12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਮਹਾਨਕੋਸ਼ ਦੀਆਂ ਕਰੀਬ 15 ਹਜ਼ਾਰ ਕਾਪੀਆਂ ਦੱਬਣ ਦੀ ਕਿਤਾਬ ਮੰਚ ਕਪੂਰਥਲਾ ਨੇ ਕੀਤੀ ਨਿੰਦਾ

ਅਜੀਤ ਡੈਸਕ 01-09-2025
ਕਪੂਰਥਲਾ, 31 ਅਗਸਤ (ਵਿ.ਪ੍ਰ.)- ਕਿਤਾਬਾਂ ਪੜ੍ਹਣ, ਲਿਖਣ ਤੇ ਉਨ੍ਹਾਂ ਦੀ ਸਾਂਭ ਸੰਭਾਲ ਨੂੰ ਉਤਸ਼ਾਹਿਤ ਕਰਨ ਵਾਲੀ ਸੰਸਥਾ ਕਿਤਾਬ ਮੰਚ ਕਪੂਰਥਲਾ ਦੇ ਪ੍ਰਧਾਨ ਹਰਭਜਨ ਸਿੰਘ, ਜਨਰਲ ਸਕੱਤਰ ਸਵਰਾਜ ਕੌਰ, ਸਕੱਤਰ ਸੁਰਜੀਤ ਕੌਰ, ਉੱਘੇ ਰੰਗਕਰਮੀ ਇੰਦਰਜੀਤ ਰੂਪੋਵਾਲੀ, ਇੰਜ. ਖਜ਼ਾਨ ਸਿੰਘ, ਡਾ. ਜਸਵਿੰਦਰਪਾਲ ਸਿੰਘ, ਕੋਮਲ ਪ੍ਰੀਤ ਕੌਰ, ਹਰਪ੍ਰੀਤ ਕੌਰ, ਰਾਜਵਿੰਦਰ ਕੌਰ ਤੇ ਪ੍ਰਭਜੋਤ ਸਿੰਘ ਤੇ ਹੋਰ ਮੈਂਬਰਾਂ ਨੇ ਪੰਜਾਬ ਯੂਨੀਵਰਸਿਟੀ ਪਟਿਆਲਾ ਵਿਚ ਪੰਜਾਬੀ ਸਾਹਿਤ ਦੇ ਸਤਿਕਾਰਤ ਮਹਾਨਕੋਸ਼ ਦੀਆਂ ਲਗਭਗ 15 ਹਜ਼ਾਰ ਕਾਪੀਆਂ ਨੂੰ ਜ਼ਮੀਨ ਵਿਚ ਦੱਬੇ ਜਾਣ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਪੁਸਤਕ ਪ੍ਰੇਮੀਆਂ ਦੇ ਮਾਨਾਂ ਨੂੰ ਇਸ ਮਾਮਲੇ ਨੂੰ ਲੈ ਕੇ ਠੇਸ ਪੁੱਜੀ ਹੈ | ਮੰਚ ਦੇ ਮੈਂਬਰਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਕਰਵਾ ਕੇ ਢੁੱਕਵੀਂ ਕਾਰਵਾਈ ਕੀਤੀ ਜਾਵੇ ਤਾਂ ਭਵਿੱਖ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਨਾ ਵਾਪਰਨ |
ਪਿਛਲੀ ਖ਼ਬਰ ਕੁਦਰਤ ਦੀ ਕਰੋਪੀ ਨੂੰ ਝੱਲਣ ਲਈ ਲੋਕ ਇਕ ਦੂਜੇ ਦੀ ਮਦਦ ਕਰਨ-ਪਿਆਰਾ ਸਿੰਘ ਜੈਨਪੁਰੀ ਅਗਲੀ ਖ਼ਬਰ 6 ਗ੍ਰਾਮ ਹੈਰੋਇਨ ਸਮੇਤ ਇਕ ਔਰਤ ਗਿ੍ਫਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।