੀ ਦਾ ਪੱਧਰ ਇੰਨਾ ਭਿਆਨਕ ਹੈ ਕਿ ਦਰਿਆ ਬਿਆਸ ਦੇ ਨੀਵੇਂ ਇਲਾਕਿਆਂ 'ਚ ਰਹਿ ਰਹੇ ਲੋਕਾਂ ਦੀ ਬਹੁਤ ਤਬਾਹੀ ਹੋ ਰਹੀ ਹੈ | ਇਸ ਮੌਕੇ ਉਨ੍ਹਾਂ ਇਲਾਕੇ ਦੀਆਂ ਸਮੂਹ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਵੀ ਹੜ੍ਹ ਪੀੜਤ ਲੋਕਾਂ ਦੀ ਮਦਦ 'ਚ ਅੱਗੇ ਆਉਣ | ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਕਲੱਬ ਇਸ ਤਰ੍ਹਾਂ ਦੇ ਸਮਾਜ ਸੇਵੀ ਕੰਮਾਂ ਲਈ ਸਮੇਂ-ਸਮੇਂ 'ਤੇ ਯੋਗਦਾਨ ਪਾਉਂਦੀ ਆ ਰਹੀ ਹੈ | ਇਸ ਮੌਕੇ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ, ਰੂਪ ਸਿੰਘ ਖਾਸਰੀਆ, ਕਲੱਬ ਸਕੱਤਰ ਮਾਸਟਰ ਬਲਵਿੰਦਰ ਸਿੰਘ ਬਰਿਆਰ, ਭੁਪਿੰਦਰ ਸਿੰਘ ਰਾਜੂ, ਮਾਸਟਰ ਜਨਕ ਸਿੰਘ ਬੇਗੋਵਾਲ, ਮਾਸਟਰ ਬਲਜਿੰਦਰ ਗਾਂਧੀ ,ਚੇਤਨ ਢੀਂਗਰਾ, ਪ੍ਰਸ਼ਾਸਨ ਦੇ ਮੁਲਾਜ਼ਮ, ਪ੍ਰੋਫੈਸਰ ਜਸਵਿੰਦਰ ਸਿੰਘ ਕੂਕਾ ਆਦਿ ਹਾਜ਼ਰ ਸਨ |